Back ArrowLogo
Info
Profile
ਖ਼ਾਲਸਾ ਅੰਦਰੋਂ ਜੋਤ ਜਗੀ, ਸਦਾ ਜਗਦੀ ਜੋਤ ਨੂੰ ਜਪਦਾ ਹੰਕਾਰ ਤੋਂ ਉੱਠ, ਚੜ੍ਹਦੀਆਂ ਕਲਾਂ ਵਿਚ ਵੱਸਦਾ ਹੈ । ਸਾਰੇ ਕੰਮ ਵੀ ਕਰਦਾ ਹੈ ਤੇ ਜੰਗ ਵਿਚ ਵੀ ਜਾ ਘੁੱਸਦਾ ਹੈ । ਨਾ ਤਿਆਗੀ ਵਾਂਗੂੰ ਢਹਿੰਦੀਆਂ ਕਲਾਂ ਵਿਚ ਜਾਂਦਾ ਹੈ, ਨਾ ਹੰਕਾਰੀ ਵਾਂਗੂੰ ਜੋਰ ਜ਼ੁਲਮ ਕਮਾਂਦਾ ਹੈ । ਉਹ ਜੰਗ ਵਿਚ ਜਾਂਦਾ ਹੈ, ਪਰ ਉਹ ਜੰਗ ਵਿਚ ਵੀ ਖੇਡੇਗਾ, ਉਹ ਧਰਮ ਪਿਛੇ, ਨੇਕੀ ਪਿਛੇ, ਉਪਕਾਰ ਪਿਛੇ ਯੁੱਧ ਵਿਚ ਜਾਏਗਾ, ਫਿਰ ਉਹ ਜਿੱਤ ਲਈ ਨਹੀਂ ਲੜੇਗਾ, ਉਹ........

ਡੱਲਾ ਤੇ ਜੀ ! ਰੋਰ ਉਹ ਕਾਹਦੇ ਲਈ ਲੜੇਗਾ ? ਬਾਵਰਾ ਤਾਂ ਨਹੀਂ, ਐਵੇਂ ਲੜੇਗਾ !

