Back ArrowLogo
Info
Profile

ਔਂਦੀ ਏ ਖਸਮ ਨੂੰ ਖਾ ਕੇ। ਜਿੰਨਾ ਚਿਰ ਮਰਦ ਸਿਰ 'ਤੇ ਹੋਵੇ, ਓਨਾ ਚਿਰ ਇਹ ਆਪਣੇ ਆਪ ਨੂੰ ਗੁਲਾਮ ਈ ਸਮਝਦੀ ਏ। ਫਿਰ ਮੇਰੇ ਵਰਗੇ ਧੀਰਜ ਵਾਲੇ ਬੰਦੇ ਨਾਲ ਕੱਟਣੀ ਤਾਂ ਔਰਤ ਵਾਸਤੇ ਹੋਰ ਵੀ ਔਖਾ ਹੈ। ਸ਼ਾਇਦ ਸਖ਼ਤ ਸੁਭਾ ਮਰਦ ਨਾਲ ਔਰਤ ਵਧੇਰੇ ਖ਼ੁਸ਼ ਰਹਿੰਦੀ ਏ। ਦਿਲੋਂ ਖ਼ੁਸ਼ ਨਾ ਵੀ ਹੁੰਦੀ ਹੋਵੇ, ਪਰ ਉੱਤੋਂ- ਉੱਤੋਂ ਬੜੀ ਸ਼ਰੀਫ਼ ਬਣ ਕੇ ਰਹਿੰਦੀ ਏ ਹੋਰ ਕੀ ? ਸਦੀਆਂ ਦੀ ਬਣੀ ਹੋਈ ਗ਼ੁਲਾਮ ਜ਼ਹਿਨੀਅਤ। ਪਰ.. ਪਰ ਅੱਜ ਤਾਂ ਕੋਈ ਬਹੁਤ ਵੱਡਾ ਤੂਫ਼ਾਨ ਉੱਠਣ ਵਾਲਾ ਜਾਪਦਾ ਏ। ਹੱਛਾ, ਜੋ ਅੱਲ੍ਹਾ ਨੂੰ ਮਨਜੂਰ। ਇਲਮਦੀਨ ਚੁੱਪ ਚਾਪ ਚੌਂਕੇ ਦੇ ਨੇੜੇ ਮੰਜੇ 'ਤੇ ਆ ਬੈਠਾ। ਉਹਨੇ ਚੋਰ ਨਜ਼ਰ ਨਾਲ ਫ਼ਾਤਮਾ ਵੱਲ ਵੇਖਿਆ। ਅੱਗੇ ਫ਼ਾਤਮਾ ਦੇ ਸਾਉਲੇ ਮੱਥੇ ਉੱਤੇ ਕਈ ਵੱਟ ਪਏ ਹੋਏ ਸਨ। ਹਰ ਤਿਉੜੀ ਵਿੱਚ ਜਿਵੇਂ ਬਿਸੀਅਰ ਵਿੱਸ ਘੋਲ ਰਹੇ ਸਨ। ਇਲਮਦੀਨ ਨੇ ਅੱਖਾਂ ਨੀਵੀਆਂ ਕਰ ਲਈਆਂ।

'ਕੋਈ ਚਾਰਾ ਨਹੀਂ। ਦਿਲ ਵਿੱਚ ਸੋਚਦਿਆਂ ਇਲਮਦੀਨ ਨੇ ਸਿਰ ਹਿਲਾਇਆ। "ਏਥੇ ਕਿਸੇ ਬੁੱਲ੍ਹੇ ਸ਼ਾਹ ਜਾਂ ਸ਼ੇਖ਼ ਫ਼ਰੀਦ ਦਾ ਕਲਾਮ ਮਦਦ ਨਹੀਂ ਕਰ ਸਕਦਾ। ਮਾਈ ਹੱਵਾ ਦੀ ਬੇਟੀ ਦੇ ਸਾਮ੍ਹਣੇ ਸ਼ੇਖ਼ ਸਾਅਦੀ ਦੀਆਂ ਹਕਾਇਤਾਂ ਵੀ ਕੰਮ ਨਹੀਂ ਔਂਦੀਆਂ। ਏਥੇ ਤਾਂ ਚੁੱਪ ਵੇ, ਲੋਕਾ! ਚੁੱਪ। ਇਕ ਚੁੱਪ ਸੌ ਸੁੱਖ। ਪਰ ਚੁੱਪ ਰਹਿ ਕੇ ਵੀ ਮੈਂ ਏਸ ਮੁਸੀਬਤ ਨੂੰ ਕਿੰਨਾ ਚਿਰ ਟਾਲ ਸਕਾਂਗਾ। ਬੱਕਰੇ ਦੀ ਮਾਂ ਕਿੰਨਾ ਚਿਰ ਖ਼ੈਰ ਮਨਾਏਗੀ। ਜੋ ਕਿਸਮਤ।"

