Back ArrowLogo
Info
Profile
ਕਥਾ ਰੂਪੀ ਅਨਦ ਬਿਨੋਦੀ ਸਚਾ ਰਸ ਮਈ ਸੁਖ ਪਾਉਣਾ ਹੈ । ਗੁਰਬਾਣੀ ਅੰਦਰ 'ਹਰਿ ਹਰਿ' ਪਦ ਦੋ ਵਾਰ ਆਉਣਾ ਇਸ ਗੱਲ ਦਾ ਬੋਧਕ ਹੈ ਕਿ ਬਸ ਗੁਰਮਤਿ ਨਾਮ (ਵਾਹਿਗੁਰੂ) ਦੇ ਆਰਾਧਨ (ਜਪਣ) ਦਾ ਤੋਰਾ ਤੁਰਿਆ ਹੀ ਰਹੇ। ਹੋਰ ਇਸ ਤੋਂ ਭਾਵ ਏਸ ਪਦ ਮਈ 'ਹਰਿ' ਨਾਮ ਦਾ ਨਹੀਂ । ਬਸ, ਸਰਧਾ ਭਾਵਨੀ ਸੇਤੀ ਨਾਮ ਦਾ ਜਪੀ ਜਾਣਾ ਹੀ ਗੁਰਮੁਖਾਂ ਦਾ ਸੱਚਾ ਕਰਮ (ਫ਼ਰਜ਼) ਹੈ। ਇਹੀ ਗੁਰਮਤਿ ਨਾਮੁ (ਵਾਹਿਗੁਰੂ) ਹੀ ਧੁਰਿ ਦਰਗਾਹੋਂ ਆਈ (ਗੁਰਾਂ ਦੁਆਰਾ ਆਈ) ਅਕੱਥ ਕਥਾ ਹੈ। ਅਕੱਥ ਏਸ ਕਰਕੇ ਭੀ ਹੈ ਕਿ ਇਹ ਕਦੇ ਮੁਕਦੀ ਨਹੀਂ । ਸੁਆਸਿ ਸੁਆਸਿ ਦੰਮ-ਬ-ਦੰਮ ਨਾਮ ਦਾ ਆਰਾਧੀ (ਜਪੀ) ਜਾਣਾ ਹੀ ਅਕੱਥ ਕਥਾ ਹੈ। ਇਸ ਨਾਮ ਜਾਪ ਅਭਿਆਸ ਅੰਦਰਿ ਪਾਰਸ ਰਸਾਇਣੀ ਕਥਾ ਹੈ। ਗੁਰੂ ਦੁਆਰਾ (ਪੰਜਾਂ ਪਿਆਰਿਆਂ ਨਾਮ ਦਿਆਂ ਰਸੀਆਂ ਦੁਆਰਾ) ਨਾਮ ਪ੍ਰਾਪਤ ਹੋਇਆ ਹੋਵੇ ਅਤੇ ਫੇਰ ਨਾਮੁ ਗੁਰਮਤਿ ਨਾਮੁ ਦੀਖਸ਼ਤ ਪ੍ਰਾਣੀ ਇਸ ਨੂੰ ਜਪੀ ਜਾਵੇ, ਸੁਆਸਿ ਸੁਆਸਿ ਅਭਿਆਸੀ ਹੀ ਜਾਵੇ, ਤਾਂ ਇਹ ਅਨਦ ਬਿਨੋਦੀ ਰਸ ਕਲਾ ਵਾਲਾ ਸਦਾ ਸੁਖ ਵਰਤਾਉਂਦਾ ਹੈ। 'ਅਕੱਥ' ਇਹ ਇਸ ਕਰਕੇ ਭੀ ਹੈ ਕਿ ਇਹ ਅਲਪੱਗ ਬੁੱਧੀਸ਼-ਮਤੀਆਂ ਦੀ ਅਰਥਾਬੰਦੀ ਮਈ ਕਥਨੀ ਬਦਨੀ ਵਿਚ ਨਹੀਂ ਆਉਂਦਾ । ਆ ਹੀ ਨਹੀਂ ਸਕਦਾ । ਸਰਬੱਗ ਗੁਰਾਂ ਦੁਆਰੇ ਧੁਰੋਂ ਆਏ, ਸਚੁ ਸਰਬੱਗਤਾ ਵਾਲੀ ਦਰਗਾਹੋਂ ਆਏ, ਸੱਚੇ ਅਕਥ ਪਦਾਰਥ ਨੂੰ ਅਲਪੱਗ-ਮਤੀਆ ਕੋਈ ਭੀ ਗਿਆਨੀ ਨਹੀਂ ਕੱਥ ਸਕਦਾ । ਕਥਨ ਕਰਨ ਵਾਲੀ ਕਥਾ ਦੇ ਦਾਇਰੇ ਵਿਚਿ ਨਹੀਂ ਲਿਆ ਸਕਦਾ । ਸਾਚੇ ਸਹਜ ਪਦਾਰਥ ਨੂੰ ਗੁਰਮਤਿ ਦੀ ਸਾਚੀ ਯੁਕਤੀ ਦੁਆਰਾ ਕਮਾ- ਉਣਹਾਰ ਨੂੰ ਸਚੇ ਸਹਜ ਪਦ ਵਿਚਿ ਸਮਾਅ ਦਿੰਦਾ ਹੈ।

ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥

ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ਰਹਾਉ॥

ਊਤਮ ਕਥਾ ਸੁਣੀਜੈ ਸ੍ਵਣੀ ਮਇਆ ਕਰਹੁ ਭਗਵਾਨ ॥

ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥

ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥

ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨

੬੨॥੮੫॥ ਸਾਰੰਗ ਮਹਲਾ ੫, ਪੰਨਾ ੧੨੨੦-੨੧

ਇਸ ਗੁਰ ਵਾਕ ਦਾ ਵਿਆਖਤ ਭਾਵ ਇਹ ਹੈ ਕਿ ਵਾਹਿਗੁਰੂ ਨਾਮ ਰੂਪੀ ਗੋਬਿੰਦ ਚਰਨਾਂ ਦਾ ਧਿਆਉਣਾ ਸੱਚੀ ਬੈਕੁੰਠ ਵਿਚਿ ਵਸਣਾ ਹੈ। ਗੁਰੂ ਘਰ ਦੀ ਸਾਧ ਸੰਗਤਿ ਵਿਚਿ ਵਾਹਿਗੁਰੂ ਦਾ ਅੰਮ੍ਰਿਤ ਨਾਮ ਜਪਣਾ ਹੀ ਸੱਚਾ ਮੁਕਤਿ ਪਦਾਰਥ ਹੈ, ਭਾਵ, ਮੁਕਤੀ-ਦਾਇਕ ਸੱਚਾ ਪਦਾਰਥੁ ਹੈ ।

2 / 170
Previous
Next