Back ArrowLogo
Info
Profile
ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨਾਲ ਦੁਰਵਿਵਹਾਰ ਆਮ ਜਿਹੀ ਗੱਲ ਹੈ। ਅਜਿਹਾ ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ ਆਮ ਵੇਖਿਆ ਜਾ ਸਕਦਾ ਹੈ ਸੋ ਮੈਂ ਆਖ਼ ਸਕਦਾ ਹਾਂ ਕਿ ਜਿੱਥੇ ਪਰਗਟ ਨੇ ਦੋ ਮੁਹੱਬਤ ਕਰਨ ਵਾਲਿਆਂ ਦੀ ਮਾਨਸਿਕ ਅਵਸਥਾ ਨੂੰ ਬਾ-ਖੂਬੀ ਬਿਆਨ ਕਰਨ ਦਾ ਉਪਰਾਲ ਕੀਤਾ ਹੈ ਉੱਥੇ ਸਾਡੀਆਂ ਸਮਾਜਿਕ ਬੋਧਸ਼ਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ ਕੀਤੀ ਹੈ। ਇਹ ਇਸ ਦਾ ਪਹਿਲਾ ਉਪਰਾਲਾ ਹੈ। ਜਿਸਨੂੰ ਇਸ ਨੇ ਆਪਣੇ ਤੌਰ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਸਫਲ ਵੀ ਹੋਇਆ। ਮੈਂ ਜਾਣਦਾ ਹਾਂ ਬਹੁਤ ਘਾਟਾ ਰਹਿ ਗਈਆਂ ਹੋਣਗੀਆਂ, ਉਨ੍ਹਾਂ ਨੂੰ ਅੱਖੋਂ ਪਰੋਖੇ ਕਰਕੇ ਮੈਂ ਇਸ ਦੀ ਇਸ ਕਿਰਤ ਉੱਤੇ ਇਸਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਇਸਨੂੰ ਚੜ੍ਹਦੀਕਲਾਂ ਵਿਚ ਰਹਿਣ ਦੀ ਕਾਮਨਾ ਕਰਦਿਆਂ ਉਮੀਦ ਕਰਦਾ ਹਾਂ ਕਿ ਉਹ ਸਮਾਜਿਕ ਸਰੋਕਾਰਾਂ ਵਿੱਚ ਵਿਚਰਦਿਆਂ ਸਮਾਜਿਕ ਚੇਤਨਾ ਦੇ ਪੱਖ ਵਿਚ ਸਿਰਜਣਾ ਦਾ ਦੌਰ ਚਾਲੂ ਰੱਖੇ । ਇਕ ਵਾਰ ਫਿਰ ਮੁਬਾਰਕਬਾਦ।

ਅਮੀਨ

ਸੰਤ ਸਿੰਘ ' ਸੋਹਲ '

ਸਾਨੀਪੁਰ ਰੋਡ ਸਰਹਿੰਦ

2 / 61
Previous
Next