ਗੁਰੂ ਜੀ—(ਮੁਸਕਾ ਕੇ) ਉਹ ਜਾਣਦਾ ਹੈ, ਵਾਹਿਗੁਰੂ ਸਭ ਤੋਂ ਬਲੀ ਹੈ, ਜਿੱਤ ਤੇ ਉਸ ਦੀ ਹੈ ਜੋ ਸਭ ਤੋਂ ਬਲੀ ਹੈ । ਸੋ ਜਿੱਤ ਸਦਾ ਰੱਬ ਦੀ ਹੈ, ਤੇ ਅਸੀਂ ਤੈਨੂੰ ਦੱਸ ਆਏ ਹਾਂ ਕਿ ਖ਼ਾਲਸਾ ਉਹ ਹੈ ਜੋ ਵਾਹਿਗੁਰੂ ਦਾ ਹੋ ਚੁਕਾ ਹੈ । ਮੋ ਖ਼ਾਲਸਾ ਵਾਹਿਗੁਰੂ ਦਾ ਹੈ, ਵਾਹਿਗੁਰੂ ਦਾ ਖ਼ਾਲਸਾਂ ਜਾਣਦਾ ਹੈ ਕਿ ਜਿੱਤ ਸਦਾ ਵਾਹਿਗੁਰੂ ਦੀ ਹੈ, ਉਹ ਸਭ ਤੋਂ ਬਲੀ ਜੋ ਹੋਇਆ । ਹੁਣ ਤੂੰ ਸਮਝ ਲੈ ਕਿ ਖ਼ਾਲਸਾ ਵੀ ਵਾਹਿਗੁਰੂ ਦਾ ਤੇ ਜਿੱਤ ਵੀ ਵਾਹਿਗੁਰੂ ਦੀ । ਤਦ ਜਿੱਤ ਤੇ ਖ਼ਾਲਸਾ ਆਪੋ ਵਿਚ ਇਕ ਮਾਲਕ ਇਕ ਪਿਤਾ ਦੇ ਹੋਏ। ਸੋ ਜਿੱਤ ਖ਼ਾਲਸੇ ਦੀ ਹੋਈ, ਇਸ ਕਰ ਕੇ ਖ਼ਾਲਸਾ ਜਿੱਤ ਲਈ ਨਹੀਂ ਲੜਦਾ। ਖ਼ਾਲਸਾ ਜਾਣਦਾ ਹੈ ਜਿੱਤ ਮੇਰੇ ਵਾਹਿਗੁਰੂ ਦੀ ਹੈ ਤੇ ਮੈਂ ਵਾਹਿਗੁਰੂ ਦਾ ਹਾਂ, ਜਿੱਤ ਤਾਂ ਮੇਰਾ ਵਿਰਸਾ ਹੈ। ਮੈਂ ਜਿੱਤਣਾ ਹੈ ਤਾਂ ਉਸ ਅਮਿਤ ਬਲ ਨਾਲ ਜੋ ਮੇਰਾ ਨਹੀਂ, ਪਰ ਅੰਦਰੋਂ ਨਾਲ ਲਗੇ ਰਹਿਣ ਕਰਕੇ ਸਾਈ ਵਿਚੋਂ ਮੇਰੇ ਵਿਚ ਆਉਂਦਾ ਹੈ; ਜਿੱਤ ਉਹਦੀ, ਜਿਸ ਦਾ ਬਲ ਮੇਰੇ ਵਿਚ ਆ ਰਿਹਾ ਹੈ । ਸੋ ਖ਼ਾਲਸਾ ਲੜਦਾ ਹੈ ਅਸੂਲ ਲਈ, ਸੱਚ ਲਈ । ਸੱਚ ਤੇ ਅਸੂਲ ਜਦ ਜਗਤ ਦੇ ਜ਼ੁਲਮ ਨਾਲ ਤਬਾਹ ਹੋਣ ਲਗੇ, ਤਦ ਖ਼ਾਲਸਾ ਦਾ ਨੇਮ ਹੈ ਕਿ ਬੀਰਤਾ ਨਾਲ ਉਸ ਨੂੰ ਬਚਾਵੇ । ਜਗਤ ਦੇ ਜ਼ੁਲਮ ਅਗੇ ਆਪਣਾ ਖ਼ੂਬਸੂਰਤ ਆਪਾ ਲੰਮਾ ਨਾ ਪਾ ਦੇਵੇ, ਪਰ ਬੀਰਤਾ ਨਾਲ ਜ਼ੁਲਮ ਨੂੰ ਕੱਟ ਸੁੱਟੇ ।

ਡੱਲਾ—ਮਹਾਰਾਜ ਜੀ ! ਮੈਂ ਮੂਰਖ ਨੇ ਤਾਂ ਇਹ ਡਿੱਠਾ ਹੈ ਕਿ ਜੋ ਜੋਗੀਬਣੇ, ਵਿਰਾਗੀ ਬਣੇ ਉਹ ਫੇਰ ਲੁਕ ਹੀ ਗਏ, ਤੇ ਜੋ 'ਲੈ ਲੈਣ' ਵਲ ਲਗੇ ਉਹ ਜਰਵਾਣੇ ਡਾਕੂ, ਪਠਾਣਾਂ ਮੁਗਲਾਂ ਵਰਗੇ ਜ਼ਾਲਮ ਹਾਕਮ ਬਣੇ। ਜੋਗੀਆ ਨੇ ਕਦੇ ਜ਼ਾਲਮਾਂ ਦਾ ਮੂੰਹ ਨਾ ਮੋੜਿਆ ਤੇ ਜ਼ਾਲਮਾਂ ਕਦੇ ਸੁਖ ਨਾ ਵਰਤਾਈ, ਨਿਆਂ ਨਾ ਕੀਤਾ ।

21 / 114
Previous
Next