Back ArrowLogo
Info
Profile
ਨਾਮ ਜਪਣਾ ਹੀ ਅਕੱਥ ਕਥਾ ਦਾ ਕਥਨਾ ਹੈ । ਗੁਰੂ ਕੀ ਸੰਗਤ ਵਿਖੇ ਬੈਠ ਕੇ (ਰਲ ਮਿਲ ਕੇ) ਵਾਹਿਗੁਰੂ ਨਾਮ ਦਾ ਅਜਪਾ ਜਾਪ ਕਰਨਾ ਸੁਣਨਾ ਹੀ ਅਕੱਥ ਕਥਾ ਦਾ ਕਥਨਾ ਹੈ, ਅਰਥਾਬੰਦੀ ਵਾਲੀ ਮਨ-ਘੜਤ ਕਥਾ ਕਰਨ ਸੁਣਨ ਤੋਂ ਭਾਵ ਹਰਗਿਜ਼ ਨਹੀਂ ਹੈ। ਇਸ ਦੁਤੁਕੀ ਦੀ ਪਹਿਲੀ ਤੁਕ 'ਅਦ੍ਰਿਸਟੁ ਅਗੋਚਰ ਨਾਮ ਧਿਆਇ ਸਤਸੰਗਤਿ ਮਿਲਿ ਸਾਧੂ ਪਾਥ' ਸਪੱਸ਼ਟ ਤੌਰ ਤੇ ਇਹ ਦ੍ਰਿੜਾਉਂਦੀ ਹੈ ਕਿ ਗੁਰਮਤਿ-ਮਾਰਗ ਉਤੇ ਚਲਣਹਾਰਿਆਂ ਲਈ ਗੁਰੂ ਘਰ ਦੀ ਸੰਗਤਿ ਹੀ ਸੱਚੀ ਸੰਗਤਿ ਹੈ, ਜਿਥੇ ਅਦਿਸਟੁ ਅਗੋਚਰ ਨਾਮ ਧਿਆ ਸਕੀਦਾ ਹੈ । ਇਸ ਅਦ੍ਰਿਸਟ ਅਗੋਚਰ ਨਾਮ ਦੀ ਕੋਈ ਕੀ ਕਥਾ ਕਰੇਗਾ? ਅਲਪੱਗ-ਦ੍ਰਿਸਟਾ-ਕਥਗੜ ਉੱਕਾ ਹੀ ਇਸ ਕਥਾ ਕਰਨ ਤੋਂ ਅਸਮਰੱਥ ਹੈ। ਜਿਸ ਨਾਮ ਨੂੰ ਉਸ ਨੇ ਦੇਖਿਆ ਈ ਨਹੀਂ, ਜੋ ਨਾਮ ਉਸ ਦੀ ਅਲਪਗ ਅਕਲ ਤੋਂ ਅਗੋਚਰ ਹੈ, ਉਸ ਦੀ ਭਲਾ ਉਹ ਕੀ ਕਥਾ ਕਰ ਸਕੇਗਾ ? ਐਵੇਂ ਮਨ-ਘੜਤ ਗੱਪੜੇ ਹੀ ਮਾਰੇਗਾ । ਇਹ ਅਦ੍ਰਿਸਟ ਅਗੋਚਰ ਨ ਮ ਵਾਹਿਗੁਰੂ ਨਿਰੰਕਾਰ ਦੀ ਅਦ੍ਰਿਸਟ ਅਗੋਚਰ ਦਰਗਾਹ ਤੋਂ, ਅਦ੍ਰਿਸਟ ਅਗੋਚਰ ਪਦ ਦੇ ਦਾਨੀ (ਜਾਨਣਹਾਰੇ) ਗੁਰੂ ਸਾਹਿਬਾਨ ਨੇ ਹੀ ਲਿਆਂਦਾ ਅਤੇ ਗੁਰਸਿੱਖਾਂ ਤਾਈਂ ਆਪਣੀ ਅਦ੍ਰਿਸਟ ਅਗੋਚਰੀ ਮਇਆ ਦੁਆਰਾ ਨਦਰੀ ਨਦਰ ਨਿਹਾਲ ਹੋ ਕੇ ਗਿਆਤ ਕਰਾਇਆ ਤੇ ਦ੍ਰਿੜ੍ਹਾਇਆ। ਜਿਸ ਨੂੰ ਇਹ ਦਾਤਿ ਦ੍ਰਿੜਾਪਤ ਨਹੀਂ ਹੋਈ, ਉਹ ਇਸ ਅਗਮ ਅਗੋਚਰੇ ਨਾਮ ਅਤੇ ਅਦ੍ਰਿਸਟ ਅਗੋਚਰੀ ਗੁਰਬਾਣੀ ਦੀ ਕੀ ਕਥਾ ਕਰੇਗਾ? ਕੁਝ ਭੀ ਨਹੀਂ। ਐਵੇਂ ਆਪਣੀ ਮਨੋਰਥ ਯੁਕਤੀ ਹੀ ਭੇੜੇਗਾ ।

