ਧਿਆਨ ਰਹੇ, ਸਵਾਲ ਪੁੱਛ ਕੇ ਵੀ ਉੱਤਰ ਮਿਲਦੇ ਹਨ, ਲੇਕਿਨ ਉਹ ਆਪਣੇ ਹੁੰਦੇ ਹਨ। ਬਿਨਾਂ ਸਵਾਲ ਪੁੱਛੇ ਵੀ ਉੱਤਰ ਮਿਲਦੇ ਹਨ, ਉਹ ਸਦਾ ਦੂਸਰੇ ਦੇ ਹੁੰਦੇ ਹਨ। ਦੂਸਰੇ ਦਾ ਉੱਤਰ ਕਦੀ ਕਿਸੇ ਦੇਸ ਦੀ ਪ੍ਰਤਿਭਾ ਨੂੰ ਅੱਗੇ ਨਹੀਂ ਵਧਾ ਸਕਦਾ। ਆਪਣਾ ਉੱਤਰ ਚਾਹੀਦੈ ਅਤੇ ਆਪਣਾ ਉੱਤਰ ਉਸੇ ਦੇ ਕੋਲ ਹੁੰਦਾ ਹੈ ਜਿਸ ਦੇ ਕੋਲ ਆਪਣਾ ਸਵਾਲ ਹੋਵੇ। ਜਿਸ ਦੇ ਕੋਲ ਆਪਣਾ ਸਵਾਲ ਹੀ ਨਹੀਂ, ਉਸ ਦੇ ਕੋਲ ਆਪਣਾ ਉੱਤਰ ਕਿਵੇਂ ਹੋ ਸਕਦਾ ਹੈ ? ਉਸ ਦੇ ਕੋਲ ਬਾਰੋਡ ਬੇਹੇ ਉਧਾਰ ਉੱਤਰਾਂ ਦਾ ਸੰਗ੍ਰਹਿ ਹੁੰਦਾ ਹੈ—ਜਿਨ੍ਹਾਂ ਦੇ ਥੱਲੇ ਛਾਤੀ ਦੱਬ ਜਾਂਦੀ ਹੈ ਅਤੇ ਆਦਮੀ ਡੁੱਬ ਜਾਂਦਾ ਹੈ ।
ਹਿੰਦੁਸਤਾਨ ਆਪਣੇ ਰੇਡੀਮੇਡ, ਬੇਹੇ ਉਤਰਾਂ ਵਿੱਚ ਦੱਬ ਕੇ ਮਰ ਗਿਆ, ਡੁੱਬ ਗਿਆ ਹੈ। ਸਾਡੀ ਪ੍ਰਤਿਭਾ ਦਾ ਨਿਖਾਰ ਨਹੀਂ ਹੈ। ਧਾਰ ਨਹੀਂ ਹੈ ਸਾਡੀ ਪ੍ਰਤਿਭਾ ਉੱਤੇ। ਇਹ ਧਾਰ ਪੈਦਾ ਕਰਨੀ ਪਵੇ। ਇਸ ਲਈ ਪਹਿਲਾ ਸੂਤਰ ਤੁਹਾਨੂੰ ਕਹਿੰਦਾ ਹਾਂ-ਵਿਸ਼ਵਾਸ ਨਹੀਂ, ਵਿਚਾਰ; ਸ਼ਰਧਾ ਨਹੀਂ, ਸ਼ੱਕ ਬਿਲੀਫ ਨਹੀਂ, ਡਾਊਟ।
ਸ਼ੱਕ ਜਿੰਨੇ ਜ਼ੋਰ ਨਾਲ ਸਾਨੂੰ ਫੜ ਲਵੇ, ਜੀਵਨ ਦੇ ਸਾਰੇ ਸਵਾਲਾਂ ਨੂੰ ਸ਼ੱਕ ਫੜ ਲਵੇ, ਓਨੇ ਜ਼ੋਰ ਨਾਲ ਅਸੀਂ ਵਿਚਾਰ ਵਿੱਚ ਲੱਗ ਜਾਵਾਂਗੇ। ਮਜ਼ਾ ਇਹ ਹੈ, ਸ਼ੱਕ ਫੜਦਾ ਹੈ ਤਾਂ ਵਿਚਾਰ ਕਰਨਾ ਹੀ ਪੈਂਦਾ ਹੈ। ਬਚਣ ਦਾ ਤਰੀਕਾ ਨਹੀਂ;