Back ArrowLogo
Info
Profile
ਉਸਦੀ ਪ੍ਰੇਮ ਕਹਾਣੀ ਨੂੰ ਕਿੱਸਾ ਬਣਾ ਕੇ ਛੱਡ ਦਿੱਤਾ। ਉਧਰ ਪ੍ਰੀਤ ਨੂੰ ਸਰਵ ਦੇ ਖਿਲਾਫ਼ ਭੜਕਾਉਣ ਦਾ ਹਰ ਯਤਨ ਕੀਤਾ ਗਿਆ ਕਿ ਉਹ ਤੇਰੇ ਬਾਰੇ ਪੰਚਾਇਤ ਵਿਚ ਗਲਤ ਕਹਿ ਰਿਹਾ ਸੀ ਪ੍ਰੀਤ ਦੇ ਦਿਲ ਵਿਚ ਸਰਵ ਪ੍ਰਤੀ ਨਫ਼ਰਤ ਭਰੀ ਗਈ। ਪ੍ਰੰਤੂ ਪ੍ਰੀਤ ਚੁੱਪ ਸੀ, ਕਿਉਂਕਿ ਉਸਨੂੰ ਸਰਵ ਤੇ ਮਾਣ ਸੀ ਤੇ ਆਪਣੇ ਪਿਆਰ ਤੇ ਭਰੋਸਾ। ਪਰ ਇਹ ਸਭ ਗੱਲਾਂ ਹੋਣ ਤੋਂ ਬਾਅਦ ਸਰਵ ਸੋਚਣ ਲੱਗਾ ਕਿ ਪ੍ਰੀਤ ਦੀ ਗੱਲ ਸਹੀ ਸੀ ਉਹ ਕਹਿੰਦੀ ਸੀ ਕਿ ਸਾਨੂੰ ਵੀ ਲੋਕਾਂ ਦੀਆਂ ਨਜ਼ਰਾਂ ਕਦੇ ਇੱਕਠੇ ਨਹੀਂ ਹੋਣ ਦੇਣਗੀਆਂ। ਇਸ ਲਈ ਪ੍ਰੀਤ ਨੇ ਪਹਿਲਾਂ ਹੀ ਸਰਵ ਤੋਂ ਆਪਣੇ ਵਿਆਹ ਨਾਲ ਸਬੰਧਿਤ ਸਭ ਰਸਮਾਂ ਰਿਵਾਜ਼ ਸਰਵ ਨਾਲ ਕਰ ਲਈਆਂ ਤੇ ਸਭ ਵਰਤ ਵੀ ਰੱਖੇ ਸਨ। ਜਿਵੇਂ ਕਰੂਆ, ਸਰਵ ਦੇ ਨਾਮ ਤੇ ਰੱਖਿਆ ਸੀ ਤੇ ਸਰਵ ਨੂੰ 12 ਵਜੇ ਦੇਖ ਖੋਲਿਆ। ਸਰਵ ਦੇ ਨਾਂ ਦਾ ਸੰਧੂਰ ਵੀ ਪਾ ਲਿਆ। ਜੋ ਸਰਵ ਨੇ ਆਪਣੇ ਹੱਥੀ ਪਾਇਆ ਸੀ। ਇਹ ਕੁਝ ਸੋਚਦਾ ਹੋਇਆ ਉਹ ਆਪਣੇ ਘਰ ਆ ਗਿਆ । ਇਸ ਤੋਂ ਬਾਅਦ ਚਮਕੌਰ ਦਾ ਫ਼ੋਨ ਆਇਆ, ਉਸ ਨੇ ਸਰਵ ਨੂੰ ਕਿਹਾ ਕਿ ਮੈਂ ਰਿਸ਼ਤਾ ਤੋੜ ਦਿੱਤਾ ਸੀ ਪਰ ਪ੍ਰੀਤ ਦੇ ਘਰਦਿਆਂ ਨੇ ਉਸਦਾ ਰਿਸ਼ਤਾ ਮੇਰੇ ਪਿੰਡ ਵਿਚ ਕਿਸੇ ਹੋਰ ਨਾਲ ਕਰ ਦਿੱਤਾ।

ਅਗਲੇ ਦਿਨ ਪ੍ਰੀਤ ਦੀ ਬਰਾਤ ਸੀ ਤੇ ਉਹ ਆਪਣੇ ਪਿਆਰ ਦੀ ਬਾਜ਼ੀ ਹਾਰ ਗਿਆ, ਦੋਵੇਂ ਲਾਸ਼ ਬਣੇ ਰਹਿ ਗਏ। ਉਨ੍ਹਾਂ ਆਪਣਾ ਪਿਆਰ ਉਸ ਰਾਤ ਆਪਣੇ ਹੰਝੂਆਂ ਨਾਲ ਵਹਾ ਦਿੱਤਾ ਸੀ ਜੋ ਸਮਾਜ ਦੇ ਖ਼ਖ਼ਲੇ ਰੀਤ ਰਿਵਾਜਾਂ ਦੀ ਭੇਟ ਚੜ੍ਹ ਗਿਆ। ਸੂਰਜ ਅਜੇ ਧਰਤੀ ਦੇ ਗਰਭ ਅੰਦਰ ਸੀ। ਬਲਜੀਤ ਦੀ ਧਾਅ ਸੁਣ ਅੰਬਰ ਕੰਬ ਉਠਿਆ, ਉਧਰ ਸਰਵ ਦੇ ਘਰ 'ਚ ਵੀ ਪਿੱਟ ਸਿਆਪਾ ਸ਼ੁਰੂ ਹੋ ਗਿਆ। ਇਹ ਦਿਨ ਪਿੰਡ ਵਿੱਚ ਕਹਿਰ ਵਾਂਗ ਚੜ੍ਹਿਆ। ਦੋ ਪ੍ਰੇਮੀ ਆਪਣੀਆਂ ਕਸਮਾਂ ਰਸਮਾਂ ਨੂੰ ਨਿਭਾ ਉਸ ਅਦੁੱਤੀ ਨੂਰ ਵਿੱਚ ਸਮਾ ਗਏ ਸਨ, ਅੱਜ ਪਿੰਡ ਵਿੱਚ ਕਿਸੇ ਘਰ ਚੁਲ੍ਹਾ ਤੱਕ ਨਾ ਬਲਿਆ। ਦਿਨ ਦੇ ਢਲਦਿਆਂ ਦੋਨ੍ਹਾਂ ਦੀਆਂ ਚਿਖਾਵਾਂ ਅਗਨੀ ਭੇਟ ਕਰ ਦਿੱਤੀਆਂ। ਅੱਗ ਦੇ ਲਾਂਬੂ ਅੰਬਰ ਦੀ ਹਿੱਕ ਨੂੰ ਛੋਹ ਰਹੇ ਸਨ।

----------------------------------------

61 / 61
Previous
Next