Back ArrowLogo
Info
Profile

ਇੰਜ ਹੈ :

ਪੂਰੀ ਭਈ ਕਥਾ ਹੀਰੇ ਦੀ ਇਸ ਸਮ ਇਸ਼ਕ ਨਾ ਕੋਈ ।

ਜਿਉਂ ਚਾਈ ਤਿਉਂ ਤੋੜ ਨਿਭਾਈ, ਜਾਣਤ ਹੈ ਤ੍ਰੈ ਲਈ ।

ਨਾਉ ਦਮੋਦਰ ਜਾਤ ਗੁਲਾਟੀ, ਡਿੱਠਾ ਸੋ ਲਿਖਿਓਈ ।

ਛੱੜ ਰਜੋਆ, ਵਿੱਚ ਸਿਆਲੀ, ਅਸਾਂ ਤਾਂ ਰਹਿਣ ਕਿਤੋਈ । (936)

ਪਰ ਗੰਗਾ ਸਿੰਘ ਬੇਦੀ ਦਾ ਕਥਨ ਹੈ ਕਿ ਦਮੋਦਰ ਝੰਗ ਦੀ ਤਹਿਸੀਲ ਚਨਿਓਟ ਦੇ ਪਿੰਡ ਵਲ੍ਹਾਰਾਂ ਦਾ ਰਹਿਣ ਵਾਲਾ ਸੀ । ਪਰ ਇਸ ਗੱਲ ਦਾ ਕੋਈ ਸਬੂਤ ਨਾ ਤਾਂ ਦਮੋਦਰ ਦੇ ਕਿੱਸੇ ਤੋਂ ਪ੍ਰਾਪਤ ਹੁੰਦਾ ਸੀ ਅਤੇ ਨਾ ਹੀ ਬਾਵਾ ਗੰਗਾ ਸਿੰਘ ਬੇਦੀ ਨੇ ਆਪਣੇ ਮੱਤ ਦੀ ਪੁਸਟੀ ਲਈ ਕੋਈ ਹਵਾਲਾ ਹੀ ਦਿੱਤਾ ਸੀ ।

ਪਰ ਮੁਲਤਾਨ ਤੋਂ ਮਿਲੇ ਖਰੜੇ ਅਨੁਸਾਰ ਦਮੋਦਰ ਰਜੋਏ ਦਾ ਰਹਿਣ ਵਾਲਾ ਸੀ । ਰਜੋਆ ਜਿਲ੍ਹਾ ਭੰਗ ਦੀ ਤਹਿਸੀਲ ਚਨਿਓਟ ਵਿਚ ਇਕ ਪ੍ਰਸਿੱਧ ਨਗਰ ਹੈ। ਰਜੇਆ ਚਨਿਓਟ ਤੋਂ 5/6 ਮੀਲ ਦੱਖਣ ਵੱਲ ਸਥਿਤ ਹੈ।

ਸਮਾਪਤੀ ਵਾਲੇ ਬੰਦ ਵਿਚ ਦਮੋਦਰ ਨੇ ਖ਼ਾਸ ਤੌਰ ਤੇ ਇਸ ਗੱਲ ਵੱਲ ਸੰਕੇਤ ਕੀਤਾ ਹੈ ਕਿ ਉਸ ਨੇ ਰਜੂਆ ਛੱਡ ਕੇ ਸਿਆਲਾਂ ਵਿਚ ਵਸੇਬਾ ਕਰ ਲਿਆ।

ਦਮੋਦਰ ਨੇ ਰਜੋਆ ਕਿਉਂ ਛਡਿਆਂ ਇਸ ਦਾ ਕਦੀ ਕਾਰਣ ਪਤਾ ਨਹੀਂ ਲਗਦਾ ਪਰ ਰਜਏ ਦਾ ਮੋਹ ਕਵੀ ਦੇ ਦਿਲ ਵਿਚ ਬਦਸਤੂਰ ਕਾਇਮ ਰਹਿੰਦਾ ਹੈ ।

