

ਕਰ ਆਵੇ । ਮਰਦਾਂ ਵਾਸਤੇ ਇਸ ਗੁੰਝਲਦਾਰ ਬੁਝਾਰਤ ਨੂੰ ਸਮਝਣਾ ਜ਼ਰਾ ਕਠਿਨ ਹੈ । ਆਓ ਮੈਂ ਜ਼ਰਾ ਸਮਝਾ ਦੇਂਦਾ ਹਾਂ ।
ਕੋਈ ਲੋਹੇ ਦਾ ਔਜ਼ਾਰ ਬਨਾਉਣਾ ਹੋਵੇ ਤਾਂ :-
1. ਲੋਹੇ ਦਾ ਭੱਠੀ ਵਿਚ ਝੋਕਿਆ ਜਾਣਾ ।
2. ਲੋਹੇ ਦਾ ਤਪ ਕੇ ਲਾਲ ਹੋ ਜਾਣਾ ।
3. ਲੋਹੇ ਦਾ ਕੁੱਟਿਆ ਜਾਣਾ ।
ਇਹ ਤਿੰਨ ਹਾਲਤਾਂ ਲੋਹੇ ਦੀਆਂ ਹੁੰਦੀਆਂ ਹਨ। ਭੱਠੀ ਵਿਚ ਪੈਂਦਿਆਂ ਹੀ ਲੋਹਾ ਕੁੱਟੇ ਜਾਣ ਦੇ ਯੋਗ ਨਹੀਂ ਹੋ ਜਾਂਦਾ ਜਦ ਤਕ ਕਿ ਉਹ ਚੰਗੀ ਤਰ੍ਹਾਂ ਭਖ ਕੇ ਲਾਲ ਨਹੀਂ ਹੋ ਜਾਂਦਾ । ਠੀਕ ਇਹੋ ਹੀ ਹਾਲ ਇਸਤ੍ਰੀ ਦੇ ਮਾਮਲੇ ਵਿਚ ਹੈ । ਇਸਤ੍ਰੀ ਨੂੰ ਨਿਰਾ ਪੁਰਾ ਰਜ਼ਾਮੰਦ ਕਰ ਲੈਣ ਨਾਲ ਹੀ ਉਸ ਨਾਲ ਭੋਗ ਕਰਨ ਦਾ ਮਰਦ ਨੂੰ ਹਕ ਨਹੀਂ ਪੁਜਦਾ। ਰਜ਼ਾਮੰਦੀ ਤਾਂ ਲੋਹੇ ਦਾ ਭੱਠੀ ਵਿਚ ਝੋਕਿਆ ਜਾਣ ਦੇ ਬਰਾਬਰ ਹੈ । ਜਿਵੇਂ ਲੋਹਾ ਭੱਠੀ ਵਿਚ ਪੈਂਦਿਆਂ ਹੀ ਸੱਟ ਮਾਰਨ ਦੇ ਯੋਗ ਨਹੀਂ ਬਣ ਜਾਂਦਾ, ਇਵੇਂ ਹੀ ਇਸਤ੍ਰੀ ਦਾ ਮਰਦ ਦੀ ਬੁੱਕਲ ਵਿਚ ਆ ਜਾਣਾ ਇਹ ਅਰਥ ਨਹੀਂ ਰੱਖਦਾ ਕਿ ਉਸ ਦਾ ਵਿਸ਼ੈ ਭੋਗ ਵਾਸਤੇ ਵੀ ਜੀ ਕਰ ਆਇਆ ਹੈ । ਜੀ ਕਰ ਆਉਣਾ ਉਸ ਨੂੰ ਆਖਦੇ ਹਨ ਜਦ ਕਿ ਉਹ ਖੁਦ ਵਿਸ਼ੈ ਭੋਗ ਵਾਸਤੇ ਉਤਾਵਲੀ ਹੋ ਕੇ ਮਰਦ ਨੂੰ ਹਿੱਕ ਨਾਲ ਘੁਟਣ ਲੱਗ ਜਾਵੇ ।
ਭੋਗ ਸੰਤਾਨ ਲਈ ਜਾਂ ਆਪਣੇ ਸਵਾਦ ਲਈ ਕੀਤਾ ਜਾਂਦਾ ਹੈ ਤਾਂ ਤੀਜੀ ਹਾਲਤ ਵਿਚ, ਇਕ ਦੂਜੇ ਦੀਆਂ ਕਾਮ ਚੇਸ਼ਟਾ ਨੂੰ ਪੂਰਿਆਂ ਕਰਨ ਲਈ ਵੀ ਕੀਤਾ ਜਾਂਦਾ ਹੈ, ਭਾਵੇਂ ਆਪਣਾ ਸ਼ੌਕ ਨਾ ਵੀ ਹੋਵੇ । ਮਰਦ ਜਦੋਂ ਇਹਨਾਂ ਤਿੰਨਾਂ ਵਿਚੋਂ ਕਿਸੇ ਸ਼ੌਕ ਲਈ ਭੋਗ ਕਰੇ ਤਾਂ ਹੇਠ ਲਿਖੀ ਗੱਲ ਨੂੰ ਪੱਲੇ ਬੰਨ੍ਹੇ ।
ਕੁਦਰਤ ਨੇ ਮਰਦ ਦੀ ਮਸ਼ੀਨ ਇਸ ਤਰ੍ਹਾਂ ਬਣਾਈ ਹੈ ਅਤੇ ਉਸ ਦੀ ਚੇਸ਼ਟਾ ਉਭਾਰਨ ਲਈ ਅਜਿਹੀ ਬਣਤਰ ਬਣਾਈ ਹੈ ਕਿ ਜ਼ਰਾ ਜਿੰਨੀ ਸੈਨਤ ਨਾਲ ਸਗੋਂ ਕੇਵਲ ਖਿਆਲ ਦੇ ਆਉਂਦਿਆਂ ਹੀ ਝਟ ਪਟ ਇਸਤ੍ਰੀ ਨਾਲ ਸੰਗ ਕਰਨ ਲਈ ਤਿਆਰ ਹੋ ਜਾਂਦਾ ਹੈ । (ਹਿਕਮਤ ਦੇ ਅਨੁਸਾਰ ਇਸ ਦੇ ਬਹੁਤ ਸਾਰੇ ਵੇਰਵੇ, ਉਦਾਹਰਣਾਂ ਨਾਲ ਵਰਣਨ ਕੀਤੇ ਗਏ ਹਨ, ਪਰ ਆਪ ਨੂੰ ਤਾਂ ਅੰਬ ਖਾਣ ਨਾਲ ਮਤਲਬ ਹੈ ਗਿਟਕਾਂ ਗਿਣਨ ਨਾਲ ਨਹੀਂ) । ਸੋ, ਹਰ ਇਕ ਮਰਦ ਵਿਚ ਇਹੋ ਗੱਲ ਪਾਈ ਜਾਂਦੀ ਹੈ ਕਿ