ਹੈ। ਭਾਵ ਉਹ ਹੀਰ ਦੀ ਮੌਤ ਤੋਂ ਬਾਰ੍ਹਾਂ ਵਰੇ ਪਿੱਛੋਂ ਜੰਮਿਆ ।
ਇਸ ਲਿਹਾਜ਼ ਨਾਲ ਡਾ. ਜੀਤ ਸਿੰਘ ਸੀਤਲ ਦੀ ਖੱਜ ਨਿਰਾਰਥਕ ਹੋ ਜਾਂਦੀ ਹੈ ਕਿ ਉਸ ਸਮੇਂ ਝੰਗ ਬਣਿਆ ਹੀ ਨਹੀਂ ਸੀ । ਰਾਂਝੇ ਨੇ 1449 ਈ. ਵਿਚ ਜੰਗ ਲਿਆ।
ਅਬੁੱਲ ਫਤਿਹ ਮੁਬਾਰਕ ਸ਼ਾਹ (1412-33 ਈ.) ਓਹੀ ਸੀ ਜਿਸ ਨੂੰ ਅਦਲੀ ਰਾਜਾ ਕਿਹਾ ਗਿਆ ਹੈ ।
ਹੀਰ ਦੀ ਮੌਤ 1453 ਈ. ਵਿਚ ਹੋਈ । ਪਰ ਤਾਰੀਖੀ ਵੇਰਵਿਆਂ ਅਨੁਸਾਰ ਸੀਤਲ ਸਾਹਿਬ ਦੀ ਇਸ ਖੋਜ ਦੀਆਂ ਕੁੜੀਆਂ ਮੇਲ ਨਹੀਂ ਖਾਂਦੀਆਂ ।
(1) ਜੇ ਰਾਂਝੇ ਨੇ 1449 ਈ. ਵਿਚ ਬਾਲ ਗੁੱਧਾਈ ਤੋਂ ਜੋਗ ਲਿਆ ਤਾਂ ਅਬੁੱਲ ਫਤਿਹ ਮੁਬਾਰਕ ਸ਼ਾਹ ਦੀ ਮੌਤ 1433 ਈ ਵਿਚ ਹੋ ਚੁੱਕੀ ਸੀ ।
(2) ਚੂਚਕ ਨੇ ਆਪਣੇ ਪੁੱਤਰਾਂ ਨੂੰ ਬੇਦਖਲ ਕਰਕੇ ਭੰਗ ਦੀ ਹੁਕਮਰਾਨੀ ਆਪਣੇ ਭਤੀਜੇ ਮੱਲ ਖ਼ਾਂ ਨੂੰ ਸੌਂਪੀ । ਪਰ ਦਮੋਦਰ ਨੇ ਹੀਰ ਦੇ ਦੂਸਰੇ ਭਰਾਵਾਂ ਦਾ ਜ਼ਿਕਰ ਤਾਂ ਕੀਤਾ ਹੈ, ਮੱਲ ਖ਼ਾਂ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ । ਇਥੋਂ ਤਕ ਕਿ ਹੀਰ ਦੇ ਵਿਆਹ ਸਮੇਂ ਦਮੋਦਰ ਸਭ ਦਾ ਜ਼ਿਕਰ ਕਰਦਾ ਹੈ ।
ਤ੍ਰਾਹੇ ਵੀਰ, ਤੇ ਚਾਰੇ ਮਾਮੇ, ਅੰਦਰ ਆਣ ਛਪਾਏ
ਚੂਚਕ ਕੈਦੋ ਨੂੰ ਆਪਣਾ ਸੰਕਾ ਭਰਾ ਆਖਦਾ ਹੈ। ਪਰ ਤਾਰੀਖੇ ਝੰਗ ਵਿਚ ਮੌਲਵੀ ਨੂਰ ਮੁਹੰਮਦ ਚੇਲਾ ਨੇ ਜਿਹੜਾ ਸਜਰਾਨਸਬ (ਬੰਸਾਵਲੀ) ਦਿੱਤੀ ਏ ਤੇ ਜਿਸ ਵਿਚ ਰਾਏ ਸਿਆਲ ਤੋਂ ਚੂਚਕ ਤਕ ਦਰਜ ਏ ਉਸ ਵਿਚ ਕੈਦ ਦਾ ਨਾਂ ਕਿਧਰੇ ਵੀ ਸ਼ਾਮਿਲ ਨਹੀਂ ।
ਹਮੀਦ ਉੱਲਾ ਹਾਸ਼ਮੀ, ਸੱਯਦ ਵਾਰਸ ਸ਼ਾਹ, ਮਜਲਸੈ ਪੰਜਾਬੀ ਅਦਬ ਫੈਸਲਾ ਬਾਦ 1978, ਪੰਨਾ 209.
ਗੁੰਧਾਈ ਦਾ ਅਰਥ Alexander Cunningham ਨੇ ਆਪਣੀ ਪੁਸਤਕ Archaeological Survey of India, Vol. V. ਪੰਨਾ 12 ਉੱਤੇ ਟਿੱਲਾ ਲਿਖਿਆ ਹੈ। ਇਸ ਲਿਹਾਜ਼ ਨਾਲ ਵੀ ਇਸ ਦਾ ਅਰਥ ਬਾਲ ਨਾਥ ਦਾ ਟਿੱਲਾ ਬਣਦਾ ਹੈ ।