ਸੀ, ਹੀਰੇ ਜੜ੍ਹ ਦਿੱਤੇ ਸਨ ਅਤੇ ਕਿਹਾ ਸੀ ਕਿ ਜੋ ਸਭ ਤੋਂ ਜ਼ਿਆਦਾ ਗਿਆਨੀ ਹੋਵੇਗਾ, ਉਹ ਇਹਨਾਂ ਗਊਆਂ ਨੂੰ ਲੈ ਜਾਵੇਗਾ। ਵੱਡੇ-ਵੱਡੇ ਗਿਆਨੀ ਆਏ, ਵੱਡੇ-ਵੱਡੇ ਪੰਡਿਤ ਆਏ, ਵਿਚਾਰਕ ਆਏ, ਸਭਾ ਵਿੱਚ ਬਹੁਤ ਬਹਿਸ ਹੋਈ। ਪਿੱਛੋਂ ਯਾਗਵਲੱਕਯ ਨੂੰ ਖ਼ਬਰ ਮਿਲੀ, ਉਹ ਵੀ ਆਇਆ। ਉਹ ਆਪਣੇ ਚੇਲਿਆਂ ਨੂੰ ਲੈ ਕੇ ਆਇਆ। ਉਹ ਦਰਵਾਜ਼ੇ ਦੇ ਅੰਦਰ ਵੜਿਆ ਅਤੇ ਉਸ ਨੇ ਚੇਲਿਆਂ ਨੂੰ ਕਿਹਾ ਕਿ ਜਾਉ, ਗਊਆਂ ਨੂੰ ਤਾਂ ਪਹਿਲਾਂ ਘਰ ਲੈ ਜਾਉ, ਨਿਪਟਾਰਾ ਅਸੀਂ ਪਿੱਛੋਂ ਕਰ ਲਵਾਂਗੇ। ਗਊਆਂ ਧੁੱਪ ਵਿੱਚ ਖੜੀਆਂ ਬਹੁਤ ਥੱਕ ਗਈਆਂ ਹੋਣਗੀਆਂ। ਸਾਰੀ ਸਭਾ ਘਬਰਾ ਗਈ। ਜਨਕ ਵੀ ਕੁਝ ਬੋਲ ਨਾ ਸਕਿਆ। ਲੇਕਿਨ ਕੋਈ ਵੀ ਇਹ ਨਾ ਸਮਝ ਸਕਿਆ ਕਿ ਇਸ ਤਰ੍ਹਾਂ ਹੰਕਾਰ ਦੀ ਭਾਸ਼ਾ ਬੋਲਣ ਵਾਲਾ ਆਦਮੀ ਗਿਆਨੀ ਨਹੀਂ ਹੋ ਸਕਦਾ। ਯਾਗਵਲੱਕਯ ਅੰਦਰ ਗਿਆ ਆਕੜਦਾ ਹੋਇਆ, ਉਸ ਨੇ ਸਭ ਨੂੰ ਹਰਾ ਦਿੱਤਾ। ਫਿਰ ਇਕ ਇਸਤ੍ਰੀ ਗਾਰਗੀ ਖੜੀ ਹੋਈ ਅਤੇ ਗਾਰਗੀ ਨੇ ਯਾਗਵਲੱਕਯ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ। ਯਾਗਵਲੱਕਯ ਉਸ ਦੇ ਸਵਾਲਾਂ ਤੋਂ ਘਬਰਾਉਣ ਲੱਗਿਆ; ਕਿਉਂਕਿ ਹੰਕਾਰ ਜੋ ਹੈ ਉਹ ਸਦਾ ਅਗਿਆਨ ਦੇ ਉੱਪਰ ਖੜਾ ਹੁੰਦਾ ਹੈ; ਸਵਾਲਾਂ ਤੋਂ ਬਹੁਤ ਘਬਰਾਉਂਦਾ ਹੈ। ਸ਼ਰਧਾ ਮੰਗਦਾ ਹੈ। ਗਾਰਗੀ ਪੁੱਛਦੀ ਹੀ ਚਲੀ ਗਈ। ਯਾਗਵਲੱਕਯ ਨੇ ਅਖ਼ੀਰ ਵਿੱਚ ਕਿਹਾ, ਜੋ ਵੀ ਹੈ ਸਭ ਬ੍ਰਹਮ ਹੈ। ਗਾਰਗੀ ਨੇ ਪੁੱਛਿਆ, ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਬ੍ਰਹਮ ਕਿਸ ਉੱਪਰ ਆਧਾਰਿਤ ਹੈ ? ਯਾਗਵਲੱਕਯ ਨੇ ਕਿਹਾ, ਗਾਰਗੀ ਹੁਣ ਜ਼ਬਾਨ ਬੰਦ ਕਰ, ਨਹੀਂ ਤਾਂ ਤੇਰਾ ਸਿਰ ਲਾਹ ਦਿੱਤਾ ਜਾਏਗਾ। ਅਤੇ ਉਸ ਸਭਾ ਦੇ ਸਾਰੇ ਲੋਕ ਚੁੱਪ-ਚਾਪ ਬੈਠੇ ਸੁਣਦੇ ਰਹੇ ਅਤੇ ਜਨਕ ਵੀ ਚੁੱਪ-ਚਾਪ ਸੁਣਦਾ ਰਿਹਾ। ਇਸ ਇਸਤਰੀ ਨੇ ਠੀਕ ਸਵਾਲ ਪੁੱਛਿਆ। ਇਸ ਇਸਤਰੀ ਕੋਲ ਇਕ ਵਿਗਿਆਨ ਬੁੱਧੀ ਸੀ, ਲੇਕਿਨ ਯਾਗਵਲੱਕਯ ਕੋਲ ਇਕ ਵਿਸ਼ਵਾਸੀ ਬੁੱਧੀ ਸੀ। ਉਸ ਨੇ ਕਿਹਾ ਕਿ ਤੇਰਾ ਸਿਰ ਉੱਤਰ ਜਾਵੇਗਾ ਥੱਲੇ ਅਗਰ ਹੋਰ ਸਵਾਲ ਪੁਛੇਗੀ। ਇਹ ਸਵਾਲਾਂ ਦੀ ਅੱਤ ਹੋ ਗਈ। ਇਹ ਹੱਦ ਤੋਂ ਬਾਹਰ ਜਾ ਰਿਹਾ ਹੈ, ਬ੍ਰਹਮ ਦਾ ਅਧਾਰ ਨਾ ਪੁੱਛ। ਪਰ ਜਦੋਂ ਕਹਿੰਦੇ ਹਨ, ਸਵਾਲਾਂ ਦੀ ਹੱਦ ਹੋ ਗਈ, ਓਦੋਂ ਵਿਗਿਆਨਕ ਚਿੱਤ ਮਰ ਜਾਂਦਾ ਹੈ। ਅਸਲ ਵਿੱਚ ਵਿਗਿਆਨਕ ਚਿੱਤ ਲਈ ਅਤਿ ਸਵਾਲ ਹੈ ਹੀ ਨਹੀਂ। ਅਜਿਹਾ ਕੋਈ ਸਵਾਲ ਨਹੀਂ ਹੈ ਜੋ ਨਾ ਪੁੱਛਿਆ ਜਾ ਸਕੇ ਅਤੇ ਜੇਕਰ ਅਜਿਹਾ ਕੋਈ ਸਵਾਲ ਹੈ ਜੋ ਨਹੀਂ ਪੁੱਛਿਆ ਜਾ ਸਕਦਾ, ਫਿਰ ਉਸ ਨੂੰ ਤਾਂ ਸਭ ਤੋਂ ਪਹਿਲਾਂ ਪੁੱਛਿਆ ਜਾਣਾ ਚਾਹੀਦੈ ਕਿਉਂਕਿ ਉਹ ਜ਼ਰੂਰ ਡੂੰਘਾਈ ਵਿੱਚ ਜ਼ਿੰਦਗੀ ਦਾ ਸਵਾਲ ਹੋਵੇਗਾ ਜੋ ਨਹੀਂ ਪੁੱਛਿਆ ਜਾ ਸਕਦਾ।
ਗਾਰਗੀ ਚੁੱਪ ਹੋ ਗਈ। ਉਹ ਸਭਾ ਚੁੱਪ ਹੋ ਗਈ। ਯਾਗਵਲੱਕਯ ਗਊਆਂ ਨੂੰ ਘੇਰ ਕੇ ਚਲਾ ਗਿਆ। ਉਸ ਦਿਨ ਤੋਂ ਪੰਜ ਹਜ਼ਾਰ ਸਾਲ ਹੋ ਗਏ ਅਸੀਂ ਅਤਿ ਸਵਾਲ ਨਹੀਂ ਪੁੱਛੇ। ਅਤੇ ਜਦੋਂ ਅਤਿ ਸਵਾਲ ਨਹੀਂ ਪੁੱਛੇ, ਫਿਰ ਹਿੰਮਤ ਟੁੱਟਦੀ ਚਲੀ ਗਈ। ਫਿਰ ਅਸੀਂ ਸਵਾਲ ਪੁੱਛਣੇ ਹੀ ਬੰਦ ਕਰ ਦਿੱਤੇ। ਫਿਰ ਅਸੀਂ ਜਵਾਬਾਂ