Back ArrowLogo
Info
Profile
ਸੂਰਜ ਡਾਢਾ ਚੜ੍ਹ ਆਇਆ ਸੀ ਕਿਰਨਾਂ ਮੇਰੇ ਮੂੰਹ ਤੇ ਪਈਆਂ ਮੇਰੀ ਅੱਖ ਖੁੱਲੀ.. ਉੱਠ ਕੇ ਮੂੰਹ ਹੱਥ ਧੋਤਾ ਦੁਕਾਨ ਤੇ ਗਿਆ ਅਤੇ ਸਾਫ਼ ਸਫ਼ਾਈ ਕਰਕੇ ਆਪਣਾ ਕੰਮ ਕਾਜ ਨਿਬੇੜਦਿਆਂ 11 ਵੱਜ ਗਏ ਸਨ । ਮੈਂ ਉਸ ਨੂੰ ਫ਼ੋਨ ਕੀਤਾ ਉਸਨੇ ਕਿਹਾ “ ਕਿ ਮੈਂ ਆ ਰਿਹਾ ਹਾਂ," ਮੈਂ ਉਡੀਕ ਹੀ ਰਿਹਾ ਸੀ ਕਿ ਉਹ ਆ ਗਿਆ। ਉਸਦਾ ਦਿਨੋਂ-ਦਿਨ ਘੱਟਦਾ ਸਰੀਰ ਮੇਰੀਆਂ ਅੱਖਾਂ 'ਚ ਭੁਲੇਖੇ ਜਿਹੇ ਪਾ ਰਿਹਾ ਸੀ ਜਿਵੇਂ ਉਸਦਾ ਦੁਨੀਆਂ ਤੇ ਕੁਝ ਬਾਕੀ ਨਹੀਂ ਸੀ ਰਿਹਾ ਉਹ ਮੈਨੂੰ ਆਪਣੀ ਪ੍ਰੀਤ ਕਹਾਣੀ ਦੱਸਣ ਲਈ ਆਉਂਦਾ ਸੀ ਭਾਵੇਂ ਪਤਾ ਨਹੀਂ ਇਹ ਸਭ ਗੱਲਾਂ ਦੱਸ ਕੇ ਉਸਨੂੰ ਸਕੂਨ ਮਿਲਦਾ। ਇਹਨਾਂ ਗੱਲਾਂ ਤੋਂ ਬਾਅਦ ਉਸਨੇ ਮੈਨੂੰ ਦੱਸਿਆ ਜਦੋਂ ਪ੍ਰੀਤ ਨੇ ਉਸਨੂੰ ਫ਼ੋਨ ਕੀਤਾ ਤੇ ਉਸਨੂੰ ਨਵਾਂ ਜਿਹਾ ਨੰਬਰ ਦੇਖ ਕੁੱਝ ਅਜੀਬ ਜਿਹਾ ਮਹਿਸੂਸ ਹੋਇਆ। ਉਹ ਖੇਤ ਵਿੱਚ ਕੰਬਾਇਨ ਚਲਾ ਰਿਹਾ ਸੀ ਫ਼ੋਨ ਤੇ ਬੈੱਲ ਵੱਜੀ, ਤੇ ਉਸਨੇ ਮਸ਼ੀਨ ਰੋਕ ਲਈ ਤੇ ਥੱਲੇ ਉਤਰ ਗਿਆ ਉਹ ਦਿਨ ਸ਼ਨੀਵਾਰ ਤੇ ਨਵੰਬਰ ਦਾ ਮਹੀਨਾ ਸੀ ਉਹ ਉਸ ਲਈ ਬਹੁਤ ਖਾਸ-----

ਉਸ ਨੇ ਦੁਬਾਰਾ ਫ਼ੋਨ ਕੀਤਾ ਤਾਂ ਅੱਗੋਂ ਪ੍ਰੀਤ ਨੇ ਚੁੱਕਿਆ ਹੈਲੋ ਦੀ ਆਵਾਜ਼ ਆਈ ਸਰਵ ਦਾ ਨਾਮ ਲੈ ਉਸਨੇ ਕਿਹਾ ਮੈਂ ਪ੍ਰੀਤ ਬੋਲ ਰਹੀ ਹਾਂ, ਉਸ ਦੀ ਅਵਾਜ਼ 'ਚੋਂ ਆਪਣਾ ਨਾਮ ਸੁਣ ਉਹ ਪ੍ਰੀਤ ਝਨਾ ਵਿੱਚ ਗੋਤੇ ਖਾਣ ਲਗਾ। ਇੰਝ ਲੱਗ ਰਿਹਾ ਸੀ ਕਿ ਉਹ ਸਦੀਆਂ ਤੋਂ ਉਸਦੀ ਅਵਾਜ਼ ਸੁਣਨ ਲਈ ਤਰਸ ਰਹੀ ਹੋਵੇ। ਉਸਨੇ ਸਰਵ ਨੂੰ ਪਹਿਲਾ ਸਵਾਲ ਕੀਤਾ ਕਿ ਉਹ ਸਭ ਤੋਂ ਵੱਧ ਕਿਸ ਨੂੰ ਪਿਆਰ ਕਰਦਾ ਏ ਤਾਂ ਸਰਵ ਸੋਚਾਂ ਵਿੱਚ ਪੈ ਗਿਆ ਤੇ ਕਿਹਾ ਜਿਸ ਨੇ ਮੈਨੂੰ ਤੇਰੇ ਲਈ ਪੈਦਾ ਕੀਤਾ ਏ, ਉਹ ਏ ਮੇਰੀ ਮਾਂ, ਇਹ ਗੱਲ ਸੁਣ ਕੇ ਪ੍ਰੀਤ ਬਹੁਤ ਹੀ ਖ਼ੁਸ਼ ਹੋਈ ਤੇ ਉਸਨੇ ਕਿਹਾ ਮੈਨੂੰ ਤੇਰੀ ਇਹ ਗੱਲ ਬਹੁਤ ਹੀ ਵਧੀਆ ਲੱਗੀ ਆਖ ਪ੍ਰੀਤ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ। ਉਹ ਗੱਲਾਂ ਵਿੱਚ ਅਜਿਹੇ ਗੁਆਚੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਦੋਂ ਪ੍ਰੀਤ ਦੀ ਮੰਮੀ ਆ ਗਈ। ਮੰਮੀ ਨੂੰ ਦੇਖ ਪ੍ਰੀਤ ਨੇ ਫ਼ੋਨ ਕੱਟ ਦਿੱਤਾ। ਸਰਵ ਦੇ ਦਿਲ ਨੂੰ ਸਕੂਨ ਮਿਲ ਗਿਆ ਸ਼ੁਕਰ ਏ ਰੱਬਾ ਮੇਰੀ ਝੋਲੀ ਮੇਰਾ ਪਿਆਰ ਪਾਇਆ, ਉਹ ਆਪੇ ਵਿੱਚ ਬੋਲ ਉਠਿਆ ਤੇ ਪ੍ਰੀਤ ਦੇ ਪੈਰ ਵੀ ਧਰਤੀ ਉੱਤੇ ਨਹੀਂ ਲੱਗ ਰਹੇ ਸਨ। ਜਿਵੇਂ ਉਸਨੂੰ ਕੋਈ ਰੱਬ ਮਿਲ ਗਿਆ ਹੋਵੇ ਉਸਦੀ ਚੜ੍ਹਦੀ ਜਵਾਨੀ ਮਹਿਕਾਂ ਖਿਲਾਰ ਰਹੀ ਸੀ ਦਿਲ ਦੀ ਬੰਜਰ ਜ਼ਮੀਨ ਤੇ ਜਿਵੇਂ ਸਦੀਆਂ ਬਾਅਦ ਕੋਈ ਕਲੀ ਖਿਲ ਗਈ ਹੋਵੇ ਜਿਵੇਂ ਉਸਦੇ ਸੁਪਨਿਆਂ ਦਾ ਰਾਜ ਕੁਮਾਰ ਮਿਲ ਗਿਆ ਹੋਵੇ ਤੇ ਹੱਸਦੀ ਨੇ ਕਿਹਾ –

8 / 61
Previous
Next