ਆਪ ਗੋਬਰੀਆ ਆਪ ਗਡਰੀਆ, ਆਪੇ ਦੇਤ ਦਿਖਾਈ ।
ਅਨਹਦ ਦਵਾਰ ਕਾ ਆਯਾ ਗਵਰੀਆ, ਕੰਙਣ ਦਸਤ ਚੜ੍ਹਾਈ ।
ਮੂੰਡ ਮੁੰਡਾ ਮੋਹੇ ਪਰੀਤੀ ਕੋਰੇਨ ਕੰਨਾਂ ਮੈਂ ਪਾਈ ।
ਅੰਮ੍ਰਿਤ ਫਲ ਖਾ ਲਿਓ ਰੇ ਗੁਸਾਈਂ, ਥੋੜੀ ਕਰੋ ਬਫਾਈ ।
ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ।
ਜ਼ੁਲਫ ਕੁੰਡਲ ਨੇ ਘੇਰਾ ਪਾਇਆ, ਬਿਸੀਅਰ ਹੋ ਕੇ ਡੰਗ ਚਲਾਇਆ,
ਵੇਖ ਅਸਾਂ ਵੱਲ ਤਰਸ ਨਾ ਆਇਆ, ਕਰ ਕੇ ਖੂਨੀ ਅੱਖੀਆਂ ਵੇ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਦੋ ਨੈਣਾਂ ਦਾ ਤੀਰ ਚਲਾਇਆ, ਮੈਂ ਆਜ਼ਿਜ਼ ਦੇ ਸੀਨੇ ਲਾਇਆ,
ਘਾਇਲ ਕਰ ਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।
ਬ੍ਰਿਹੋਂ ਕਟਾਰੀ ਤੂੰ ਕੱਸ ਕੇ ਮਾਰੀ, ਤਦ ਮੈਂ ਹੋਈ ਬੇਦਿਲ ਭਾਰੀ,
ਮੁੜ ਨਾ ਲਈ ਤੈਂ ਸਾਰ ਹਮਾਰੀ, ਪਤੀਆਂ ਤੇਰੀਆਂ ਕੱਚੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਨੇਹੁੰ ਲਗਾ ਕੇ ਮਨ ਹਰ ਲੀਤਾ, ਫੇਰ ਨਾ ਆਪਣਾ ਦਰਸ਼ਨ ਦੀਤਾ,
ਜ਼ਹਿਰ ਪਿਆਲਾ ਮੈਂ ਇਹ ਪੀਤਾ, ਸਾਂ ਅਕਲੋਂ ਮੈਂ ਕੱਚੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।
ਘੁੰਘਟ ਓਹਲੇ ਨਾ ਲੁੱਕ ਸੋਹਣਿਆਂ,
ਮੈਂ ਮੁਸ਼ਤਾਕ ਦੀਦਾਰ ਦੀ ਹਾਂ ।