Back ArrowLogo
Info
Profile
ਇਹ ਬੇਹੋਸ਼ ਸ਼ਰਾਬੀਆਂ ਵਾਂਗ ਆਪਾ ਤਾਂ ਸਮਝ ਨਹੀਂ ਸਕਦੇ, ਤੇ ਚਮਗਾਦੜ ਵਾਂਗ ਪੁੱਠੇ ਲਟਕ ਰੱਬ ਤੇ ਉਹਦੀ ਰੱਬਤਾ ਨੂੰ ਪਹਿਲੇ ਹੀ ਇਕ ਮਿਤ ਵਾਲੀ ਚੀਜ ਯਾ ਗੁਣ ਮਿਥ ਚੁੱਕੇ ਹਨ, ਤੇ ਬੜਬੜਾ ਰਹੇ ਹਨ ਕਿ ਕੀ ਰੱਬਤਾ ਕਤਲ ਕਰਨ ਦੇ ਕੰਮ ਵਿੱਚ ਵੀ ਦਿਸ ਸਕਦੀ ਹੈ? ਤੇ ਇਉਂ ਸੁੱਤੀ ਸੁੱਤੀ ਬੜ ਬੜਾਂਦੀ ਨਾਸਤਕਤਾ ਵਿੱਚ ਸਦਾ ਰਹਿੰਦੇ ਹਨ ਤੇ ਓਸੇ ਪੈਮਾਨੇ ਵਿੱਚ ਰਬ ਤੇ ਰੱਬਤਾ ਨੂੰ ਵੀ ਰੱਖ ਵੇਖਦੇ ਹਨ । ਜੀਂਦੀ ਚੀਜ਼ ਨੂੰ ਮੁਰਦਾ ਜਿਹਾ ਬਣਾਕੇ ਆਪਣੇ ਮਨ ਵਿੱਚ ਲਟਕਾ ਆਪਣੀ ਰੱਬਤਾ ਤੇ ਖੁਸ਼ ਹੁੰਦੇ ਹਨ, ਗਟਕਦੇ ਹਨ ਕਿ ਅਸਾਂ ਰੱਬ ਪਾ ਲਿਆ ਹੈ, ਹੋਰ ਰੱਬ ਹੁਣ ਕਿਧਰੇ ਨਹੀਂ ਰਿਹਾ। ਖੈਰ ! ਇਨ੍ਹਾਂ ਮੋਇਆਂ ਕਾਇਰਾਂ ਅਜ ਕਲ ਦੇ ਪਾਰਸਾਵਾਂ ਤੇ ਪੈਗੰਬਰਾਂ ਨੂੰ ਅਸੀ ਉਨਾਂ ਦੇ ਵਜ਼ੂ ਤੇ ਕੂਜ਼ੇ ਵਿੱਚ ਹੀ ਛੱਡ ਕੇ ਆਪਣੇ ਕਵੀ ਨੂੰ ਤਲਵਾਰ ਪਕੜੀ ਦੇਖਦੇ ਹਾਂ, ਕਵੀ-ਚਿੱਤ ਓਥੇ ਸਵਾਧਾਨ ਖੜਾ ਹੈ ਤੇ ਜੰਗ ਕਰਮ ਫੁੱਟ ਫੁੱਟ ਪ੍ਰਮਾਣੁਆਂ ਦੇ ਢੇਰ ਲੱਗਦੇ ਹਨ, ਪਰਬਤ ਪ੍ਰਮਾਣੂਆਂ ਦੇ ਜਗਮਗ ਕਰ ਰਹੇ ਹਨ ਤੇ ਕਵੀ-ਚਿੱਤ ਤਾਂ ਜੰਗ ਨਹੀਂ ਕਰ ਰਿਹਾ । ਕਰਮ ਖੇਤ ਵਿੱਚੋਂ ਰੱਬ ਚੁਣ ਰਿਹਾ ਹੈ, ਓਹਦੀ ਤਾਂ ਅੰਦਰ ਰੂਹ ਦੀ ਕੋਈ ਲੋੜ ਪੂਰੀ ਹੋ ਰਹੀ ਹੈ । ਇਹ ਸਭ ਜੰਗ ਕਰਮ ਯਾ ਹੋਰ ਕਰਮ ਉਸੀ ਆਪਮੁਹਾਰਤਾ ਨਾਲ ਹੋ ਰਹੇ ਹਨ, ਜਿਸ ਨਾਲ ਇਸ ਪਾਰਥਿਕ ਚੁਗਿਰਦੇ ਵਿੱਚ ਪਰਬਤ ਬਣ ਤੇ ਅਣਬਣ ਰਹੇ ਹਨ । ਸਮੁੰਦਰ ਭਰੇ ਜਾ ਰਹੇ ਹਨ ਤੇ ਸੱਖਣੇ ਹੋ ਰਹੇ ਹਨ ਕੀ ਕੁਦਰਤ ਦੇ ਕਰਮ ਤੇ ਕੀ ਮਨੁੱਖ ਦੇ ਕਰਮ, ਪਾਰਥਿਕ ਦੁਨੀਆਂ ਦੇ ਕੋਲ ਪਾਰਥਿਕ ਹਨ, ਤੇ ਜਿਸ ਤਰਾਂ ਪ੍ਰਿਥਵੀ ਦੀ ਜੀਆਲੋਜੀਕਲ ਤਬਦੀਲੀਆਂ ਕਿਸੀ ਵਹੇ ਹੁਕਮ ਵਿੱਚ ਬੇਬਸ ਚੱਲ ਰਹੀਆਂ ਹਨ, ਇਸ ਤਰਾਂ ਇਹ ਪਾਰਥਿਕ ਕਰਮ ਖੇਤ੍ਰ ਦੀ ਚਾਲ ਵੀ ਕਿਸੀ ਹੁਕਮ ਵਿੱਚ ਬੇਬਸ ਚੱਲ ਰਹੀ ਹੈ । ਕਵੀ-ਚਿੱਤ ਸਦਾ ਅਕ੍ਰੈ ਹੈ, ਉਹ ਸਰਫ ਦਿੱਸ ਰਿਹਾ ਹੈ, ਕਿ ਕਰਮ ਖੇਤ੍ਰ ਵਿੱਚ ਖੜਾ ਹੈ । ਅਸਲੀ ਉਹ, ਰਸਿਕ ਕਿਰਤ ਦੇ ਗੁਪਤ ਮੰਦਰ ਵਿੱਚ ਚੁੱਪ ਆਪਮੁਹਾਰਾ ਇਕ ਕਰਤਾਰ ਹੈ, ਤੇ ਸਦਾ ਅਦ੍ਰਿਸ਼ਟ ਹੈ ॥

