Back ArrowLogo
Info
Profile

"ਚਾਚੀ! ਅਜੇ ਚੌਂਕੇ ਵਿੱਚ ਈ ਬੈਠੀ ਏਂ, ਕਪਾਹ ਚੁਗਣ ਨਹੀਂ ਚਲਣਾ ? ਅੱਜ ਤੁਹਾਡੀ ਵਾਰੀ ਏ।" ਨੂਰਾਂ ਨੇ ਚੌਂਕੇ ਦੇ ਨੇੜੇ ਪਹੁੰਚ ਕੇ ਕਿਹਾ।

"ਕੁੜੇ, ਮੈਂ ਕਿਥੇ ਆਂ ਜਾਣ ਜੋਗੀ। ਮੈਂ ਤਾਂ ਚੌਥੇ ਦਿਨ ਦੀ ਪੈਰ ਹੱਥੋਂ ਬੈਠੀ ਆਂ।" ਕਾਹੜਨੀ ਕੂਚਦੀ ਦਲੀਪ ਕੌਰ ਦਾ ਧਿਆਨ ਆਪਣੇ ਖੱਬੇ ਪੈਰ ਵੱਲ ਚਲਾ ਗਿਆ।

"ਕਿਉਂ ? ਕੀ ਹੋਇਆ ?" ਨੂਰਾਂ ਨੇ ਬੜੀ ਹੈਰਾਨੀ ਨਾਲ ਪੁੱਛਿਆ।

“ਹੋਣਾ ਕੀ ਸੀ। ਤੜਕੇ ਮੈਂ ਪਸ਼ੂਆਂ ਨੂੰ ਪੱਠੇ ਪੌਣ ਉੱਠੀ। ਇੱਟ ਤੋਂ ਪੈਰ ਤਿਲਕ ਕੇ ਗਿੱਟੇ ਦੀ ਮੋਚ ਨਿਕਲ ਗਈ। ਸਣੇ ਟੋਕਰੇ ਮੈਂ ਮੂੰਹ ਭਾਰ ਜਾ ਡਿੱਗੀ। ਪਿਆਰੇ ਨੇ ਚੁੱਕ ਕੇ ਮੈਨੂੰ ਮੰਜੇ 'ਤੇ ਪਾਇਆ।"

"ਹਾਏ ਮੈਂ ਮਰ ਗਈਂ।" ਨੂਰਾਂ ਦਾ ਜਿਵੇਂ ਤਰਾਹ ਨਿਕਲ ਗਿਆ। "ਵਖਾ ਖਾਂ ਪੈਰ।”

“ਪੈਰ ਕੀ ਵੇਖੇਂਗੀ, ਸੁਜ ਕੇ ਹਾਥੀ ਹੋਇਆ ਪਿਆ ਏ। ਤੂੰ ਵੇਖਾਂ ਚਾਚੀ ਦੀ ਸੁਰਤ ਨੂੰ ਆਈ ਸੁਣ ਕੇ।" ਦਲੀਪ ਕੌਰ ਨੇ ਗਿਲ੍ਹਾ ਕਰਦਿਆਂ ਕਿਹਾ।

"ਅਮਾਨ ਨਾਲ ਚਾਚੀ! ਤੇਰੀ ਸਹੁੰ ਮੈਂ ਸੁਣਿਆ ਈ ਨਹੀਂ। ਭਲਾ ਮੈਂ ਸੁਣਦੀ ਤਾਂ ਓਸੇ ਵੇਲੇ ਭੱਜੀ ਨਾ ਔਂਦੀ ?"

“ਭਾਈ ਤਾਂ ਅਗਲੀ ਸਵੇਰ ਹੀ ਵੇਖ ਗਿਆ ਸੀ। ਓਸੇ ਮੇਰਾ ਗਿੱਟਾ ਮਲ ਕੇ ਬੱਧਾ ਸੀ।" ਦਲੀਪ ਕੌਰ ਦਾ ਇਸ਼ਾਰਾ ਨੂਰਾਂ ਦੇ ਪਿਤਾ ਇਲਮਦੀਨ ਵੱਲ ਸੀ।

"ਘਰ ਤਾਂ ਅੱਬਾ ਨੇ ਗੱਲ ਈ ਨਹੀਂ ਕੀਤੀ। ਨਾ ਈ ਫੱਜੇ ਨੇ ਦੱਸਿਆ। ਨਹੀਂ ਤਾਂ ਭਲਾ ਮੈਂ ਜਿੰਨੇ ਜੋਗੀ ਸੀ, ਕੋਲੋਂ ਆ ਕੇ ਕੁਛ ਕਰਦੀ ਧਰਦੀ ਨਾ।" ਨੂਰਾਂ ਨੇ ਬੜੀ ਹਮਦਰਦੀ ਨਾਲ ਕਿਹਾ।

"ਕਰਨਾ ਕੀ ਸੀ, ਤੂੰ ਮੇਰੀਆਂ ਰੋਟੀਆਂ ਪਕਾ ਦੇਣੀਆਂ ਸੀ ?"

"ਚਾਚੀ! ਮੈਂ ਤਾਂ ਸੌਂ ਵਾਰੀ ਪਕਾ ਦੇਂਦੀ, ਤੁਸਾਂ ਮੇਰੇ ਹੱਥ ਦੀਆਂ ਖਾਣੀਆਂ ਵੀ ਹੋਣ।" ਨੂਰਾਂ ਨੇ ਸਮਾਜ ਦੀ ਤੰਗ-ਦਿਲੀ ਨੂੰ ਮੁੱਖ ਰੱਖ ਕੇ ਕਿਹਾ।

"ਕਿਉਂ, ਤੇਰੇ ਹੱਥਾਂ ਨੂੰ ਕੀ ਏ ? ਚੰਦ ਵਰਗੀ ਏਂ ਤੂੰ। ਪਿਛਲੀ ਪੁੰਨਿਆਂ ਨੂੰ 'ਲੰਮਿਆਂ' ਦੇ ਘਰੋਂ ਨਹੀਂ ਸਾਰੇ ਖਾ ਕੇ ਆਏ ?" ਹਰਨਾਮ ਸਿੰਘ ਕੀ ਪੱਤੀ ਦੀ ਅੱਲ 'ਲੰਮੇ' ਪਈ ਹੋਈ ਸੀ। ਦਲੀਪ ਕੌਰ ਦਾ ਇਸ਼ਾਰਾ ਉਹਨਾਂ ਵੱਲ ਸੀ। "ਉਹ ਪਤਾ ਨਹੀਂ ਕੁਦੇਸਨ ਜਹੀ ਚਮਿਆਰੀ ਏ, ਕਿ ਕੌਣ ਜੀਹਨੂੰ ਓਦਣ ਅੰਮਰਤ ਛਕਾ ਕੇ ਨਾਲ ਰਲਾਇਆ ਨੇ। ਸਣੇ ਤੇਰੇ ਚਾਚੇ ਸਾਰੇ ਉਹਦੇ ਹੱਥਾਂ ਦਾ ਖਾ ਆਏ ਨੇ ਤੇ ਤੂੰ

22 / 246
Previous
Next