Back ArrowLogo
Info
Profile

ਦਿੰਦਾ ਹੈ ਕਿ ਅਗਿਆਨ ਬਹੁਤ ਵੱਡਾ ਹੈ ਅਤੇ ਗਿਆਨ ਬਹੁਤ ਛੋਟਾ ਹੈ। ਜਿਵੇਂ ਮੱਸਿਆ ਦੀ ਰਾਤ ਵਿੱਚ ਇਕ ਹੱਥ ਵਿੱਚ ਮਿੱਟੀ ਦਾ ਇਕ ਛੋਟਾ-ਜਿਹਾ ਦੀਵਾ ਹੈ। ਚਾਰੇ-ਪਾਸ ਘਨਘੋਰ ਹਨੇਰਾ ਹੈ ਅਤੇ ਛੋਟਾ-ਜਿਹਾ ਮਿੱਟੀ ਦਾ ਦੀਵਾ ਹੈ ਅਤੇ ਉਹ ਜੋਤ ਵੀ ਹਰ ਪਲ ਬੁਝੀ-ਬੁਝੀ ਹੁੰਦੀ ਹੈ। ਹਵਾ ਦੇ ਝੋਕੇ ਆਉਣੇ ਅਤੇ ਉਹ ਜੋਤ ਬੁਝਣ ਨੂੰ ਹੁੰਦੀ ਹੈ ਅਤੇ ਹਨੇਰਾ ਵਧਣ ਨੂੰ ਹੁੰਦਾ ਹੈ। ਪਲ-ਪਲ ਹਨੇਰਾ ਚਾਰੇ ਪਾਸੇ ਜੋਤ ਨੂੰ ਘੇਰੇ ਹੋਏ ਹੈ। ਮਜ਼ਾ ਇਹ ਹੈ ਕਿ ਉਸ ਜੋਤ ਵਿੱਚ ਸਿਵਾਇ ਹਨੇਰੇ ਦੇ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ।

ਵਿਚਾਰ ਦੇ ਕੋਲ ਅੰਤਮ ਉੱਤਰ ਨਹੀਂ ਹੋ ਸਕਦੇ, ਵਿਚਾਰ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਕੰਮ-ਚਲਾਊ ਉੱਤਰ ਹੋ ਸਕਦੇ ਹਨ। ਅਤੇ ਵਿਚਾਰ ਦੇ ਕੋਲ ਸਾਰੇ ਉੱਤਰ ਨਹੀਂ ਹੋ ਸਕਦੇ। ਵਿਸ਼ਵਾਸ ਦੇ ਕੋਲ ਸਾਰੇ ਉੱਤਰ ਹਨ ਅਤੇ ਕੰਮ-ਚਲਾਊ ਨਹੀਂ ਹਨ-ਅਲੀਟੀਮੇਟ ਹਨ, ਆਖ਼ਰੀ ਹਨ। ਵਿਸ਼ਵਾਸ ਦੇ ਲਈ ਸਭ ਪਤਾ ਹੈ—ਕੁਝ ਅਗਿਆਤ ਨਹੀਂ ਹੈ, ਕੋਈ ਰਹੱਸ ਨਹੀਂ ਹੈ। ਉਸ ਨੂੰ ਪ੍ਰਮਾਤਮਾ ਦਾ ਘਰ- ਟਿਕਾਣਾ ਵੀ ਪਤਾ ਹੈ, ਸਵਰਗ ਅਤੇ ਨਰਕ ਦੀ ਗਹਿਰਾਈ, ਲੰਬਾਈ ਅਤੇ ਚੌੜਾਈ ਵੀ ਪਤਾ ਹੈ। ਉਸ ਨੂੰ ਸਭ ਪਤਾ ਹੈ!

