ਫ਼ਾਤਮਾ ਦੀਆਂ ਨੋਕਾਂ ਟੋਕਾਂ ਸੁਣਦਾ ਤੰਗ ਆਇਆ ਬੈਠਾ ਸੀ।
"ਕਾਫ਼ਰ ਉਹ ਨਹੀਂ, ਕਾਫ਼ਰ ਤੂੰ ਏਂ। ਪਾਜੀ ਬੰਦਿਆ! ਤੂੰ।" ਫ਼ਾਤਮਾ ਨੇ ਰਜ ਕੇ ਕਿਹਾ, "ਨਾ ਤੂੰ ਨਮਾਜ ਪੜ੍ਹ ਨਾ ਰੋਜਾ ਰੱਖੋ, ਨਾ ਮਸੀਤੇ ਜਾਏਂ। ਕਾਫ਼ਰ ਹੋਇਓਂ ਕਿ ਉਹ। ਹੈ, ਹੈ, ਸੜ ਗਏ ਮੇਰੇ ਲੇਖ।" ਫ਼ਾਤਮਾ ਨੇ ਮੱਥੇ ਨੂੰ ਹੱਥ ਮਾਰ ਪਟਾਕਾ ਪਾਉਂਦਿਆਂ ਕਿਹਾ। "ਅੱਲ੍ਹਾ ਤੇਰੀ ਜੀਭ ਸੜ ਜੈ ਮੌਲਵੀ ਨੂੰ ਕਾਫ਼ਰ ਆਖਣ ਵਾਲੇ ਦੀ।"
"ਭਲੀਏ ਲੋਕੇ! ਸੱਚੀ ਗੱਲ ਤੋਂ ਏਨਾ ਨਹੀਂ ਚਿੜੀ ਦਾ ਹੁੰਦਾ।" ਇਲਮਦੀਨ ਬੜੇ ਠਰਮੇ ਨਾਲ ਕਿਹਾ।
“ਸੱਚੀ ਗੱਲ ? ਇਹ ਤੂੰ ਸੱਚੀ ਗੱਲ ਕੀਤੀ ਏ ? ਹੈ ਹੈ ਅੱਲ੍ਹਾ।"
"ੳ ਨੇਕ-ਬਖ਼ਤੇ ਅੱਲ੍ਹਾ ਵਿਚਾਰੇ ਨੂੰ 'ਹੈ ਹੈ' ਕਾਹਨੂੰ ਪੌਂਦੀ ਏਂ। ਚਲੋ, ਮੈਂ ਆਪਣੀ ਗਲਤੀ ਮੰਨ ਲੈਂਦਾਂ। ਉਹ ਕਾਫ਼ਰ ਨਹੀਂ। ਕਾਫ਼ਰ ਉਹ ਹੁੰਦਾ ਏ, ਜਿਹੜਾ ਖ਼ੁਦਾ ਦੀ ਹਸਤੀ ਨੂੰ ਨਹੀਂ ਮੰਨਦਾ, ਪਰ ਉਹ ਕਾਫ਼ਰ ਨਾਲੋਂ ਹਜ਼ਾਰ ਦਰਜਾ ਬੁਰਾ ਹੁੰਦਾ ਏ, ਜੋ ਆਪਣੀ ਖ਼ੁਦਗਰਜ਼ੀ 'ਤੇ ਪਰਦਾ ਪੌਣ ਵਾਸਤੇ ਖ਼ੁਦਾ ਨੂੰ ਮੰਨਣ ਦਾ ਪਾਖੰਡ ਕਰਦਾ ਏ। ਇਹ ਤਾਂ ਮੰਨਦੀ ਏਂ ਨਾ।"
