Back ArrowLogo
Info
Profile
  ਜਿਹੜਾ ਅੰਦਰੋਂ ਬਾਹਰੋਂ ਮਿੱਠਾ ਹੈ ਤੇ ਮਿੱਠੇ ਬਚਨ ਕਰਦਾ ਹੈ, ਉਹ ਕੁਦਰਤ ਦੀ ਧੜਕ ਵਿੱਚ ਆਪਣੇ ਦਿਲ ਦੀ ਧੜਕ ਸੁਣ ਰਿਹਾ ਹੈ। ਸੁੱਚੇ ਆਚਰਣ ਵਾਲਿਆਂ ਦੀ ਸਰਲਤਾ ਤੇ ਸਾਦਗੀ ਵਲ ਇਸ਼ਾਰਾ ਹੈ। ਰਯਾਕਾਰ ਤੇ ਠੱਗ ਬਾਹਰੋਂ ਬੜੇ ਮਿਠੇ ਤੇ ਅੰਦਰੋਂ ਕਸਾਈ ਹੁੰਦੇ ਹਨ, ਉਹ ਹਾਲੇ ਮੁਰਦੇ ਪੱਥਰ ਅਲਮਾਸ ਤੇ ਹੀਰੇ ਹਨ, ਉਨ੍ਹਾਂ ਨੂੰ ਹਾਲੇ ਜੀਵਨ ਕਣੀ ਪ੍ਰਾਪਤ ਹੋਣੀ ਹੈ, ਪਰ ਜਿਸ ਨੂੰ ਕੁਦਰਤ ਦੀ ਜਿੰਦ ਦੀ ਖਬਰ ਮਿਲ ਗਈ ਹੈ, ਉਸ ਦੇ ਦਿਲ ਦੇ ਪਰਦੇ ਆਪ-ਮੁਹਾਰੇ ਓਡਰ ਜਾਂਦੇ ਹਨ, ਕਪਾਟ ਜੇਹੜੇ ਬੰਦ ਸਨ, ਖੁਲ੍ਹ ਜਾਂਦੇ ਹਨ। ਇਹਦੀਆਂ ਸਭ ਦਿਲ-ਥਾਂਵਾਂ ਆਨੰਤ ਗਗਨ ਦੀ ਖੁਸ਼ੀ ਨਾਲ ਭਰਦੀਆਂ ਹਨ ਤੇ ਉਹ ਧੋਖਾ ਕਰ ਹੀ ਨਹੀਂ ਸਕਦਾ। ਆਪ ਤਾਂ ਰਿਹਾ ਹੀ ਨਹੀਂ, ਪਰਦਾ ਕਿਸ ਉੱਪਰ ਪਾਵੇ, ਕੂੜਾ ਕਰਕਟ ਸਭ ਖੁਸ਼ੀ ਦੀ ਅੱਗ ਨੇ ਜਲਾ ਦਿੱਤਾ ਹੈ॥

ਇਹ ਆਚਰਣ ਹੈ, ਬਾਕੀ ਕੀ? ਹਰ ਇਕ ਨਾਨਾ ਤਰਾਂ ਦੇ ਕੁਦਰਤ ਦੇ ਅਨੇਕ ਰੰਗ ਹਨ।  ਮਿੱਠਾ ਬੋਲਣ ਨਾਲ ਤਾਂ ਸ਼ਾਇਦ ਕੁਛ ਨਾ ਬਣ ਸੱਕੇ, ਪਰ ਜੇ ਅੰਦਰ ਉਹ ਭੇਤ ਭਰੀ ਖੁਸ਼ੀ ਹੋਵੇ ਤੇ ਉਹ ਸੁੱਚਾ ਆਚਰਣ ਮਿੱਠਾ ਬੋਲੇ ਤਦ ਸੜੀ ਦੁਨੀਆਂ ਦੇ ਅਹੋਭਾਗ ! ਸੁੱਕੇ ਹਰੇ ਹੋ ਜਾਣਗੇ ॥