ਜਦੋਂ ਕੈਦੋਂ ਦੀ ਝੁੱਗੀ ਸਾੜ ਦਿੱਤੀ ਜਾਂਦੀ ਹੈ ਤਾਂ ਕੰਦ ਕਹਿੰਦਾ ਹੈ :

ਹੀਰੇ ਮੋਇਆ ਜਾਹ ਬਹੁਤ ਹੀ, ਜੀਵੰਦਿਆਂ ਨੂੰ ਨਾਹੀਂ ।

ਵੰਝ ਰਜੋਏ ਸਈਯਦਾਂ ਵਾਲੇ, ਉਥੇ ਧੂੰਆਂ ਪਾਈਂ ।

ਜਾਹਗਾ ਕਹੀਂ ਏ ਚਾਇ ਨਾ ਲੀਤੀ, ਉੱਥੇ ਜਾਇ ਰਹ ਸਾਈਂ ।

ਆਖ ਦਮੋਦਰ ਕੈਦ ਵੈਰ ਤੁਸਾਡੇ, ਰਹਿਣਾ ਮੈਂਡਾ ਨਾਹੀਂ। (335)

ਦਮੋਦਰ ਨੂੰ ਰਜਏ ਨਾਲ ਖ਼ਾਸ ਮੋਹ ਹੈ ਜਿਸ ਕਾਰਣ ਉਸ ਨੇ ਕੰਦ ਦੇ ਮੂੰਹੀ ਕਹਾਇਆ ਹੈ। ਨਹੀਂ ਤਾਂ ਕੈਦੇ ਜੋ 84 ਪਿੰਡਾਂ ਦੇ ਮਾਲਕ ਚੂਚਕ ਦਾ ਭਰਾ ਸੀ, ਨੂੰ ਕੀ ਲੋੜ ਪਈ ਸੀ ਕਿ ਰਜੋਏ ਦਾ ਜ਼ਿਕਰ ਕਰਦਾ ।

ਜਦੋਂ ਨਾਹੜਾਂ ਤੇ ਹੀਰ ਦੇ ਸਹੁਰਿਆਂ ਦੀ ਲੜਾਈ ਹੁੰਦੀ ਹੈ ਤਾਂ ਉਸ ਸਮੇਂ ਵੀ ਦਮੋਦਰ ਰਜਏ ਦੇ ਸਈਯਦਾਂ ਦਾ ਜ਼ਿਕਰ ਕਰਦਾ ਹੈ ਕਿ ਉਹ ਡੱਲੀ ਲੈ ਕੇ ਜਾ ਰਹੇ ਸਨ ਤੇ ਉਨ੍ਹਾਂ ਨਾਹੜਾਂ ਤੇ ਖੇੜਿਆਂ ਨੂੰ ਕੱਟ ਕਬੂਲੇ ਦੀ ਅਦਾਲਤ ਵਿਚ ਜਾ ਕੇ ਨਿਆਂ ਲੈਣ ਲਈ ਪ੍ਰੇਰਿਆ ।

ਸੋ ਇਸ ਤੋਂ ਸਾਫ ਪਤਾ ਲਗਦਾ ਹੈ ਕਿ ਦਮੋਦਰ ਝੰਗ ਵਿਚ ਆਉਣ ਤੋਂ ਪਹਿਲਾਂ ਰਜਏ ਦਾ ਵਾਸੀ ਅਤੇ ਰਜੋਆ ਛੱਡ ਦੇਣ ਉਪਰੰਤ ਵੀ ਉਸ ਦੇ ਦਿਲ ਵਿਚ ਉਸ ਪਿੰਡ ਦਾ ਮੋਹ ਬਣਿਆ ਰਿਹਾ ਸੀ । ਇਸੇ ਲਈ ਉਸ ਨੇ ਆਪਣੇ ਪਿੰਡ ਦੀ ਵਡਿਆਈ ਦੇ ਥਾਵਾਂ ਤੇ ਕੀਤੀ ਹੈ ।

7 / 272
Previous
Next