Back ArrowLogo
Info
Profile
ਵਾਰ ਦੇਣਾ ਗਲਤ ਹੈ, ਉਨ੍ਹਾਂ ਪਾਸ ਉਸ ਰਸ ਵਿੱਚ ਹੋਰ ਸਭ ਕੁਛ ਛੁਟ ਗਿਆ ਜਿਸ ਤਰਾਂ ਗਾੜ੍ਹੀ ਨੀਂਦਰ ਆਵਣ ਪਰ ਸਾਡਾ ਸਰੀਰ ਤੇ ਸਾਡੇ ਪਿਆਰੇ ਸਾਰੇ ਅਸਾਂ ਥੀਂ ਛੁੱਟ ਜਾਂਦੇ ਹਨ, ਜਿਵੇਂ ਮੌਤ ਅਚਾਣਚੱਕ ਆਣ ਪਰ ਸਭ ਸਾਡੀਆਂ ਮਲਕੀਅਤਾਂ ਇਥੇ ਹੀ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਇਸਲਾਮ ਦੀ ਪਹਿਲੀ ਖੁਸ਼ੀ ਓਹੋ ਹੀ ਮੌਤ ਵਰਗੀ ਖੁਸ਼ੀ ਹੋਈ ਹੋਣੀ ਹੈ ਨਾ ਜਿਹੜੀ ਈਸਾ ਨੂੰ ਵੇਖ ਕੇ ਮੈਰੀ ਮੈਰਾਡਾਲੀਨ ਨੂੰ ਹੋਈ ਸੀ, ਜਿਹੜੀ ਬੁੱਧ ਦੇ ਦਰਸ਼ਨ ਕਰਕੇ ਸਾਰੇ ਏਸ਼ੀਆ ਨੂੰ ਇਕ ਵੇਰੀ ਹੋਈ ਸੀ । ਬੱਸ ਘੜੀ ਦੀ ਘੜੀ ਨਵੇਂ ਦਰਸ਼ਨ ਕਿਸੀ ਮਜ਼੍ਹਬ ਦੇ ਕਿਸੀ ਕਿਸੀ ਨੂੰ ਮਨੁੱਖ ਦੇ ਜੀਵਨ ਇਤਿਹਾਸ ਵਿੱਚ ਹੁੰਦੇ ਹਨ, ਤੇ ਜਦ ਉਹ ਦਰਸ਼ਨ ਹੋ ਜਾਣ ਤਦ ਓਹ ਸਭ ਥਾਂ ਉੱਚੇ ਸੁੱਚੇ ਸੱਚੇ ਸੋਹਣੇ ਸੱਚ ਦੇ ਦੀਦਾਰ ਹੁੰਦੇ ਹਨ ਕਿ ਬੰਦਾ ਓਸ ਸ਼ਮਾ ਦਾ ਪਰਵਾਨਾ ਹੋ ਜਾਂਦਾ ਹੈ। ਮਜ਼੍ਹਬ ਇਕ ਬੜੀ ਕੀਮਤੀ ਅੰਦਰ ਆਏ ਰੱਬ ਦੀ ਹਜ਼ੂਰੀ ਤੇ ਦਰਸ਼ਨ ਦੀ ਸਿੱਕ, ਸਿਮਰਣ, ਧਿਆਨ, ਸਿਦਕ, ਨਾਮ ਹੈ, ਕਿ ਆਦਮੀ ਦਾ ਨਾ ਕੇਵਲ ਜੀਵਨ, ਬਲਕਿ ਕੁਲ ਦਿੱਸਦਾ ਪਿੱਸਦਾ ਜਗਤ ਇਕ ਪਿਆਰੇ ਦਾ ਪਿਆਰ ਮੰਦਰ ਹਰੀ ਮੰਦਰ ਹੋ ਜਾਂਦਾ ਹੈ ॥

"ਇਹ ਜਗਤ ਹਰਿ ਕਾ ਰੂਪ ਹੈ ।

ਹਰ ਰੂਪ ਨਦਰੀ ਆਇਆ ॥

ਨੈਣਾਂ ਵਿੱਚ ਵੱਸਦਾ ਹੈ, ਨੈਣ ਖੁੱਲ੍ਹਦੇ ਹਨ, ਤਦ ਓਹੋ, ਛਹਿਬਰ ਲਾਈ ਅਨੁਰਾਗ ਰੂਪ 'ਫੈਲਿਓ ਅਨੁਰਾਗ' ਦਿੱਸਦਾ ਹੈ । ਆਪਣਾ ਹੱਡੀ ਮਾਸ ਪਿਆਰਾ ਲੱਗਦਾ ਹੈ, ਸਭ ਜਗਤ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਕਦੀ ਯਾਸ, ਉਦਾਸੀ ਘ੍ਰਿਣਾ, ਨਫਰਤ, ਮਾਯੂਸੀ, ਬੇਉਮੈਦੀ ਪਾਸ ਨਹੀਂ ਫਟਕ ਸੱਕਦੀ ॥

ਸਬ ਥੀਂ ਪਿਆਰੀ ਵਸਤੂ ਇਉਂ ਇਹ ਮਜ਼੍ਹਬ ਦੀ ਵਸਤੂ ਹੈ ॥

"ਟੂਣੇ ਕਾਮਨ ਕਰਕੇ ਨੀ,

ਮੈਂ ਪਿਆਰਾ ਯਾਰ ਮਨਾਵਾਂਗੀ।

ਲਾ ਮਕਾਨ ਦੀ ਪੌੜੀ ਉੱਪਰ,

ਚੜ੍ਹ ਕੇ ਢੋਲਾ ਗਾਵਾਂਗੀ।

ਸੂਰਜ ਅਗਨ ਅਸਪੰਦ ਤਾਰੇ,

ਮੈਂ ਤਾਂ ਇਹੋ ਜੋਤ ਜਗਾਵਾਂ ਗੀ ॥

ਅਚਰਜਤਾ ਦਾ ਰੰਗ ਨਿੱਤ ਨਵਾਂ ਵਿਸਮਾਦ ਤੇ ਤੀਖਣ ਪਿਆਰ ਦੀ ਉਨਮਾਦ ਅਵਸਥਾ ਅੰਦਰ ਛਾਂਦੀ ਹੈ॥

ਮਜ਼੍ਹਬ ਮਹਾਂ ਪੁਰਖਾਂ ਦੀ ਦਾਤ ਹੈ-

"ਏਹੁ ਪਿਰਮ ਪਿਆਲਾ ਖਸਮ ਦਾ,

ਜੈ ਭਾਵੈ ਤਿਸੁ ਦੇਇ"॥

ਜਿਹੜੀ ਦਾਤ ਹੈ, ਜਿਹੜੀ ਕਿਸੇ ਦੀ ਮਿਹਰ ਨੇ ਸਾਡੀ ਝੋਲੀ ਪਾਈ ਹੈ । ਉਹ ਟੋਲ, ਸਾਧਨ, ਆਪਣੀਆਂ ਛਾਲਾਂ ਮਾਰਣ ਨਾਲ ਕਿਸ ਤਰਾਂ ਸਾਨੂੰ ਮਿਲ ਸਕਦੀ ਹੈ ? ਕਿਸੀ ਆਜੜੀ ਦੇ ਬਕਰੀ ਦੇ ਖੁਰ ਨੂੰ ਮੇਖ ਲੱਗੀ ਹੋਈ ਸੀ, ਬੀਆਬਾਨਾਂ ਵਿੱਚ ਫਿਰਦੀ ਦਾ ਖੁਰ ਪਾਰਸ ਨੂੰ ਲੱਗਾ, ਮੇਖ ਸੋਨੇ ਵਾਂਗ ਚਮਕਣ ਲੱਗ ਗਈ, ਲੱਗਾ ਆਜੜੀ ਅਨੇਕ ਪੱਬਰਾਂ ਵਿੱਚ ਪਾਰਸ ਨੂੰ, ਢੂੰਢਣ, ਸਵਾਏ ਸਾਰੀ ਉਮਰ ਢੂੰਡ ਕਰਦਾ ਪਾਗਲ ਹੋ ਗਿਆ। ਪਾਰਸ ਤਾਂ ਨਾ ਲੱਭਾ ਤੇ ਉਹ ਕਿਹੜਾ ਨੇਮ ਹੈ, ਜੋ ਉਹਦੀ ਭੇਡ ਦੇ ਮੇਖ ਦੀ ਰੇਖ ਜਾਗੀ। ਜੋ ਚੀਜ਼ ਭੇਡ ਨੂੰ ਛੋਹ ਗਈ, ਉਹ ਉਹਦੇ ਮਾਲਕ ਨੂੰ ਨਾ ਪ੍ਰਾਪਤ ਹੋਈ॥

ਇਉਂ ਮਜ਼੍ਹਬ ਦਾਤ ਹੈ। ਇਕ ਆਵੇਸ਼ ਹੈ, ਇਹ ਸਕੂਲਾਂ ਵਿੱਚ ਪੜ੍ਹਾਯਾ ਨਹੀਂ ਜਾ ਸੱਕਦਾ, ਇਹ ਉਪਦੇਸ਼ਕਾਂ ਦੇ ਵਖਿਆਨਾਂ ਨਾਲ ਸਿਖਾਯਾ ਨਹੀਂ ਜਾ ਸਕਦਾ, ਇਹ ਮੌਲਵੀਆਂ, ਮੌਲਾਣਿਆਂ, ਪਾਦਰੀਆਂ ਤੇ ਭਾਈਆਂ ਦੇ ਮਜ਼੍ਹਬੀ ਪੋਥੀਆਂ ਦੀਆਂ ਵਾਹਜ਼ਾਂ ਨਾਲ ਸਮਝ ਆ ਨਹੀਂ ਸਕਦੀ। ਹਾਰ ਕੇ ਜਦ ਮਨੁੱਖ ਨਹੀਂ ਬਣਾ ਸੱਕਦੇ, ਇਹ ਵਿਚਾਰੇ ਹਸਪਤਾਲ ਤੇ ਯਤੀਮਖਾਨੇ ਤੇ ਸਕੂਲ ਤੇ ਗਿਰਜੇ ਖੋਹਲਣ ਦੀ ਕਰਦੇ ਹਨ।

30 / 100
Previous
Next