ਮਿਠ ਬੋਲੜਾ ਜੀ ਹਰਿ ਸਜਨ ਸੁਆਮੀ ਮੋਰਾ ॥

ਹਉ ਸੰਭਲ ਥਕੀ ਜੀ ਉਹ ਕਦੀ ਨ ਬੋਲੇ ਕਉਰਾ ॥

ਬੱਸ ਨੁਕਤਾਚੀਨੀ ਕਰਨਾ ਚੀਜ਼ਾਂ ਨੂੰ, ਕੀ ਵੱਡੀਆਂ ਤੇ ਕੀ ਛੋਟੀਆਂ ਨੂੰ ਫੂਕ ਸੁੱਟਣਾ ਹੈ । "ਮਾਂ" ''ਮਾਂ" ਕਹਿੰਦਿਆਂ ਬੱਚੇ ਜੀਂਦੇ ਹਨ, ਪੁਤਾਂ ਦੀਆਂ ਬਾਹਾਂ ਵਿੱਚ ਬਲ ਆਉਂਦਾ ਹੈ, ਬੜੇ ਬੜੇ ਵਰਿਆਮ ਸੂਰਬੀਰਤਾ ਦੇ ਕੰਮ "ਮਾਂ" ਦੇ ਪਿਆਰ ਵਿੱਚ ਕਰ ਜਾਂਦੇ ਹਨ ।