ਇਹੋ ਕਵੀ ਪੈਗੰਬਰ ਹੋ ਜਾਂਦਾ ਹੈ, ਜਦ ਉੱਪਰ ਦੇ ਰਾਗ ਝਾਵਲੇ ਜ਼ਰਾ ਕਿਸੀ ਅਨੇਮੀ ਬਾਹੁਲਤਾ ਵਿੱਚ ਪੈਣ ਲੱਗ ਜਾਂਦੇ ਹਨ । ਇਹ ਕਵੀ ਫਕੀਰ ਹੋ ਜਾਂਦਾ ਹੈ, ਜਦ ਅੰਦਰ ਦੀ ਖਿੱਚ ਟੁੱਟ ਕੇ ਪੈਂਦੀ ਹੈ ਤੇ ਬਿਜਲੀ ਵਾਂਗ ਮਿਕਨਾਤੀਸੀ ਨੇਮ ਨਾਲ ਇਹ ਗੁਰੂ ਚਰਣਾਂ ਨੂੰ ਸਦਾ ਲਈ ਚਮੋੜ ਦਿੰਦੀ ਹੈ । ਇਹ ਕਵੀ ਚਿੱਤ੍ਰਕਾਰ, ਇਹੋ ਕਵੀ ਬੁੱਤ-ਘੜਨਹਾਰ ਰਸਕ ਕਰਤਾਰੀ ਹੋ ਜਾਂਦਾ ਹੈ । ਕਵੀ-ਦਿਲ ਭਰੀ ਦੁਨੀਆਂ ਵਿਚ ਅਕੱਲਾ ਹੁੰਦਾ ਹੈ ਤੇ ਰੂਹ ਦੀ ਅਕੱਲ ਵਿੱਚ ਉਹਦੀ ਆਪਣੇ ਸਤਿਸੰਗ ਦੀ ਭਰੀ ਦਿਵਯ ਦੁਨੀਆਂ ਹੁੰਦੀ ਹੈ, ਕਵਿਤਾ ਚਾਹੇ ਲਿਖੇ ਚਾਹੇ ਨਾ ਲਿਖੇ, ਕਵੀ ਸਦਾ ਰਸਦਾ ਕਰਤਾਰ ਹੁੰਦਾ ਹੈ।ਓਹਦੀਆਂ ਨਜਰਾਂ, ਓਹਦੀ ਟੋਰ, ਓਹਦੇ ਬੋਲ, ਸਹਿਜ ਸਭਾ ਗੱਲਾਂ ਸਭ ਕਵਿਤਾ ਹਨ ।

