Back ArrowLogo
Info
Profile
  ਕੋਝੇ ਸੋਹਣੇ, ਗੁਣ, ਔਗੁਣ ਦੇ ਭੇਤ ਜਨਮ ਜਨਮਾਂਤ੍ਰਾਂ ਥੀਂ ਪਸ਼ੂ ਮਨਾਂ ਵਿਚ ਪਾਏ ਜਾਣ ਤਾਂ ਨਹੀਂ ਲੱਗੇ। ਸੋ ਮਿਤ੍ਰਤਾ ਉੱਪਰ ਖਿਆਲ ਲਿਖ ਛੱਡਣੇ ਯਾ ਪੜ੍ਹਣੇ ਕਿਸ ਕੰਮ, ਸਾਧਨ ਕਿਸ ਕੰਮ ਜੇ ਇਕ ਮਿਤ੍ਰ ਦੇ ਦੁੱਖ ਨੂੰ ਦੇਖ ਅਸੀ ਦੁਖੀ ਨਹੀਂ ਹੁੰਦੇ ਤੇ ਉਹਦੇ ਗੁਣ ਪਰਬਤ ਸਾਮਾਨ ਸਾਡੀ ਸੁਰਤਿ ਵਿੱਚ ਨਹੀਂ ਚਮਕਦੇ, ਜਿੱਥੇ ਅਕਲੀ ਨੁਕਤਾਚੀਨੀ ਦੀਆਂ ਹੱਦਾਂ ਤੇ ਲਕੀਰਾਂ ਦੀ ਖਿੱਚੋਤਾਣੀ ਹੈ, ਉਥੇ ਮਿਤ੍ਰਤਾ ਦੀ ਸਹਿਜ ਸਾਦਗੀ ਕਦੀ ਨਹੀਂ ਨਿਵਾਸ ਕਰ ਸੱਕਦੀ॥

ਮਿਤ੍ਰਤਾ ਵੀ ਇਕ ਕੁਦਰਤ-ਮਾਂ ਦੇ ਦਿਲ ਵਿੱਚ ਛੁਪੀ ਸ਼ਾਨ ਦਾ ਅਮਲ ਹੈ, ਜਦ ਤਕ ਅਸੀ ਪਸ਼ੂ ਪੁਣੇ ਥੀਂ ਉੱਪਰ ਹੋ, ਵੱਡੇ ਜਵਾਨ ਨਾ ਹੋ ਜਾਵਾਂਗੇ, ਅਸੀ ਮਿਤ੍ਰ ਕਿਸੀ ਦੇ ਨਹੀਂ ਹੋ ਸੱਕਦੇ ਤੇ ਨਾ ਸਾਡਾ ਹੀ ਕੋਈ ਮਿਤ੍ਰ ਹੋ ਸੱਕਦਾ ਹੈ। ਇਹ ਚੋਰੀਆਂ, ਯਾਰੀਆਂ, ਠੱਗੀਆਂ, ਜ਼ੁਲਮ, ਭੋਗ ਬਿਲਾਸ ਦੀਆਂ ਖੁਦਗਰਜੀਆਂ, ਇਧਰ ਕੋਈ ਭੁੱਖੇ ਨੰਗੇ ਫਿਰ ਰਹੇ ਹਨ, ਮਰ ਰਹੇ ਹਨ ਤੇ ਉੱਪਰ ਮਹਿਲਾਂ ਵਿੱਚ ਰੰਗ ਰਸ ਹੋ ਰਹੇ ਹਨ, ਇਹ ਸਭ ਮਿਤ੍ਰਤਾ ਦਾ ਅਭਾਵ ਤੇ ਪਸ਼ੂਪੁਣੇ ਦੀ ਅਗਿਆਨਤਾ ਦਾ ਅੰਧੇਰਾ ਛਾਯਾ ਹੋਇਆ ਹੈ, ਸੋ ਇਸ ਘੁੱਪ ਹਨੇਰੇ ਵਿੱਚ ਜੇ ਕੋਈ ਕਿਸੇ ਲਈ ਸਹਿਜ ਵਿੱਚ ਦਿਲੀ ਮਿਤ੍ਰਤਾ ਦੀ ਕੋਈ ਵੀ ਸੇਵਾ ਕਰਦਾ ਹੈ, ਭਾਵੇਂ ਇਕ ਖਿਣ ਲਈ ਹੀ ਮਿਤ੍ਰ ਹੁੰਦਾ ਹੈ, ਓਹ ਧੰਨਯ ਹੈ।