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥

ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥...੧॥੧੦॥

ਸਿਰੀ ਰਾਗੁ ਮਹਲਾ ੧, ਪੰਨਾ ੧੭

'ਮਿਲਿ ਕੈ ਕਰਹ ਕਹਾਣੀਆ' ਤੋਂ ਭਾਵ ਏਥੋ ਰਲ ਮਿਲ ਕੇ ਗੁਣ ਗਾਵਣ ਤੋਂ ਹੈ। ਪਰਸਪਰ ਮਿਲ ਕੇ ਗੁਰਸਿੱਖਾਂ ਦਾ ਕੀਰਤਨ ਕਰਨਾ, ਸਮਰੱਥ ਪੁਰਖ ਦੀਆਂ ਕਹਾਣੀਆਂ ਕਰਨਾ ਹੈ। ਇਸ ਗੁਰਵਾਕ ਤੋਂ ਕਥਾ ਕਰਨ ਦਾ ਭਾਵ ਕਢਣਾ ਨਿਰੀ ਮੂਰਖਤਾ ਹੈ। (ਮਿਲ ਕੇ) ਪਦ ਸਾਫ਼ ਦਸਦਾ ਹੈ ਕਿ ਇਕ ਅੱਧੇ ਘੁਗੂ ਮੱਟ ਕਥੋਗੜ ਨੇ ਸਾਰੀ ਸੰਗਤ ਨੂੰ ਮੁਜੂ ਬਣਾ ਕੇ ਕਥਾ ਨਹੀਂ ਸੁਣਾਵਣੀ, ਜੈਸੇ ਕਿ ਅੱਜ ਕਲ੍ਹ ਕਈ-ਇਕ ਕਥਾ ਕਰਨਹਾਰਿਆਂ ਅਗਿਆਨੀ ਪੁਰਸ਼ਾਂ ਦਾ ਵਤੀਰਾ ਹੈ। ਮਿਲ ਕੇ ਗੁਰਬਾਣੀ ਦੀ ਕਥਾ ਕਰਨੀ ਕੇਵਲ ਗੁਰਬਾਣੀ ਦਾ ਕੀਰਤਨ ਹੀ ਹੋ ਸਕਦਾ ਹੈ । ਇਹ ਨਿਰਬਾਣ ਕੀਰਤਨ ਨਿਰਬਾਣ ਪਦ ਦੀ ਅਕੱਥ ਕਥਾ- ਕਹਾਣੀ ਹੈ । ਮਿਲ ਕੇ ਕਹਾਣੀਆਂ ਕਰਨ ਤੋਂ ਇਹ ਭਾਵ ਅਸਲ ਕੀਰਤਨ ਕਰਨ ਦਾ ਸਪੱਸ਼ਟ ਹੈ।

4 / 170
Previous
Next