Back ArrowLogo
Info
Profile

ਛੇਵਾਂ ਦਿਨ

ਬਦਲਾਅ ਨੂੰ ਗਲ ਲਾਉਣਾ ਸਿੱਖੋ

ਬਾਦ ਰੱਖੋ ਕਿ ਕੁਦਰਤ ਵਾਂਗ ਜ਼ਿੰਦਗੀ ਵਿੱਚ ਵੀ ਮੌਸਮ ਬਦਲਦੇ ਨੇ ਤੇ ਆਪਣੀ ਜ਼ਿੰਦਗੀ ਦੇ ਮੌਸਮਾਂ ਦੇ ਬਦਲਾਅ ਨੂੰ ਕੁਦਰਤੀ ਸਮਝ ਕੇ ਗਲ ਲਾਉਣਾ ਸਿੱਖੋ। ਜਿਵੇਂ ਨਵੀਂ ਬਹਾਰ ਲਈ ਰੁੱਖ, ਪੁਰਾਣੇ ਪੱਤਿਆਂ ਨੂੰ ਝਾੜਦੇ ਨੇ, ਉਸੇ ਤਰ੍ਹਾਂ ਆਪਣੇ ਲਈ ਵੀ ਨਵੀਂਆਂ ਕਾਮਯਾਬੀਆਂ ਵਾਸਤੇ ਪੁਰਾਣੇ ਦੁੱਖਾਂ ਨੂੰ ਦੂਰ ਕਰਨ ਦੀ ਲੋੜ ਹੈ। ਜ਼ਿੰਦਗੀ ਦਾ ਹਰ ਮੌਸਮ ਦੂਜਿਆਂ ਨਾਲੋ ਪੱਖਰਾ ਹੈ। ਹਰ ਮੌਸਮ ਕੁਝ ਦਿੰਦਾ ਹੈ, ਸਿਖਾਉਂਦਾ ਹੈ, ਸੋ ਹਰ ਮੌਸਮ ਦਾ ਅਨੰਦ ਮਾਣਿਆ ਕਰੋ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

162 / 202
Previous
Next