ਕੁਛ ਪਤਾ ਨਹੀਂ ਕਿਹੜੀ ਗੱਲ, ਕਿਹੜਾ ਕਰਮ, ਕਿਹੜਾ ਚੋਹਲ ਤੇ ਕਿਹੜੀ ਲਗਨ ਕਵੀ ਨੂੰ ਉਕਸਾਵੇਗੀ ਤੇ ਓਸ ਉਕਸਾਵਟ ਦਾ ਪਰੀਣਾਮ ਪਤਾ ਨਹੀਂ ਕਦ ਘੜੀ ਬਾਦ ਕਿ ੨੦ ਵਰਿਆਂ ਬਾਦ ਕੁਛ ਚੀਜ਼ ਪ੍ਰਗਟ ਹੋ ਬਾਹਰ ਆਵੇਗੀ ? ਕਵੀ ਸਦਾ ਅਰੂਪ ਰੱਬ ਨੂੰ ਰੂਪ-ਮਾਨ ਕਰਦਾ ਹੈ ਤੇ ਰੂਪ-ਮਾਨ ਨੂੰ ਅਰੂਪ ਕਰਦਾ ਹੈ ॥

ਕਵੀ ਜਨ ਸਦਾ ਆਪਣਾ ਨੇਮ ਤੇ ਕਾਨੂੰਨ ਆਪ ਹੁੰਦੇ ਹਨ, ਉਨ੍ਹਾਂ ਨੂੰ ਬਾਹਰ ਦੀ ਲੋਕਾਚਾਰੀ ਤੇ ਦੁਨੀਆਦਾਰਾਂ ਵਾਲੀ, ਵਿਵਹਾਰਕ ਨੀਤੀ ਤੇ ਧਿਆਨ ਫੋਕੀ ਅਕਲ ਉੱਕਾ ਲੋੜ ਨਹੀਂ ਹੁੰਦੀ । ਪ੍ਰਤੀਤ ਇੰਵ ਹੁੰਦਾ ਹੈ, ਜਿਵੇਂ ਉਹ ਬੇਅਸੂਲ, ਅਨੇਮੀ ਤੇ ਬਾਵਲੇ ਜਿਹੇ ਲੋਕ ਹਨ, ਜਿਨ੍ਹਾਂ ਨੂੰ ਦੁਨੀਆਂ ਵਾਲਾ ਇਖਲਾਕ ਵੀ ਕਾਹਲਾ ਪਾਂਦਾ ਹੈ । ਉਹਨਾਂ ਦਾ ਇਖਲਾਕ ਕਿਸੀ ਸ਼ਰੀਅਤ ਦੀਆਂ ਲਕੀਰਾਂ ਅੰਦਰ ਨਹੀਂ ਮਿਟਦਾ, ਅੱਜ ਕੁਛ ਕਹਿੰਦੇ ਹਨ ਕੱਲ ਓਸ ਥੀਂ ਉਲਟ ਕਹਿੰਦੇ ਹਨ। ਕੁਛ ਅਜਲੀ ਲਾ-ਮਕਾਨੀ ਜਿਹੇ ਲੋਕ ਹਨ, ਜਿੱਥੇ ਦੁਨੀਆਂ ਵਾਲਿਆਂ ਦੇ ਸਾਧਾਰਣ ਆਚਰਣ ਤੇ ਸਭਯਤਾ ਦੇ ਖੰਭ ਸੜਦੇ ਹਨ ਤੇ ਵੱਡੇ ਥੀਂ ਵੱਡਾ ਅੱਛੇ ਥੀਂ ਅੱਛਾ ਦੁਨੀਆਂ ਵਾਲਿਆਂ ਦਾ ਆਚਰਣ ਕਵੀ-ਦਿਲ ਨੂੰ ਕੋਈ ਇੱਕ ਅੱਧ ਜੀਂਦਾ ਪ੍ਰਮਾਣੂ ਹਛਾਈ ਦਾ ਦਿੰਦਾ ਹੈ ਤੇ ਉੱਨਾ ਕੁ ਉਨ੍ਹਾਂ ਨੂੰ ਚੋਰਾਂ ਯਾਰਾਂ ਮੰਗਲ ਮੁਖੀਆ ਦੇ ਵਲੂੰਦਰੇ ਜੀਵਨ ਕਥਾ ਥੀਂ ਵੀ ਲੱਝ ਜਾਂਦਾ ਹੈ ॥

ਜਦ ਦੁਨੀਆਂ ਵਾਲੇ ਕਹਿੰਦੇ ਹਨ, ਫਲਾਣਾ ਬੜਾ ਅੱਛਾ ਆਦਮੀ ਹੈ

24 / 100
Previous
Next