ਤਿਆਗੋ ਤੇ ਖਰੇ ਰਖੋ, ਜਾਂ ਇਉਂ ਕਹੀਏ ਕਿ ਕੁਸੰਗ ਦਾ ਤਯਾਗ ਕਰਨਾ ਚਾਹੀਦਾ ਹੈ ਤੇ ਸਤਿਸੰਗ ਦਾ ਗ੍ਰਹਿਣ ਕਰਨਾ ਚਾਹੀਦਾ ਹੈ, ਕੱਚੜਿਆਂ ਨਾਲ ਤੋੜਕੇ ਪਕਿਆਂ ਨਾਲ ਰੱਖਣੀ ਚਾਹੀਏ।
ਦਰ ਦਰਸ਼ਨਦੀ ਪ੍ਰਾਪਤੀ ਵਿੱਚ ਇਹ ਰੋਕਾਂ ਹਨ- ਦੁਖ (ਬਿਮਾਰੀਆਂ ਅਤੇ ਕਲੇਸ਼)
ਰੋਹ (ਗੁੱਸਾ, ਈਰਖਾ, ਜਲਨ, ਬੁਰੇ ਕਰਨੇ, ਜਿਦ, ਹੋਡਾਂ, ਸਾੜੇ)। ਆਸਾ, ਤ੍ਰਿਸ਼ਨਾ।
ਅੰਦੇਸਾ (ਫਿਕਰ ਸੋਚਾਂ, ਗ਼ਮ, ਚਿੰਤਾ, ਭੈ ਵਾਲੀਆਂ ਸੋਚਾਂ) ।
ਮਾਇਆ (ਪਦਾਰਥ, ਸਾਕਾਂ, ਮਿੱਤ੍ਰਾਂ ਦੇ ਮੋਹ) ਇਨ੍ਹਾਂ ਤੇ ਫ਼ਤਹ ਪਾਉਣੀ, ਜੀਉਂਦੇ ਮਰਨਾ ਹੈ। ਇਹ ਜੀਉਂਦੇ ਮਰਨਾ ਸਾਗਰ ਤਰਨ ਸਮਾਨ ਕਠਨ ਹੈ।
ਆਸ ਵਿੱਚ ਵੱਸਦਾ ਦਿੱਸੇ ਪਰ ਸੁਰਤ ਉਦਾਸੀ ਨਿਰਾਸ਼ਾ ਵਿਚ ਹੋਵੇ, ਤਦ ਉਹ ਕਿਸੇ ਹਠ ਯਾ ਰੋਹ ਵਿਚ ਨਹੀਂ ਫਸੇਗਾ। ਗੱਪਾਂ ਨਹੀਂ ਮਾਰਨੀਆਂ ਕਿ ਅਸਾਂ ਆਪਾ ਪਾ ਲਿਆ ਹੈ ਜੇ ਅੰਦਰ ਰਸ ਭਰੇ ਤਾਂ ਅੰਦਰੇ ਜਰਨਾ ਹੈ ਤੇ ਰਜ਼ਾ ਤੇ ਤੱਕ ਰੱਖਣੀ ਹੈ ਕਿ ਜੋ ਕਰ ਰਿਹਾ ਹੈ ਮੇਰਾ ਰੱਬ ਕਰ ਰਿਹਾ ਹੈ।
ਤਕੜਾ ਹੋ, ਗੁਣਾਂ ਦਾ ਵਾਂਸਲਾ ਗੁਣਾਂ ਦਾ ਨਾਪਾ ਆਪਣੇ ਪਾਸ ਰੱਖ, ਗੁਣਾਂ ਦੀ ਮਹਿਕ ਵਿਚ ਨਾਮ ਮੁਸ਼ਕਦਾ ਹੈ। ਔਗੁਣਾਂ ਤੋਂ ਦੂਰ ਰਹੁ, ਨਫ਼ਸ ਦੀਆਂ ਵਾਗਾਂ ਕੱਸਕੇ ਰੱਖ, ਗੁਮਾਨ ਨੂੰ ਤਾਬੇ ਰੱਖ, ਨਿੰਦਾ ਦੇ ਰਾਹ ਨਾ ਜਾਵੀਂ, ਝੂਠ ਨਾਲ ਜ਼ੁਬਾਨ ਆਸ਼ਨਾ ਨਾ ਕਰੀਂ, ਮੋਮ ਦਿਲ ਰਹੀਂ, ਸੰਗ-ਦਿਲ ਨਾ ਬਣੀਂ।