Back ArrowLogo
Info
Profile
ਸੋ ਇਹ ਕਥਨ ਮਹਾਤਮਾਂ ਗਾਂਧੀ ਦਾ ਸੱਚ ਨਹੀਂ, ਉੱਚੀ ਸ਼੍ਰੇਣੀ ਦੇ ਲੋਕ ਇਨ੍ਹੀ ਪਸ਼ੂ ਬ੍ਰਿਤੀ ਆਪਣੇ ਵਿੱਚ ਇਕੱਤ੍ਰ ਹੀ ਨਹੀਂ ਕਰ ਸੱਕਦੇ ਕਿ ਉਹ ਮੁਲਕੀ ਤੇ ਮਜ਼੍ਹਬੀ ਮਾਮਲਿਆਂ ਦੀ ਅਗਵਾਨੀ ਕਰਨ, ਉਹ ਤਾਂ ਕਿਸੀ ਹੋਰ ਤਬਕੇ ਵਿਚ ਪਰਉਪਕਾਰ ਕਰਨ ਵਾਲੇ ਹੁੰਦੇ ਹਨ, ਉਨਾਂ ਦਾ ਕੰਮ ਘਰ ਆਟਾ, ਦਾਲ, ਘਿਓ ਪਹੁੰਚਾਣ ਦਾ ਨਹੀਂ ਹੁੰਦਾ । ਹਰ ਇਹ ਮੁਲਕ ਦੇ ਮਾਮਲੇ ਬਸ ਘਰ ਦੀਆਂ ਲੂਣ, ਹਲਦੀ, ਲੱਕੜੀਆਂ, ਤੇ ਇਹੋ ਘਰ ਦੀਆਂ ਫੱਕੜੀਆਂ ਵਰਗੇ ਹਨ । ਸੋ ਜਦ ਤਕ ਸਾਰੇ ਦੇਵਤੇ ਨਹੀਂ ਹੋ ਜਾਂਦੇ ਹਕੂਮਤਾਂ ਪਸ਼ੂਆਂ ਦੀਆਂ ਰਹਿਣਗੀਆਂ ਤੇ ਬੜੀ ਮੱਧਮ ਚਾਲ ਨਾਲ ਕਦੀ ਸਮਾ ਪਾ ਕੇ ਦੁਨੀਆਂ ਦੇ ਰੁਖ ਬਦਲਣਗੇ, ਤੇ ਜਦ ਦੇਵਤੇ ਸਾਰੇ ਹੋ ਜਾਣਗੇ, ਤਦ ਈਸਾ ਵਰਗੇ ਬੰਦੇ ਰਾਜੇ ਮੁੜ ਸੱਚੇ ਰਾਜੇ ਹੋਣਗੇ, ਜਿਹੜੇ ਰੂਹਾਂ ਨੂੰ ਠੰਡਾਂ ਪਾਣਗੇ ਉਹ ਸੱਚ ਦਾ ਰਾਜ ਹੋਵੇਗਾ, ਤਦ ਤਕ ਉਹ ਰਾਮ ਰਾਜ ਨਹੀਂ ਭਾਵੇਂ ਲੱਖ ਯੰਗ ਇੰਡੀਆ ਇਕ ਇਕ ਗਲੀ ਥੀਂ ਨਿਕਲਣ, ਤੇ ਭਾਵੇਂ ਲੱਖ ਲੱਖ ਗਾਂਧੀ ਇਕ ਇਕ ਮਹੱਲੇ ਵਿੱਚ ਆਹਿੰਸਾ ਦਾ ਉਪਦੇਸ਼ ਕਰਦੇ ਫਿਰਨ ਦੁਨੀਆਂ ਦੀ ਖੁਦਗਰਜ਼ੀ ਨਹੀਂ ਮਿਟ ਸੱਕਦੀ ॥

ਇਸ ਵਾਸਤੇ ਜਰੂਰੀ ਜਿੰਮੇਵਾਰੀ ਹਰ ਇਕ ਸਿਰ ਤੇ ਹੈ ਕਿ ਘੋੜ ਦੌੜ ਦੇ ਘੋੜਿਆਂ ਵਾਂਗ ਆਪਣੇ ਮੁਲਕੀ ਕਰਮਚਾਰੀਆਂ ਦਾ ਪੂਰਾ ਪੂਰਾ ਹਸਬ ਨਸਬ ਹਰ ਇਕ ਦੇ ਮਨ ਵਿੱਚ ਹੋਵੇ ਤੇ ਕਿਸੀ ਤਰਾਂ ਦਾ ਲਾਲਚ ਤੇ ਰਿਸ਼ਵਤ ਵੋਟ ਦੀ ਆਜ਼ਾਦੀ ਨੂੰ ਖਰੀਦ ਨਾ ਸਕੇ ॥

 

100 / 100
Previous
Next