ਵਿਸ਼ਵਾਸੀ ਪਰਮ-ਗਿਆਨੀ ਹੈ ਅਤੇ ਵਿਚਾਰਕ ਪਰਮ-ਅਗਿਆਨੀ ਹੈ। ਇਸ ਲਈ ਸਾਡੇ ਹੰਕਾਰ ਨੂੰ ਵਿਸ਼ਵਾਸ ਵਿੱਚ ਤਾਂ ਮਜ਼ਾ ਆਉਂਦਾ ਹੈ, ਵਿਚਾਰ ਵਿੱਚ ਤਕਲੀਫ ਹੁੰਦੀ ਹੈ; ਕਿਉਂਕਿ ਵਿਸ਼ਵਾਸ ਕਰਕੇ ਅਸੀਂ ਵੀ ਪਰਮ-ਗਿਆਨੀ ਹੋ ਜਾਂਦੇ ਹਾਂ; ਵਿਸ਼ਵਾਸ ਕਰਕੇ ਸਾਡੇ ਕੋਲ ਵੀ ਸਾਰੇ ਉੱਤਰ ਆ ਜਾਂਦੇ ਹਨ। ਹਰ ਚੀਜ਼ ਦਾ ਉੱਤਰ ਹੈ ਅਤੇ ਵਿਚਾਰ ਕਰਕੇ ਸਾਡੇ ਜੋ ਬੰਨ੍ਹੇ-ਬੰਨ੍ਹਾਏ ਉੱਤਰ ਸਨ, ਉਹ ਵੀ ਖਿਸਕ ਜਾਂਦੇ ਹਨ ਅਤੇ ਹੌਲੀ-ਹੌਲੀ ਹੱਥ ਖ਼ਾਲੀ ਹੋ ਜਾਂਦਾ ਹੈ। ਲੇਕਿਨ, ਧਿਆਨ ਰਹੇ! ਝੂਠੇ ਪਰਮ-ਉੱਤਰ, ਝੂਠੇ ਆਖ਼ਰੀ ਉੱਤਰ, ਸੱਚੇ ਕੰਮ-ਚਲਾਊ ਉੱਤਰਾਂ ਤੋਂ ਵੀ ਬੇਕਾਰ ਹਨ। ਉਹਨਾਂ ਦਾ ਕੋਈ ਮੁੱਲ ਨਹੀਂ ਹੈ। ਇਸ ਲਈ ਹਿੰਦੁਸਤਾਨ ਨੂੰ ਸਭ ਪਤਾ ਹੈ ਅਤੇ ਫਿਰ ਵੀ ਕੁਝ ਪਤਾ ਨਹੀਂ ਹੈ। ਪ੍ਰਮਾਤਮਾ ਦਾ ਪਤਾ ਹੈ, ਬ੍ਰਹਮ ਦਾ ਪਤਾ ਹੈ, ਮਾਇਆ ਦਾ ਪਤਾ ਹੈ, ਕਣਕ ਪੈਦਾ ਕਰਨ ਦਾ ਪਤਾ ਨਹੀਂ ਹੈ। ਸਵਰਗ-ਨਰਕ ਸਭ ਪਤਾ ਹੈ, ਸਾਇਕਲ ਦਾ ਪੈਂਚਰ ਜੋੜਨਾ ਪਤਾ ਨਹੀਂ ਹੈ। ਛੋਟੀਆਂ-ਛੋਟੀਆਂ ਚੀਜ਼ਾਂ ਪਤਾ ਨਹੀਂ ਹਨ ਅਤੇ ਵੱਡੀਆਂ- ਵੱਡੀਆਂ ਸਭ ਚੀਜ਼ਾਂ ਪਤਾ ਹੈ ? ਸ਼ੱਕ ਹੁੰਦਾ ਹੈ! ਕਿਉਂਕਿ ਵੱਡੀਆਂ ਚੀਜ਼ਾਂ ਤਾਂ ਹੀ ਪਤਾ ਹੋ ਸਕਦੀਆਂ ਹਨ ਜਦ ਛੋਟੀਆਂ ਚੀਜ਼ਾਂ ਦੀਆਂ ਪੌੜੀਆਂ ਤੋਂ ਚੜ੍ਹਿਆ ਗਿਆ ਹੋਵੇ।

ਲੇਕਿਨ ਵੱਡੀਆਂ ਚੀਜ਼ਾਂ ਦੇ ਪਤਾ ਹੋਣ ਦਾ ਸਿਰਫ਼ ਇਕ ਹੀ ਕਾਰਨ ਹੈ ਕਿ ਉਹਨਾਂ ਦੀ ਜਾਂਚ ਦਾ ਕੋਈ ਉਪਾਅ ਨਹੀਂ, ਕਿਉਂਕਿ ਪ੍ਰਯੋਗਸ਼ਾਲਾ ਵਿੱਚ ਕੋਈ ਖਰਖ ਨਹੀਂ ਹੋ ਸਕਦੀ ਕਿ ਤੁਹਾਡਾ ਬ੍ਰਹਮ ਕਿੱਥੇ ਹੈ? ਕਿ ਤੁਹਾਡਾ ਸਵਰਗ ਕਿੱਥੇ ਹੈ? ਉਸ ਦੀ ਕਿਉਂਕਿ ਕੋਈ ਜਾਂਚ ਨਹੀਂ ਹੋ ਸਕਦੀ ਇਸ ਲਈ ਖ਼ੁਸ਼ੀ ਨਾਲ ਪਤਾ

114 / 151
Previous
Next