Back ArrowLogo
Info
Profile
ਕਿਵੇਂ ਵਾਹਿਗੁਰੂ ਦੀ ਹਜ਼ੂਰੀ ਵਿਚ ਸਨ, ਕਦੇ ਅਰਦਾਸ ਬੇਨਤੀ ਪ੍ਰਾਰਥਨਾ ਦੇ ਭਾਵ ਵਿਚ, ਕਦੇ ਸ਼ੁਕਰ ਦੇ ਭਾਵ ਵਿਚ, ਕਦੇ ਗੁਣਾਨੁਵਾਦ ਦੇ ਭਾਵ ਵਿਚ। ਉਹ ਵ੍ਯਾਪਕ ਸਾਰੇ ਮੌਜੂਦ ਹੈ, ਸਾਡੀ ਸੁਣਦਾ ਹੈ, ਸੋ ਬਾਣੀ ਦਾ ਪਾਠ, ਵੀਚਾਰ, ਕਥਾ ਤੇ ਕੀਰਤਨ ਇਸ ਸਹਜ ਯੋਗ ਦਾ ਦੂਸਰਾ ਅੰਗ ਹੈ।

੩. ਪਰ ਬਾਣੀ ਦਾ ਪਾਠ ਵੀਚਾਰ ਕੀਰਤਨ ਤਾਂ ਦਿਨ ਰਾਤ ਦੇ ਕਿਸੇ ਕਿਸੇ ਵੇਲੇ ਹੈ, ਹਰ ਵੇਲੇ ਨਹੀਂ ਹੋ ਸਕਦਾ। ਸੋ ਹਰ ਵੇਲੇ ਲਈ ਹੋਰ ਸਾਧਨ ਹੈ, ਉਸੇ ਰੱਬ ਜੀ ਤੋਂ ਉਹਲੇ ਨਾਂ ਹੋਣ ਦਾ, ਯਾ ਕਹੋ ਕਿ ਉਸ ਦੇ ਨੇੜੇ ਨੇੜੇ ਰਹਿਣ ਦਾ। ਉਹ ਸਾਧਨ ਨਾਮ ਹੈ। ਜਿਸਦਾ ਪ੍ਰਕਾਰ ਇਹ ਹੈ:- ਉਸ ਸਦਾ ਪ੍ਰੇਮ ਤੇ ਅਸਚਰਜ ਰੂਪ ਨੂੰ ਸਿੱਖ ਤੁਰਦੇ ਫਿਰਦੇ ਯਾਦ ਰੱਖਦੇ ਹਨ ਸਹਜ ਭਾਵਨਾਂ ਵਿਚ, ਜੇ ਯਾਦ ਨਾਂ ਟਿਕੇ ਤਾਂ ਉਸ ਦਾ ਨਾਮ ਸਿਮਰਦੇ ਹਨ। ਜੇ ਨਾਮ ਸਿਮਰਨ ਵਿਚ ਨਾਂ ਮਨ ਲੱਗੇ ਤਾਂ ਨਾਮ ਰਸਨਾਂ ਤੇ ਬਿਨਾ ਲਈਦਾ ਹੈ ਤੇ ਉਸ ਨਾਲ ਨਾਮ ਜਪੀਦਾ ਹੈ। ਰਸਨਾਂ ਨਾਲ ਜਪਦਿਆਂ ਜਪਦਿਆਂ ਨਾਮ ਰਸਨਾਂ ਤੋਂ ਮਨ ਵਿਚ, ਅਰਥਾਤ ਸਿਮ੍ਰਤੀ ਵਿਚ ਚਲਾ ਜਾਂਦਾ ਹੈ, ਜਾਂ ਇਉਂ ਸਮਝੋ ਕਿ ਪਹਿਲਾਂ ਰਸਨਾਂ ਨਾਲ ਨਾਮ ਜਪੀਦਾ ਹੈ, ਉਹ ਸਿਮਰਨ ਹੋਕੇ ਮਨ ਵਿਚ ਟਿਕਦਾ ਹੈ। ਮਨ ਵਿਚ ਸਿਮਰੀਂਦਾ ਉਹ ਸੂਖਮ ਹੋਕੇ ਤੁਰੀਆ ਵਿਚ ਲੈ ਜਾਂਦਾ ਹੈ। ਨਾਮ ਨਾਮੀ ਦੀ ਏਕਤਾ ਹੋ ਜਾਂਦੀ ਹੈ। ਇਉਂ ਸਿਖ ਬਿਨਾਂ ਹਠ ਜੋਗ ਦੇ, ਬਿਨਾਂ ਰਾਜ ਜੋਗ ਦੇ, ਬਿਨਾਂ ਕਿਸੇ ਹੋਰ ਕਰੜੇ ਸਾਧਨ ਦੇ ਸਹਿਜ ਸੁਭਾਵ ਹੀ ਵਾਹਿਗੁਰੂ ਜੀ ਨਾਲ ਯਾ ਉਨ੍ਹਾਂ ਦੀ ਯਾਦ ਨਾਲ ਜੁੜੇ ਉਸਦੀ ਹਜ਼ੂਰੀ ਵਿਚ ਵੱਸਦੇ ਯੋਗੀ ਹਨ। ਨਾਮ ਜਪਦਿਆਂ ਉਹਨਾਂ ਦਾ ਨਿਸ਼ਾਨਾ ਨਾਮੀ ਹੁੰਦਾ ਹੈ। ਨਾਮ ਦਾ ਅਰਥ ਭਾਵ 'ਪਰਮੇਸ਼ਰ ਹੈ ਇਹ ਧ੍ਰੁਵਾ ਬੰਨ੍ਹਕੇ ਨਾਮ ਜਪਦੇ ਹਨ। ਇਸ ਤਰ੍ਹਾਂ ਦਾ ਸਾਧਨ ਕਰਨ ਵਾਲਾ ਆਪਨੂੰ ਮਾਲਕ ਦੀ ਹਜ਼ੂਰੀ ਵਿਚ ਪ੍ਰਤੀਤ ਕਰਦਾ ਰਹਿੰਦਾ ਹੈ।

29 / 35
Previous
Next