"ਹੈ ਹੈ, ਇਹ ਵੀ ਤੂੰ ਓਸੇ ਨੂੰ ਲਾ ਕੇ ਆਖੀ ਏ। ਸੜ ਗਈ ਮੇਰੀ ਕਿਸਮਤ, ਜੀਹਨੂੰ ਮਾਪਿਆਂ ਨੇ ਤੇਰੇ ਵਰਗੇ ਨਮਰੂਦ ਦੇ ਲੜ ਲਾ ਦਿੱਤੀ।" ਫ਼ਾਤਮਾ ਨੇ ਝੂਠੀ ਮੂਠੀ ਦੀਆਂ ਅੱਖਾਂ ਪੂੰਝਦਿਆਂ ਕਿਹਾ। ਦਿਨ ਤੇ
"ਕਰਮਾਂ ਵਾਲੀਏ। ਨਮਰੂਦ ਨਹੀਂ, ਮਰਦੂਦ ਆਖ! ਜੀਹਨੂੰ ਪਾਈਆ ਮੱਖਣ ਦਿੱਤਾ ਈ, ਉਸ ਤੋਂ ਲਫ਼ਜ਼ ਤਾਂ ਠੀਕ ਬੋਲਣਾ ਸਿੱਖ ਲਏ ਆ ? ਹੱਛਾ ਅੱਲ੍ਹਾ ਬੇਲੀ। ਆਪਾਂ ਚੱਲੇ ਆਂ ਧਰਮ ਸੁੰਹ ਵੱਲੇ। ਤੂੰ ਹੁਣ ਪੇਸ਼ੀ ਵੇਲੇ ਤਕ ਆਹਰੇ ਲੱਗੀ ਰਹੀ। ਉਹ ਘਰ ਤਾਂ ਕਬਰਸਤਾਨ ਵਰਗਾ ਸੁੰਨ-ਮਸੁੰਨ ਹੁੰਦਾ ਏ, ਜਿੱਥੇ ਘਰ ਦੀ ਰੌਣਕ ਬੋਲੇ ਚੱਲੇ ਈ ਨਾ। ਵੇਖਾਂ ਤੇਰੀ ਮਿਹਰ ਨਾਲ ਆਪਣਾ ਘਰ ਆਂਢ-ਗਵਾਂਢ ਵਿੱਚ ਵਸਦਾ ਮਾਲੂਮ ਹੁੰਦਾ ਹੈ।”
ਇਲਮਦੀਨ ਬਾਹਰ ਨੂੰ ਚਲਾ ਗਿਆ। ਫ਼ਾਤਮਾ ਟੇਪ ਰਿਕਾਰਡ ਵਾਂਗ ਬਿਨਾਂ ਸਾਹ ਲਏ ਦੁਪਹਿਰ ਤਕ ਲੱਗੀ ਰਹੀ।
ਪਰ ਹੁਣ ਇਲਮਦੀਨ ਦੇ ਸੁਭਾ ਵਿੱਚ ਫ਼ਰਕ ਆ ਗਿਆ ਸੀ, ਅੱਤ ਦੀ ਨਰਮੀ ਤੇ ਹਲੀਮੀ। ਨਾ ਹੁਣ ਉਹਦੇ ਮਨ ਉੱਤੇ ਮੌਲਵੀ ਦੀ ਤੰਗ-ਦਿਲੀ ਦਾ ਅਸਰ ਹੁੰਦਾ ਸੀ, ਨਾ ਫ਼ਾਤਮਾ ਦੀ ਅੱਠੇ ਪਹਿਰ ਦੀ ਬਕ-ਬਕ ਦਾ। ਉਹ ਆਪਣੇ ਕੰਮ ਵਿੱਚ ਜਾਂ ਵਿਹਲੇ ਵੇਲੇ ਸੂਫ਼ੀ ਸਾਹਿਤ ਪੜ੍ਹਨ ਵਿੱਚ ਮਸਤ ਰਹਿੰਦਾ। ਭਗਤ ਕਬੀਰ, ਸ਼ੇਖ਼ ਫਰੀਦ, ਸੱਯਦ ਬੁੱਲ੍ਹੇ ਸ਼ਾਹ, ਮੀਰਾਂ ਬਾਈ ਆਦਿ ਦੀਆਂ ਰਚਨਾਵਾਂ