ਸ਼ੇਰਨੀ ਦੀ ਆਪਣੇ ਬੱਚਿਆਂ ਨਾਲ ਮਿਤ੍ਰਤਾ ਹੀ ਸੁਭਾਗਯ ਹੈ ਸਾਡੇ ਦ੍ਰਿਸ਼ਟੀਗੋਚਰ ਕੁਦਰਤ ਮਾਂ ਦੇ ਦਿਲ ਤੇ ਦਯਾ ਦੀ ਕੋਈ ਰਸ਼ਮੀ ਤਾਂ ਦਿੱਸਦੀ ਹੈ।"ਮਾਂ" "ਮਾਂ" ਚਿੰਨ੍ਹ ਹੈ, ਅੱਗੇ ਮੈਂ ਕਹਿੰਦਾ ਹੁੰਦਾ ਸਾਂ ਕਿ "ਮਾਂ" ਥੀਂ ਭਾਰੀਯਾ ਜਿਆਦਾ ਤੀਬ੍ਰ ਪਿਆਰ ਵਿੱਚ ਹੁੰਦੀ ਹੈ, ਪਰ ਹੁਣ ਮੈਂ ਵੇਖਦਾ ਹਾਂ ਕਿ ਮਾਂ ਦੇ ਦਿਲ ਦਾ ਪਿਆਰ ਕੁਦਰਤ ਦੀ ਦਯਾ ਵਿੱਚ ਰੰਗਿਆ ਹੈ, ਤੇ ਭਾਰੀਯਾ ਕਿਸੀ ਕਿਸੀ ਵੇਲੇ ਤੀਬ੍ਰ ਮਿਤ੍ਰਤਾ ਵਿੱਚ ਜਰੂਰ ਹੁੰਦੀ ਹੈ, ਪਰ ਬਹੁਤ ਕਰਕੇ ਉਹਦਾ ਪਿਆਰ (ਟਾਂਵੀ ਟਾਂਵੀ ਮਨੁੱਖ ਇਤਹਾਸ ਵਿੱਚ ਲੈਲੀ ਮਜਨੂੰ ਹੀਰ ਰਾਂਝਾ ਤੇ ਸੋਹਣੀ ਮਹੀਵਾਲ ਆਦਿ ਦੀ ਮਿਤ੍ਰਤਾ ਨੂੰ ਛੱਡਕੇ, ਕਿਉਂਕਿ ਮੈਂ ਆਪਣੇ ਅਨੁਭਵ ਦ੍ਵਾਰਾ, ਭਾਵੇਂ ਸਿਆਣੇ ਕੁਛ ਹੀ ਕਹਿਣ ਇਨ੍ਹਾਂ ਜੋੜੀਆਂ ਦੇ ਪਿਆਰਾਂ ਵਿੱਚ ਮਾਂ-ਪੁੱਤ ਵਾਲਾ ਪਿਆਰ ਦੇਖਦਾ ਹਾਂ), ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਆਸਰੇ ਆਮ ਪਿਆਰ ਹੈ ਸੱਚੀ ਮਿਤ੍ਰਤਾ ਦਾ ਜਿਸ ਮਿਸਾਲ ਵਿੱਚ ਭਾਨ ਆਣ ਹੋਵੇ ਉਹ ਇਕ ਅਣਹੋਈ ਤੇ ਕਦੀ ਕਦੀ ਚਮਕਣ ਵਾਲੀ ਮਿਸਾਲ ਹੋਣ ਕਰਕੇ ਮਾਂ-ਪੁੱਤ ਦੇ ਸ੍ਰੇਣੀ ਦੇ ਪਿਆਰ ਵਿੱਚ ਹੀ ਗਿਣਨੀ ਚਾਹੀਏ । ਸ਼ਰੀਰਕ ਤੇ ਇੰਦ੍ਰੀਆਂ ਦੇ ਸੁਖ ਤੇ ਮਾਨਸਿਕ ਇਤਫਾਕਾਂ ਤੇ ਮੇਲਾਂ ਦੇ ਸਮੂਹਾਂ ਦਾ ਨਤੀਜਾ ਹੁੰਦਾ ਹੈ ਤੇ ਓਹ ਮਿਲ ਬੈਠਣ ਦੇ ਇਤਫਾਕਾਂ ਦੇ ਸਮੂਹਾਂ ਦੇ ਫੇਰ ਕਦੀ ਇਥੇ ਤੇ ਕਦੀ ਓਥੇ ਅਦਲੇ ਬਦਲੇ ਹੁੰਦੇ ਰਹਿੰਦੇ ਹਨ ਤੇ ਕਦੀ ਕਦੀ ਅਦਲੇ ਬਦਲੇ ਹੋ ਹੋ ਕਿਸੀ ਥਾਂ ਮਾਂ ਪੁੱਤ ਵਾਲੀ ਦਯਾ ਭਰਿਆ ਬੇ-ਗਰਜ ਪਿਆਰ ਤੀਵੀਂ ਖਾਵੰਦ ਵਿੱਚ ਵੀ ਵਟਾਂਦਰੇ ਕਰ ਕਰ ਕੇ ਆ ਜਾਣਾ ਸੰਭਵ ਹੋ ਜਾਂਦਾ ਹੈ। ਪਰ ਆਮ ਕਰਕੇ ਇਹ ਪਿਆਰ ਮਾਲਕ ਨੌਕਰ ਵਾਲਾ ਹੁੰਦਾ ਹੈ, ਓਹ ਓਹਨੂੰ ਪਾਲਦਾ ਹੈ, ਓਹ ਉਹਦੀ ਸੇਵਾ ਕਰਦਾ ਹੈ॥

ਸੋ ਮਿਤ੍ਰਤਾ ਇਕ ਸੱਚਾ ਮਜ਼੍ਹਬ ਹੈ, ਇਹ ਸਰੀਰ ਤੇ ਮਨ ਥੀਂ ਉੱਤੇ ਦਾ ਕੋਈ ਰੂਹਾਨੀ ਅਨੁਭਵ ਹੈ। ਇਹ ਕੁਦਰਤ ਦਾ ਆਪਣਾ ਕ੍ਰਿਸ਼ਮਾ ਹੈ। ਇਹ ਕਾਦਰ ਦਾ ਦੱਸਿਆ ਕੋਈ ਆਪਣੇ ਦਿਲ ਦਾ ਸਹਿਜ ਸੁਭਾ ਹੈ, ਇਸੇ ਅਨੁਭਵ ਲਈ ਹੀ ਤਾਂ ਸਭ ਪਾਪ ਪੁੰਨ, ਵੈਰ, ਤੇ ਦੋਸਤੀਆਂ ਹਨ। ਜਦ ਮਿਤ੍ਰਤਾ ਰੂਹ ਵਿੱਚ ਛਾਈ, ਜੀਣ ਸੁਫਲ ਹੋ ਗਿਆ। ਇਖਲਾਕ ਬੇਅਰਥ ਹੈ, ਜੇ ਮਿਤ੍ਰਤਾ ਦੀ ਮਿਠਾਸ ਬ੍ਰਿਛ ਦੀ ਛਾਇਆ ਵਾਂਗ, ਫੁੱਲ ਦੇ ਖੇੜੇ ਵਾਂਗ, ਅਸਾਂ ਥੀਂ ਰੂਪ ਵਾਂਗ, ਖਸ਼ਬੂ ਵਾਂਗ ਆਪਾ ਵਾਰਕੇ ਹਭ ਕਿਸੇ ਦਾ ਮਿਤ੍ਰ ਨਾ ਹੋਕੇ ਸਾਹ ਲਵੇ॥

71 / 100
Previous
Next