Back ArrowLogo
Info
Profile
ਹੈ ਸਾਡੇ ਤੇ ਕਿ ਨਾਸ਼ਮਾਨ ਜਿੰਦਾਂ ਨੂੰ ਪ੍ਯਾਰ ਕਰੀਏ ਤੇ ਘਰਾਂ ਨੂੰ ਕਾਲੇ ਮੂੰਹ ਲੈਕੇ ਜਾਈਏ। ਆਏ ਸਾਂ ਮੂੰਹ ਤੇ ਮਲੀ ਸੁਆਹ ਧੋਣ ਤੇ ਚਲੇ ਜਾਵਾਂਗੇ ਅਗੇ ਤੋਂ ਵਧੀਕ ਕਾਲੀ ਕੱਟ ਸਿਆਹੀ ਮਲਕੇ, ਜੋ ਨਾਂ ਲੋਕ ਉਤਰੇਗੀ ਤੇ ਨਾਂ ਪਰਲੋਕ, ਜੋ ਨਾਂ ਅਜ ਉਤਰੇਗੀ, ਨਾ ਕੱਲ, ਤੇ ਨਾ ਹੀ ਪਰਸੋਂ। ਸਦਾ ਦੀ ਮੁਕਾਲਕ ਤੇ ਸਭ ਥਾਵਾਂ ਦੀ ਮੁਕਾਲਕ ਸਾਡੇ ਮੱਥੇ ਮਲੀ ਗਈ ਹੈ, ਹੁਣ ਇਸ ਨੂੰ ਕੇਵਲ ਸਾਡਾ ਆਪਣਾ ਲਹੂ ਹੀ ਧੋ ਸਕਦਾ ਹੈ, ਹੋਰ ਕੋਈ ਰਸਤਾ ਇਸ ਦੇ ਉਤਰਨ ਦਾ ਨਹੀਂ। ਆਓ ਮਿਤਰੋ ਖੇਡ ਜਾਓ ਸਿਰਾਂ ਦੀ ਬਾਜ਼ੀ ਤੇ ਜਿੱਤ ਲਓ ਲੋਕ ਪ੍ਰਲੋਕ ਤੇ ਸਾਰੇ ਸਮਿਆਂ ਦਾ ਜੱਸ। ਮਜਾਲ ਤਾਂ ਨਹੀਂ ਤੁਰਕ ਦੀ, ਪਰ ਦੇਖੋ ਜੇ ਵਜ਼ੀਰ ਖਾਂ ਗੁਰੂ ਜੀ ਦੇ ਪਵਿਤ੍ਰ ਸਰੀਰ ਨੂੰ ਕੋਈ ਅਜ਼ਾ ਪੁਚਾ ਦੇਵੇ ਤੇ ਅਸੀਂ ਜੀਉਂਦੇ ਘਰ ਅੱਪੜ ਜਾਈਏ ਤਾਂ ਕੀ ਸਾਡਾ ਜੀਉਣ ਦਾ ਕੋਈ ਹੱਜ ਰਹਿ ਜਾਏਗਾ। ਇਸ ਤਰ੍ਹਾਂ ਦੇ ਵਾਕਾਂ ਦਾ ਜਾਦੂ ਵਰਗਾ ਅਸਰ ਪਿਆ* ਸਾਰਾ ਵਹੀਰ ਸਨਮੁਖ ਹੋ ਗਿਆ, ਕੋਈ ਨਾਂ ਮੁੜਿਆ ਪਿੱਛੇ, ਇਕ ਇਕ ਕਰਕੇ ਸਭ ਲੀਕ ਟੱਪ ਆਏ ਤੇ ਖਿਦਰਾਣੇ ਤੇ ਹੀ ਕਬਜ਼ਾ ਕਰ ਲਿਆ ਤੇ ਜੰਗ ਦੀ ਵਿਉਂਤ ਬਣਾ ਲਈ।

ਏਥੇ ਢਾਬ ਦੇ ਢਾਹੇ ਉੱਤੇ ਬੇਰੀਆਂ ਸਨ, ਉਨ੍ਹਾਂ ਉਤੇ ਬੜੇ ਬੜੇ ਚਾਦਰੇ ਤੇ ਨਾਲ ਆਂਦੇ ਸਾਇਬਾਨ ਪਾ ਦਿਤੇ, ਦੂਰੋਂ ਜਾਪੇ ਕਿ ਤੰਬੂ ਡੇਰੇ ਲਗੇ ਹੋਏ ਹਨ ਤੇ ਉੱਚੇ ਉੱਚੇ ਥਾਂ ਤੋਂ ਢਾਬ ਦੇ ਕੰਢਿਆਂ ਦੇ ਲੁਕਵੇਂ ਥਾਂ ਬੀ ਮੱਲ ਲਏ ਤੇ ਜੰਗ ਕਰਨ ਦੀ ਵਿਉਂਤ ਬੀ ਮਿਥ ਲਈ। ਜਦ ਵਜ਼ੀਰ ਖਾਂ ਆ ਗਿਆ ਤਾਂ ਉਸ ਨੂੰ ਖਬਰ ਮਿਲੀ ਕਿ ਖਿਦਰਾਣੇ ਦੀ ਢਾਬ ਪਾਣੀ ਨਾਲ ਲਹਿ ਲਹਿ ਕਰ ਰਹੀ ਹੈ ਤੇ ਸਿੱਖਾਂ ਕਬਜ਼ਾ ਕਰ ਲਿਆ ਹੈ। ਹਾਲਾਂਕਿ ਉਹ ਵਾਹਿਗੁਰੂ ਹੁਕਮ ਵਿਚ ਆਪਣੇ ਸਦਾ ਦੇ ਸੁੱਕਣ ਦੇ ਵੇਲੇ ਤੋਂ ਪਹਿਲਾਂ ਹੀ ਸੁੱਕ ਚੁਕੀ ਸੀ। ਫਿਰ ਉਸ ਨੂੰ ਪਤਾ ਲਗਾ ਕਿ ਗੁਰੂ ਹੀ ਸਿਖਾਂ ਸਣੇ.

––––––––––––––––––

*  ਕਈ ਆਖਦੇ ਹੈਨ ਕਿ ਮਾਈ ਭਾਗ ਜੋ, ਇਸ ਜਥੇ ਦੇ ਨਾਲ ਆਈ ਸੀ ਤੇ ਇਸ ਵੇਲੇ ਸ਼ਹੀਦ ਹੋਣ ਵਾਲਿਆਂ ਵਿਚ ਨਿਤਰੀ ਸੀ, ਉਸਨੇ ਵੀ ਇਸ ਵੇਲੇ ਸਿੰਘਾਂ ਨੂੰ ਉਤਮ ਉਪਦੇਸ਼ ਗੁਰੂ ਜੀ ਤੋਂ ਸਦਕੇ ਹੋ ਜਾਣ ਵਾਸਤੇ ਦਿੱਤਾ ਸੀ।

9 / 35
Previous
Next