

ਥੰਮ੍ਹੇ ਘੜ ਘੜ ਕੇ ਆਪਣੇ ਦਿਮਾਗ਼ ਜਾਂ ਹੱਥਾਂ ਤੇ ਪੈਰਾਂ ਦੇ ਅਮਲ ਦੇ ਹੇਠਾਂ ਲਿਆਂ ਕੇ ਨਹੀਂ ਠੋਕਦਾ, ਉਹ ਤਾ ਉਸ ਛੁਹ ਤੋਂ ਆ ਗਈ ਉਚਿਆਈ ਦੇ ਹੇਠਾਂ ਜਦ ਦੇਖਦਾ ਹੈ ਤਾਂ ਇਹ ਦ ਇ ਥੰਮ੍ਹੇ ਆਪੇ ਲਗੇ ਪਏ ਹੁੰਦੇ ਹਨ । ਉਹ ਉਸ ਉਚਿਆਣ ਦੇ ਰਸ ਵਿਚ, ਉਸ ਦੀ ਲਹਿਰ ਵਿਚ ਹੁੰਦਾ ਹੈ। ਉਹ ਜੀਵਨ ਜੋ ਉਸ ਦੇ ਅੰਦਰ ਆ ਗਿਆ ਹੈ। (ਉਸ ਜੀਵਨ ਦਾ, ਜਾਂ ਉਸ ਵਿਚ ਕੇਵਲ ਜੀਂਦੇ ਰਹਿਣ ਦਾ) ਇਕ ਅਕਹਿ ਸੁਆਦ ਹੈ, ਭਾਵ ਇਹ ਕਿ ਕੇਵਲ (ਨਿਰਾ) ਉਹ ਜੀਵਨ ਜੀਉਣਾ ਆਪਣੇ ਆਪ ਵਿਚ ਹੀ ਐਸਾ ਕੁਝ ਹੈ ਕਿ ਹੋਰ ਲੋੜਾਂ ਚੁਕ ਦੇਂਦਾ ਹੈ, ਚਾਹੇ ਉਸ ਨੂੰ ਰਸਦਾਇਕ ਕਹੋ, ਸੁਆਦੀ ਕਹ, ਅਨੰਦੀ ਕਹੋ, ਕੁਝ ਕਹੋ, ਉਹ ਜੋ ਕੁਝ ਹੈ, ਆਪਣੇ ਜੀਂਦੇ ਰਹਿਣ ਮਾਤਰ ਵਿਚ ਸੁਖ, ਅਨੰਦ ਤੇ ਰਸ ਮਾਣਦਾ ਹੈ, ਉਹ ਜੀਣਾ ਹੀ ਅਨੰਦ ਹੈ । ਹੁਣ ਉਸ ਨੂੰ ਕਾਂਟ ਛਾਂਟ ਤੇ ਤਰਾਸ਼ ਤੇ ਘੋਟੇ ਦੀ ਲੋੜ ਨਹੀਂ, ਉਹ ਜੀਊਂਦਾ ਹੈ, ਜੀਉਂਦਾ ਸਮਝਦਾ ਹੈ, ਪ੍ਰਤੀਤ ਕਰਦਾ ਹੈ, ਵੇਂਹਦਾ ਹੈ, ਜਦ ਉਹ ਉਪਰ ਤੱਕਦਾ ਹੈ ਤਾਂ ਉਸ ਜੀਵਨ ਨੂੰ ਕੋਈ ਖਿੱਚ ਹੋਰ ਉਚੇ ਹੋਣ ਦੀ ਲਗ ਰਹੀ ਦਿਸਦੀ ਹੈ ਤੇ ਉਸ ਖਿੱਚ ਤੋਂ ਕੋਈ ਇਸ ਜੀਉਣ ਦਾ ਰਸ ਆ ਰਿਹਾ ਭਾਸਦਾ ਹੈ । ਜਦ ਹੇਠਾਂ ਤੱਕਦਾ ਹੈ ਤਾਂ ਕੀ ਦੇਖਦਾ ਹੈ ਕਿ ਇਹ ਸਰੀਰ ਨਾਸੀ ਹੈ । ਜਗਤ ਹਰ ਛਿਣ ਬਦਲ ਰਿਹਾ ਹੈ, ਇਸ ਨੇ ਰਹਿਣਾ ਨਹੀਂ, ਤਾਂ ਤੇ ਜੋ ਕੁਝ ਏਥੇ ਹੈ, ਇਹ ਸਦਾ ਨਹੀਂ । ਪਰ ਇਹ ਵੇਖ ਕੇ ਉਹ ਏਥੋਂ ਦੇ ਸੁਹਣੇ ਪਦਾਰਥਾਂ ਤੋਂ ਨਫਰਤ ਨਹੀਂ ਕਰਦਾ । ਉਨ੍ਹਾਂ ਨਾਲ ਆਪੇ ਨੂੰ ਲਾ ਲਾ ਵੇਂਹਦਾ ਹੈ, ਅਰਥਾਤ ਖ਼ਿਆਲ ਵਿਚ ਉਨ੍ਹਾਂ ਨੂੰ ਗ੍ਰਹਿਣ ਕਰ ਕੇ ਪਰਖ ਕਰਦਾ ਹੈ । ਮੋਹ, ਪਿਆਰ ਧਰ ਧਾਰ ਵੇਖਦਾ ਹੈ, ਗ੍ਰਹਿਣ ਦੀ ਅੱਖ ਖੋਲ੍ਹ ਕੇ ਉਨ੍ਹਾ 'ਤੇ ਤ੍ਰਿਸ਼ਨਾ ਦੀ ਨਜ਼ਰ ਪਾਉਂਦਾ ਹੈ, ਪਰ ਉਹ ਇਸ ਦੇ ਅੰਦਰਲੇ ਨੂੰ ਇਉਂ ਲਗਦੇ ਹਨ, ਜਿਵੇਂ ਮੈਲਾ ਕਰਨ ਵਾਲੇ ਹੁੰਦੇ ਉਹ । ਉਹ ਛਹ ਛੁਹ ਕੇ ਅਦਰੋਂ ਵਿਛ ਵਿਛ ਕੇ ਇਨ੍ਹਾਂ ਨੂੰ ਤੱਕਦਾ, ਪਰਖਦਾ ਹੈ, ਪਰ ਇਨ੍ਹਾਂ ਦੀ ਛੁਹ ਉਸ ਦੇ ਅੰਦਰਲੇ ਵਿਚ ਆਏ ਜੀਵਨ, 'ਰਸ ਸੁਆਦ ਵਾਲੇ ਜੀਵਨ' ਜਾਂ, 'ਜਾਗ ਪਏ ਸੁਰਤੇ ਜੀਵਨ' (Awakened and inspired) ਨੂੰ ਮੈਲ ਲਾਂਦੇ ਦਿਸਦੇ ਹਨ । ਉਸ ਵੇਲੇ ਉਸ ਨੂੰ ਆਪਣੇ ਜਾਗ ਪਏ ਜੀਵਨ ਦਾ ਜੋ ਰਸ ਹੈ, ਉਹ ਉੱਚਾ ਲੈ ਜਾਂਦਾ ਹੈ ਤੇ ਉਹ ਕਹਿੰਦਾ ਹੈ—ਐਥ ਚੰਗਾ ਹਾਂ, ਉੱਜਲ ਹਾਂ, ਰੋਸ਼ਨ ਹਾਂ, ਉਚਿਆਨ ਵਿਚ ਹਾਂ, ਸੁਆਦ ਹਾਂ, ਹੇਠਾਂ ਮੈਂ ਕੀ ਲੈਣਾ ਹੈ ? ਉਹ ਵੈਰਾਗ ਨਹੀਂ ਕਰਦਾ, ਦਿਲਗੀਰ ਨਹੀਂ ਹੁੰਦਾ, ਹਉਕਾ ਲੈ ਕੇ ਤਿਆਗ