Back ArrowLogo
Info
Profile

ਪਹਿਲਾ ਦਿਨ

ਭਾਣੇ ਵਿੱਚ ਰਹਿਣਾ ਤੇ ਆਪਣੇ ਆਪ ਨੂੰ ਕਬੂਲ ਕਰਨਾ ਸ਼ੁਰੂ ਕਰੋ

ਤੁਸੀਂ ਜਿਸ ਵੀ ਕਿਸਮ ਦੀ ਮੁਸ਼ਕਿਲ ਵਿੱਚ ਫਸੇ ਹੋਏ ਹੋ, ਉਸ ਮੁਸ਼ਕਿਲ ਤੇ ਆਪਣੇ-ਆਪ ਨੂੰ ਸਵੀਕਾਰ ਕਰਨ ਦੀ ਆਦਤ ਪਾਓ। ਇਸ ਗੱਲ ਨੂੰ ਸਮਝੋ ਕਿ ਮੁਸ਼ਕਿਲਾਂ ਤੇ ਔਕੜਾਂ, ਜ਼ਿੰਦਗੀ ਦਾ ਕੁਦਰਤੀ ਹਿੱਸਾ ਹਨ ਤੇ ਇਹਨਾਂ ਦਾ ਸਾਹਮਣਾ ਦੁਨੀਆ ਦੇ ਕਿਸੇ ਵੀ ਇਨਸਾਨ ਨੂੰ ਕਰਨਾ ਪੈ ਸਕਦਾ ਹੈ। ਪਰਿਸਥਿਤੀਆਂ ਅਤੇ ਆਪਣੀਆਂ ਭਾਵਨਾਵਾਂ ਉੱਤੇ ਧਿਆਨ ਦਿਓ, ਜੋ ਹੋਇਆ ਜਾਂ ਹੋ ਰਿਹਾ ਹੈ, ਉਸ ਨੂੰ ਕਬੂਲ ਕਰੋ ਤੇ ਇਸ ਮੁਸ਼ਕਿਲ ਤੋਂ ਅੱਗੇ ਲੰਘਣ ਦੀ ਤਿਆਰੀ ਕਰੋ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

169 / 202
Previous
Next