ਮੁਸ਼ਕਲ ਹੋਈ ਕਿ ਮਠਿਆਈ ਬਿਲਕੁਲ ਵੀ ਨਹੀਂ ਬਚੀ। ਤਾਂ ਉਸ ਸੰਨਿਆਸੀ ਨੇ ਕਿਹਾ ਕਿ ਤੂੰ ਨਾਸਤਕ ਹੈਂ। ਉਏ, ਜਿਸ ਨੇ ਪੇਟ ਦਿੱਤਾ ਉਹੀ ਖ਼ਿਆਲ ਕਰੇਗਾ, ਅਸੀਂ ਪ੍ਰਮਾਤਮਾ ਦੇ ਵਿਚਾਲੇ ਅੜਿੱਕਾ ਨਹੀਂ ਬਣਦੇ। ਸੰਨਿਆਸੀ ਨੇ ਕਿਹਾ, ਜਿਸ ਨੇ ਪੇਟ ਦਿੱਤਾ ਹੈ ਉਹੀ ਖ਼ਿਆਲ ਵੀ ਕਰੇਗਾ, ਅਸੀਂ ਵਿਚਾਲੇ ਰੁਕਾਵਟ ਪਾਉਣ ਵਾਲੇ ਕੌਣ ?
ਮਠਿਆਈ ਸੰਨਿਆਸੀ ਖਾਵੇਗਾ, ਰੁਕਾਵਟ ਨਹੀਂ ਪਾਵੇਗਾ। ਉਹ ਪ੍ਰਮਾਤਮਾ 'ਤੇ ਛੱਡ ਦੇਵੇਗਾ। ਆਦਮੀ ਦੀ ਬੇਈਮਾਨੀ ਬਹੁਤ ਪੁਰਾਣੀ ਹੈ। ਇਸ ਮਾਮਲੇ 'ਚ ਬਹੁਤ ਮਹਿੰਗੀ ਪਵੇਗੀ, ਜਨਸੰਖਿਆ ਦੇ ਮਾਮਲੇ 'ਚ ਬਹੁਤ ਮਹਿੰਗੀ ਪਵੇਗੀ। ਸਾਫ਼ ਸਮਝ ਲੈਣਾ ਜ਼ਰੂਰੀ ਹੈ ਕਿ ਬੱਚੇ ਰੋਕਣੇ ਹੀ ਪੈਣਗੇ ਜੇਕਰ ਪੂਰੀ ਮਨੁੱਖਤਾ ਨੂੰ ਬਚਾਉਣਾ ਹੈ, ਨਹੀਂ ਤਾਂ ਤੁਹਾਡੇ ਵਧਦੇ ਬੱਚਿਆਂ ਦੇ ਨਾਲ ਪੂਰੀ ਮਨੁੱਖਤਾ 'ਚ ਘਾਣ ਹੋ ਸਕਦਾ ਹੈ।
ਇਹ ਮੈਂ ਥੋੜ੍ਹੀਆਂ-ਜਿਹੀਆਂ ਗੱਲਾਂ ਕਹੀਆਂ। ਇਹ ਸਵਾਲ ਤਾਂ ਬਹੁਤ ਵੱਡਾ ਹੈ ਅਤੇ ਇਸ ਦੇ ਬਹੁਤ ਪਹਿਲੂ ਹਨ। ਇਸ 'ਤੇ ਸੋਚਣਾ। ਮੇਰੀ ਗੱਲ ਨੂੰ ਮੰਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ । ਨਾ ਤਾਂ ਮੈਂ ਕੋਈ ਗੁਰੂ ਹਾਂ, ਨਾ ਕੋਈ ਮਹਾਤਮਾ ਹਾਂ ਅਤੇ ਨਾ ਪ੍ਰਮਾਤਮਾ ਵੱਲੋਂ ਕੋਈ ਸਰਟੀਫਿਕੇਟ ਲੈ ਕੇ ਆਇਆ ਹਾਂ ਕਿ ਜੋ ਕਹਿੰਦਾ ਹਾਂ ਉਹ ਸਹੀ ਹੈ। ਜਿਵੇਂ ਇਕ ਮਾਮੂਲੀ ਆਦਮੀ ਆਪਣੀ ਗੱਲ ਕਹਿੰਦਾ ਹੈ, ਉਹੋ- ਜਿਹਾ ਆਦਮੀ ਹਾਂ। ਇਕ ਸਧਾਰਨ ਆਦਮੀ, ਜੋ ਬੇਨਤੀ ਹੀ ਕਰ ਸਕਦਾ ਹੈ, ਜ਼ਬਰਦਸਤੀ ਨਹੀਂ ਕਰ ਸਕਦਾ। ਜੋ ਇਹ ਨਹੀਂ ਕਹਿ ਸਕਦਾ ਕਿ ਇਹ ਸੱਚ ਹੈ, ਜੋ ਇੰਨਾ ਹੀ ਕਹਿ ਸਕਦਾ ਹੈ ਕਿ ਅਜੇਹਾ ਮੈਨੂੰ ਦਿਖਾਈ ਦਿੰਦਾ ਹੈ।
ਇਹ ਗੱਲਾਂ ਮੈਂ ਤੁਹਾਨੂੰ ਕਹੀਆਂ, ਤੁਸੀਂ ਸੋਚਣਾ। ਸ਼ਾਇਦ ਕੋਈ ਗੱਲ ਤੁਹਾਡੇ ਵਿਚਾਰ ਨਾਲ ਰਲੇ ਤਾਂ ਉਹ ਤੁਹਾਡੀ ਹੋ ਜਾਵੇਗੀ। ਫਿਰ ਉਹ ਮੇਰੀ ਨਹੀਂ ਹੈ, ਫਿਰ ਉਸ ਵਿੱਚ ਮੇਰਾ ਕੋਈ ਜ਼ਿੰਮਾ ਨਹੀਂ ਹੈ। ਉਹ ਤੁਹਾਡੀ ਹੈ ਅਤੇ ਤੁਸੀਂ ਆਪ ਜ਼ਿੰਮੇਵਾਰ ਹੋ। ਅਤੇ ਜੇਕਰ ਕੋਈ ਗੱਲ ਠੀਕ ਨਾ ਲੱਗੇ ਤਾਂ ਛਿਨ ਭਰ ਲਈ ਵੀ ਮੋਹ ਨਾ ਰੱਖਣਾ, ਉਸ ਨੂੰ ਬਿਲਕੁਲ ਸੁੱਟ ਦੇਣਾ। ਬਹੁਤ ਮੋਹ ਹੋ ਚੁਕਿਆ ਤਾਂ ਗ਼ਲਤ ਗੱਲਾਂ ਦੀ ਭੀੜ ਇਕੱਠੀ ਹੋ ਗਈ ਹੈ ਸਿਰ 'ਤੇ, ਉਸ ਕੂੜੇ-ਕਚਰੇ ਨੂੰ ਇਕਦਮ ਸੁੱਟ ਦੇਣਾ ਹੈ। ਮੇਰੀ ਜੋ ਗੱਲ ਤੁਹਾਨੂੰ ਗ਼ਲਤ ਲੱਗੇ ਉਸ ਨੂੰ ਇਕ ਮਿੰਟ ਲਈ ਵੀ ਅੰਦਰ ਨਾ ਰੱਖਣਾ। ਪਰ ਸੋਚ ਲੈਣਾ ਸੁੱਟਣ ਤੋਂ ਪਹਿਲਾਂ। ਅਤੇ ਜੇਕਰ ਸੋਚਣ ਨਾਲ ਕੁਝ ਠੀਕ ਦਿਖਾਈ ਦੇ ਜਾਵੇ ਤਾਂ ਉਹ ਤੁਹਾਡਾ ਹੋ ਜਾਵੇਗਾ।
ਮੇਰੀਆਂ ਗੱਲਾਂ ਨੂੰ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣਿਆ, ਉਸ ਦੇ ਲਈ ਧੰਨਵਾਦੀ ਹਾਂ। ਅਤੇ ਅਖ਼ੀਰ ਵਿੱਚ ਸਭ ਦੇ ਅੰਦਰ ਬੈਠੇ ਪ੍ਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ, ਮੇਰੇ ਪ੍ਰਣਾਮ ਸਵੀਕਾਰ ਕਰੋ।