"ਇਸ ਹਾਲਤ ਵਿੱਚ ਚੁੱਪ ਵੀ ਕਿੰਨਾ ਚਿਰ ਰਿਹਾ ਜਾ ਸਕਦਾ ਹੈ, ਫੱਜੇ ਬਾਰੇ ਪੁੱਛਾਂ ਭਲਾ ?” ਇਲਮਦੀਨ ਨੇ ਦਿਲ ਵਿੱਚ ਵਿਉਂਤ ਬਣਾਈ। 'ਫੱਜਾ ਕਿਤੇ ਬਾਹਰ ਹਾਣੀਆਂ ਨਾਲ ਖੇਡਣ ਗਿਆ ਹੋਵੇਗਾ, ਉਹਦੇ ਬਾਰੇ ਕੀ ਪੁੱਛਾਂ।' ਉਹਨੇ ਆਪਣੀ ਯੋਜਨਾ ਆਪ ਹੀ ਰੱਦ ਕਰ ਦਿੱਤੀ। 'ਨੂਰਾਂ ਵੀ ਕਿਤੇ ਨਹੀਂ ਦੀਂਹਦੀ। ਉਹ ਤਾਂ ਐਸ ਵੇਲੇ ਕਿਤੇ ਨਹੀਂ ਜਾ ਸਕਦੀ।' ਇਲਮਦੀਨ ਨੇ ਇਕ ਵਾਰ ਫਿਰ ਫ਼ਾਤਮਾ ਵੱਲੋਂ ਵੇਖ ਕੇ ਨੀਵੀਂ ਪਾ ਲਈ। ਉਸ ਦਾ ਹੌਸਲਾ ਨਾ ਪਿਆ ਘਰ ਵਾਲੀ ਨੂੰ ਬੁਲਾਉਣ ਦਾ। ਕੁਛ ਚਿਰ ਦੋਵੇਂ ਧਿਰ ਉਡੀਕ ਵਿੱਚ ਬੈਠੇ ਰਹੇ। ਸ਼ਾਇਦ ਇਕ ਜਣਾ ਅੰਦਰ ਦਾ ਗੁੱਸਾ ਕੱਢਣ ਵਾਸਤੇ ਤੇ ਦੂਸਰਾ ਉਸ ਕ੍ਰੋਧ ਅਗਨੀ ਨੂੰ ਸਹਾਰਨ ਵਾਸਤੇ ਅੰਦਰੇ- ਅੰਦਰ ਸ਼ਕਤੀ ਇਕੱਠੀ ਕਰ ਰਹੇ ਸਨ।

"ਨੂਰਾਂ ਕਿੱਥੇ ਆ ?” ਇਲਮਦੀਨ ਤੋਂ ਰਿਹਾ ਨਾ ਗਿਆ, ਤਾਂ ਉਹਨੇ ਡਰਦੇ- ਡਰਦੇ ਪੁੱਛ ਹੀ ਲਿਆ।

"ਔ ਬੈਠੀ ਊ ਤੇਰੀ ਨੇਕ ਪਾਕ ਲਾਡਲੀ।" ਫ਼ਾਤਮਾ ਇਕੋ ਵਾਰ ਆਤਸ਼ਬਾਜ਼ੀ ਪਟਾਕੇ ਵਾਂਗ ਫਟ ਪਈ। “ਮੂਰਿਆ! ਮੂਰਿਆ। ਹੁਣ ਵੀ ਦਾੜ੍ਹੀ ਕੱਢ ਕੇ ਪਰ੍ਹੇ ਵਿੱਚ ਬਹਿਣ ਜੋਗਾ ਹੋ ਰਹਿ ਗਿਆ ਏਂ ? ਚਪਣੀ 'ਚ ਨੱਕ ਡੋਬ ਕੇ ਮਰ ਜੋ ਦੋਵੇਂ ਪਿਉ

36 / 246
Previous
Next