ਸਿੱਧਾ (4) ਵੱਲ ਦੌੜੇਗਾ, (2-3) ਨੂੰ ਇਸ ਪਾਣੀ ਤੋਂ ਕੁਝ ਲਾਭ ਨਾ ਪੁਜੇਗਾ ਅਤੇ ਜੇ ਢਲਵਾਨ ਨਾ ਹੋਵੇਗੀ ਤਾਂ (5- 6-7-8) ਵਿਚ ਪਾਣੀ ਜ਼ਰੂਰ ਭਰੇਗਾ ਅਤੇ ਸਾਰਿਆਂ ਨੂੰ ਇਕੋ ਜਿਹੀ ਤਰਾਵਟ ਪਹੁੰਚੇਗੀ।
ਜਦੋਂ ਵੀਰਜ ਦਾ ਨਿਕਲਣਾ ਬਹੁਤਾ ਹੋ ਜਾਵੇ ਤਾਂ ਸਭ ਖਾਧਾ ਪੀਤਾ ਵੀਰਜ ਵਾਲੇ ਊਣੇ ਥਾਂ ਨੂੰ ਭਰਨ ਵਾਸਤੇ ਉਪਰੋਕਤ ਨਿਯਮ ਦੇ ਅਧੀਨ ਢਲਵਾਨ ਵੱਲ ਨੂੰ ਦੌੜ ਪਵੇਗਾ ਅਤੇ ਨਾਲ ਦੇ ਨਾਲ ਮਿਝ, ਹੱਡੀ, ਚਰਬੀ, ਮਾਸ, ਖੂਨ, ਰਸ, ਨੰਬਰਵਾਰ ਗਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਨੁੱਖ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਹੈ, ਦਿਮਾਗ਼ ਨੂੰ ਤਾਂ ਪਹਿਲੀ ਵਾਰ ਹੀ ਘਾਟਾ ਪੈਣ ਲੱਗ ਜਾਂਦਾ ਹੈ, ਕਿਉਂਕਿ ਵੀਰਜ ਨਾਲ ਦਿਮਾਗ ਵਧਦਾ ਹੈ । ਤਾਂ ਕ੍ਰਿਪਾਲੂ ਜੀ ! ਇਸ ਵਿਚਾਰੇ ਮਨੁੱਖ ਨੂੰ ਖੂਨ ਮਾਸ ਆਦਿ ਦੇ ਗਲ ਖਪ ਜਾਣ ਨਾਲ ਕਈ ਪ੍ਰਕਾਰ ਦੀਆਂ ਬੀਮਾਰੀਆਂ ਆਣ ਘੇਰਦੀਆਂ ਹਨ । ਮਿਹਦਾ, ਜਿਗਰ, ਦਿਲ, ਦਿਮਾਗ, ਨਜ਼ਰ ਨਿਰਬਲ ਹੋਣ ਲੱਗ ਜਾਂਦੇ ਹਨ । ਜਦੋਂ ਸਭ ਧਾਤਾਂ ਹੀ ਕਮਜ਼ੋਰ ਹੋ ਗਈਆਂ ਤਾਂ ਇਨ੍ਹਾਂ ਅੰਗਾਂ ਦਾ ਤਾਂ ਸੰਜਮ ਹੀ ਰਾਖਾ ਹੈ। ਇਹਨਾਂ ਅੰਗਾਂ ਦੀ ਕਮਜ਼ੋਰੀ ਦਾ ਦੂਜਾ ਸਰੂਪ ਬੀਮਾਰੀ ਹੈ । ਧਾਂਤ ਵਗਣਾ, ਸੁਪਨਦੋਸ਼, ਛੇਤੀ ਖਲਾਸ ਹੋਣਾ, ਲੱਕ ਪੀੜ, ਹਮੇਸ਼ਾਂ ਦੀ ਸਿਰ ਪੀੜ, ਵੀਰਜ ਦਾ ਪਤਲਾ ਹੋਣਾ, ਕੇਵਲ ਇਸਤ੍ਰੀ ਦੇ ਖਿਆਲ ਨਾਲ ਹੀ ਉਸ ਦਾ ਵਗ ਜਾਣਾ ਅਤੇ ਸੰਤਾਨ ਪੈਦਾ ਕਰਨ ਦੇ ਯੋਗ ਨਾ ਰਹਿਣਾ, ਇੰਦਰੀ ਦੇ ਪੱਠੇ ਕਮਜ਼ੋਰ ਪੈ ਜਾਣੇ, ਜ਼ਰਾ ਜਿੰਨੀ ਹਿੱਸ ਜਾਂ ਕੱਪੜੇ ਦੀ ਰਗੜ ਨਾਲ ਤੇਜ਼ੀ ਹੋ ਕੇ ਜਾਂ ਬਿਨਾਂ ਤੇਜ਼ੀ ਦੇ ਹੀ ਮਨੀ ਦਾ ਖਾਰਜ ਹੋ ਜਾਣਾ, ਡਰ, ਉਦਾਸੀ, ਜ਼ਰਾ ਜਿੰਨੇ ਕੰਮ ਕਰਨ ਨਾਲ ਜ਼ਰਾ ਚਲਣ ਜਾਂ ਭਾਰ ਚੁਕਣ ਨਾਲ ਦਿਲ ਦਾ ਧੜਕਣਾ, ਸਿਰ ਵਿਚ ਚੱਕਰ, ਰਾਤ ਦਾ ਉਨੀਂਦਰਾ, ਬੇਚੈਨੀ, ਸਰੀਰਕ ਤੇ ਦਿਮਾਗੀ ਕਮਜ਼ੋਰੀ, ਅਖੀਰ ਵਿਚ ਸ਼ੁਦਾਈਪੁਣਾ, ਮਿਰਗੀ, ਤਪਦਿਕ, ਗੰਠੀਆ ਵਿਚ ਬੁਰੀ ਤਰ੍ਹਾਂ ਫਸ ਕੇ ਜਵਾਨੀ ਵਿਚ ਹੀ ਖਫਨ ਦਾ ਮੁਥਾਜ ਹੋ ਜਾਣਾ, ਇਹ ਹਾਲਤਾਂ ਵੀਰਜ ਦੇ ਗਵਾਣ ਨਾਲ ਹੋ ਜਾਂਦੀਆਂ ਹਨ । ਇਸ ਦੇ ਉਲਟ ਜੇਕਰ ਜ਼ਿੰਦਗੀ ਦੇ ਜੌਹਰ ਵੀਰਜ ਦੀ ਸਾਂਭ ਕੀਤੀ ਜਾਵੇ, ਤਾਂ ਸਾਰੀਆਂ ਧਾਂਤਾਂ ਖੂਬ ਵਧਦੀਆਂ ਹਨ । ਦਿਲ ਦਿਮਾਗ ਤਕੜੇ ਹੁੰਦੇ ਹਨ ਅਤੇ ਤਕੜਾ ਮਨੁੱਖ ਸਾਰਿਆਂ ਕੰਮਾਂ ਲਈ