"ਮਾਂ" ਦੇ ਵਡੇ ਸਰੂਪ ਮੁਲਕ ਪਿੱਛੇ ਕੀ ਕੀ ਕੁਰਬਾਨੀਆਂ ਨਹੀਂ ਹੁੰਦੀਆਂ ਤੇ ਮਾਂ ਤਾਂ ਕੋਈ ਜੀਂਦੀ ਜਾਗਦੀ ਆਪਾ ਵਾਰਣ ਦਾ ਅਵਤਾਰ ਹੈ, ਪਰ ਨਿਰੇ ਕੌਮੀ ਝੰਡਿਆਂ ਨੂੰ ਹਵਾ ਵਿੱਚ ਲਹਿਰਾਂਦਾ ਦੇਖ ਫਤਹ ਪਾਣ ਵਾਲੀਆਂ ਕੌਮਾਂ ਦੇ ਬਚੇ ਕਿਸੀ ਸਰੂਰ ਤੇ ਹੱਡੀਂ ਗਰੂਰ ਨੂੰ ਪਹੁੰਚਦੇ ਹਨ ਅਰ ਉਨ੍ਹਾਂ ਦੇ ਦਿਲ ਵਿੱਚ ਤਾਕਤ ਭਰਦੀ ਹੈ। ਇਹ ਕਹਿ ਦੇਣਾ "ਮਾਂ" ਕੀ ਹੈ, ਬੱਸ ਕਾਰਬਨ ਆਕਸੀਜ਼ਨ, ਹਾਈਡਰੋਜਨ, ਕੈਲਸੀਅਮ, ਫਾਸਫੋਰਸ ਆਦਿ ਦਾ ਇਕ ਜੋੜ ਅਥਵਾ ਹੱਡੀ ਮਾਸ ਆਦਿ। ਤਦ ਉਹ ਹਕੀਕਤ "ਮਾਂ" ਸ਼ਬਦ ਵਿੱਚ ਜਿਹੜੀ ਹੈ, ਉਹ ਤਾਂ ਇਹ ਅੰਤਮ ਫਾੜ ਦੱਸ ਨਹੀ' ਸੱਕਦੀ, ਹੱਥ ਵਿੱਚ ਤਾਂ ਮੁੱਠੀ ਛਾਈ ਦੀ ਰਹਿੰਦੀ ਹੈ, ਤੇ ਮੁੱਠੀ ਛਾਈ ਦੀ ਨੇ ਤਾਂ ਉਹ ਅਵੇਸ਼ ਪਿਆਰ, ਕੁਰਬਾਨੀ, ਬੀਰਤਾ ਮੇਰੇ ਦਿਲ ਵਿੱਚ ਨਹੀਂ ਉਪਜਾਏ ਸਨ । ਇਸੇ ਤਰਾਂ ਰੱਬ ਕੀ ਹੈ ? ਗੁਰੂ ਕੀ ਹੈ ? ਸੰਤ ਸਾਧ ਕੀ ਹੁੰਦੇ ਹਨ ? ਮਹਾਂ ਪੁਰਖ ਕੀ ਹਨ ? ਆਦਿ ਪ੍ਰਸ਼ਨਾਂ ਦੇ ਉੱਤਰ ਇਸ ਜੀਵਨ ਨੁਕਤਾਚੀਨੀ ਦੀ ਛਾਣ ਬੀਣ ਦੇ ਦੇਣੇ ਤੇ ਉਨਾਂ ਨੂੰ ਸੱਚ ਸਮਝਣਾ ਜੀਵਨ ਦੇ ਨੁਕਤੇ ਥੀਂ ਸਰਾ ਸਰ ਕੂੜ ਹੈ ਤੇ ਅਕਲ ਇਨਾਂ ਅਜ ਕਲ ਦੇ ਲੋਕਾਂ ਲਈ ਕੂੜਾਂ ਨੂੰ ਸੱਚ ਕਰ ਕੇ ਸਟੇਜ ਤੇ ਲਿਆ ਰਹੀ ਹੈ, ਇਹ ਸਭ ਬਰਬਾਦੀਆਂ ਹਨ । ਸਿਫਤ ਸਲਾਹ ਕਰਨਾ, ਇਕ ਨਿੱਕੀ ਪੱਤੀ ਘਾਹ ਥੀਂ ਜਿਹੜੀ ਹਵਾ ਦੇ ਗਲੇ ਲੱਗ ਕੇ ਝੂਮਦੀ ਹੈ, ਸੂਰਜ ਤਕ, ਹੈਵਾਨ ਤਕ, ਬੰਦੇ ਤਕ, ਮਹਾਂ ਪੁਰਖਾਂ ਤਕ, ਇਕ ਜੀਵਨ ਨੂੰ ਬਨਾਉਣਾ ਹੈ ਜਿੰਦਾ ਕਰਨਾ ਹੈ । ਆਪ ਨੂੰ ਆਪਣੀ ਤਾਰੀਫ ਕੋਈ ਚੰਗੀ ਲੱਗਦੀ ਹੈ, ਚੰਗੀ ਨਹੀਂ ਆਪਦੇ ਰੂਹ ਨੂੰ ਤਾਕਤ ਦੇਣ ਵਾਲੀ ਕੋਈ ਗਿਜ਼ਾ ਹੈ। ਖੁਸ਼ਾਮਦ ਜੇ ਕੂੜੀ ਵੀ ਕਰਦਾ ਹੋਵੇ ਉਸ ਨੂੰ ਰੋਕਣਾ ਬੜਾ ਮੁਸ਼ਕਲ ਹੈ, ਆਤਮਾ ਜੇ ਅੰਦਰੋਂ ਪ੍ਰਸੰਨ ਹੁੰਦਾ ਹੈ । ਦਿਲ ਜੇ ਉੱਚਾ ਹੁੰਦਾ ਹੈ, ਕੁਲ ਦੁਨੀਆਂ ਵਿੱਚ ਹੰਭਲੇ, ਪਰਉਪਕਾਰ, ਭਜਨ ਭਗਤੀ, ਇਲਮ ਉਨਰ ਦੇ ਹਰ ਕੋਈ ਮਾਰਦਾ ਹੈ,

75 / 100
Previous
Next