Back ArrowLogo
Info
Profile

ਨਾ ਤੇਰਾ ਏ ਨਾ ਮੇਰਾ ਏ,

ਜੱਗ ਫਾਨੀ ਝਗੜਾ ਝੇੜਾ ਏ,

ਬਿਨਾਂ ਮੁਰਸ਼ਦ ਰਹਿਬਰ ਕਿਹੜਾ ਏ,

ਪੜ੍ਹ ‘ਫਾਜ਼-ਰੂਨੀ-ਅਜ਼-ਕੁਰ-ਕੁਮ ‘ ।

 

ਬੁੱਲ੍ਹੇ ਸ਼ਾਹ ਇਹ ਬਾਤ ਇਸ਼ਾਰੇ ਦੀ,

ਜਿਨ੍ਹਾ ਲੱਗ ਗਈ ਤਾਂਘ ਨਜ਼ਾਰੇ ਦੀ,

ਦੱਸ ਪੈਂਦੀ ਘਰ ਵਣਜਾਰੇ ਦੀ,

ਹੈ 'ਯਦਉੱਲ੍ਹਾ- ਫ਼ੌਕਾ ਅਯਦੀਕੁਮ' ।

 

ਚਲੋ ਦੇਖੀਏ ਉਸ ਮਸਤਾਨੜੇ ਨੂੰ,

ਜਿਦ੍ਹੀ ਤ੍ਰਿੰਞਣਾਂ ਦੇ ਵਿਚ ਪਈ ਏ ਧੁੰਮ ।

  1. ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਸੱਚ ਸੁਣਦੇ ਲੋਕ ਨਾ ਸਹਿੰਦੇ ਨੀ, ਸੱਚ ਆਖੀਏ ਤਾਂ ਗਲ ਪੈਂਦੇ ਨੀ,

ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿੱਠਾ ਆਸ਼ਕ ਪਿਆਰੇ ਨੂੰ ।

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।

 

ਸੱਚ ਸ਼ਰ੍ਹਾ ਕਰੇ ਬਰਬਾਦੀ ਏ, ਸੱਚ ਆਸ਼ਕ ਦੇ ਘਰ ਸ਼ਾਦੀ ਏ,

ਸੱਚ ਕਰਦਾ ਨਵੀਂ ਆਬਾਦੀ ਏ, ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ ।

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।

 

ਚੁੱਪ ਆਸ਼ਕ ਤੋਂ ਨਾ ਹੁੰਦੀ ਏ,ਜਿਸ ਆਈ ਸੱਚ ਸੁਗੰਧੀ ਏ,

ਜਿਸ ਮਾਲ੍ਹ ਸੁਹਾਗ ਦੀ ਗੁੰਦੀ ਏ, ਛੱਡ ਦੁਨੀਆਂ ਕੂੜ ਪਸਾਰੇ ਨੂੰ ।

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।

17 / 148
Previous
Next