Back ArrowLogo
Info
Profile

ਤੇ ਪਾਪ ਦਾ ਵਾਸਾ ਹੈ। ਪਰਮੇਸ਼ੁਰ ਦੇ ਪ੍ਰੇਮ ਵਿਚ ਸਿੱਕਣ ਸੱਧਰਣ ਵਾਲਿਆਂ ਨੇ ਉਜਾੜਾਂ ਨੂੰ ਵਸਤੀਆਂ ਬਨਾਇਆ ਹੈ। ਜਿੱਥੇ ਭਾਗਾਂ ਵਾਲੇ, ਸ਼ੌਂਕਾਂ ਵਾਲੇ ਜਾ ਬੈਠੇ ਤੇ ਜਿੱਥੇ ਕਿਸੇ ਬੈਠਕੇ ਸਾਈਂ ਦੀ ਯਾਦ ਕੀਤੀ ਸੋ ਥਾਂਈਂ ਸੁਭਾਗ ਹੋ ਗਈਆਂ।'

74.

'ਪਾਤਸ਼ਾਹ! ਇਨ੍ਹਾਂ ਨੂੰ ਕੈਸੀ ਨੀਂਦ ਵਾਪਰੀ? ਆਪ ਨੇ ਫੁਰਮਾਇਆ- 'ਮਰਦਾਨਿਆਂ! ਇਹ ਸਾਈਂ ਦੀ ਪਾਈ ਨੀਂਦ ਹੈ, ਜੋ ਦੁਰਾਚਾਰੀਆਂ ਨੂੰ ਘੇਰੀ ਰੱਖਦੀ ਹੈ। ਜਾਗਣਾ ਤਾਂ ਸਾਈਂ ਨੇ ਆਪਣੇ ਸ਼ੌਕ ਵਾਲਿਆਂ ਨੂੰ ਦਿੱਤਾ ਹੈ। ਤੇ ਸੁਹਾਵੀ ਨੀਂਦ ਬੀ ਉਨ੍ਹਾਂ ਨੂੰ ਹੀ ਬਖਸ਼ੀ ਹੈ। ਮੰਦ ਕਰਮੀ ਪਾਪ ਲਈ ਜਾਗਦੇ ਹਨ ਤੇ ਥਕੇਵੇਂ ਵਿਚ ਸੌਂ ਜਾਂਦੇ ਹਨ।'

75.

ਅਸੀਂ ਕੀ ਹਾਂ? ਕਾਠ ਦੀਆਂ ਪੁਤਲੀਆਂ, ਵਿੱਚ ਦੀ ਲੰਘ ਚੱਲਣਾ ਹੈ। ਖਿਲਾਵਨ ਹਾਰ ਜਾਣੇ ਅਪਣੇ ਪਰੋਜਨਾਂ ਨੂੰ, ਸਦਾ ਸਿਦਕ ਵਿਚ ਰਹੀਏ ਤੇ ਨਾਮ ਜਪੀਏ, ਬਿਰਦ ਬਾਣੇਂ ਦੀ ਲਾਜ ਵਾਲਾ ਜੋ ਕੁਛ ਕਰਦਾ ਹੈ ਭਲਾ ਕਰਦਾ ਹੈ।

76.

ਮਰਦਾਨਾ (ਹੰਝੂ ਭਰਕੇ)-ਪਾਤਸ਼ਾਹ! ਮੇਰੀ ਮੌਤ ਮੇਰੇ ਪੇਟ ਦੇ ਹੱਥ ਹੈ। ਸਤਿਗੁਰ-ਮਰਦਾਨਿਆਂ! ਪੇਟ ਮਾਇਆ ਹੈ, ਇਹ ਸਰੀਰ ਮਾਇਆ ਹੈ। ਪਰ ਫੇਰ ਇਹ ਸਰੀਰ ਹੀ ਪਿੜ ਹੈ ਜਿੱਥੇ ਛਿੰਝ ਪੈ ਰਹੀ ਹੈ ਤੇ ਅਸਾਂ ਮੱਲ ਮਾਰਨੀ ਤੇ ਉੱਚੇ ਹੋਣਾ ਹੈ। ਸਰੀਰ ਮਾਰਨਾਂ ਨਹੀਂ, ਸਰੀਰ ਦੀਆਂ ਤਾਕਤਾਂ ਨਸ਼ਟ ਨਹੀਂ ਕਰੀਦੀਆਂ, ਇਨ੍ਹਾਂ ਤਾਕਤਾਂ ਨੂੰ ਕਾਬੂ ਕਰਕੇ, ਇਨ੍ਹਾਂ ਨੂੰ ਉੱਚਿਆਂ ਕਰਕੇ ਆਤਮ ਰੰਗ ਦਾ ਬਲ ਇਨ੍ਹਾਂ ਤੋਂ ਲਈਦਾ ਹੈ। ਸਰੀਰ ਮਾਯਾ ਹੈ, ਮਾਯਾ ਜਿੱਤਣੀ ਹੈ ਘਬਰਾ ਨਹੀਂ, ਮਾਇਆ ਸਤਿਸੰਗ ਕਰਕੇ ਜਿੱਤਣੀ ਹੈ। ਦੋ ਗਲਾਂ ਕਰਿਆ ਕਰ:

31 / 57
Previous
Next