ਪਹਿਲਾ ਦਿਨ
ਆਪਣੇ ਵਤੀਰੇ ਵੱਲ ਧਿਆਨ ਦਿਓ
ਆਪਣੇ ਕੰਮਾਂ, ਮੂੰਹ 'ਚੋਂ ਨਿੱਕਲਣ ਵਾਲ਼ੇ ਬੋਲਾਂ ਤੇ ਫ਼ੈਸਲਿਆਂ 'ਤੇ ਵਿਚਾਰ ਕਰਨਾ ਸ਼ੁਰੂ ਕਰੋ। ਖ਼ੁਦ ਬਾਰੇ ਜਾਗਰੂਕ ਹੋਣਾ, ਜ਼ੁੰਮੇਵਾਰ ਹੋਣ ਵੱਲ ਪਹਿਲਾ ਕਦਮ ਹੈ। ਜਦੋਂ ਆਪਣੇ ਕੀਤੇ 'ਤੇ ਕੁਝ ਗ਼ਲਤ ਮਹਿਸੂਸ ਹੋਵੇ, ਤਾਂ ਆਪਣੇ ਆਪ ਨੂੰ ਸਵਾਲ ਕਰੋ ਕਿ ਉਸ ਵੇਲੇ ਤੁਸੀਂ ਉਸ ਤਰੀਕੇ ਦਾ ਵਤੀਰਾ ਕਿਉਂ ਕੀਤਾ ਤੇ ਜੋ ਵੀ ਤੁਸੀਂ ਕੀਤਾ ਉਸ ਪਿੱਛੇ ਕਿਹੜੇ-ਕਿਹੜੇ ਕਾਰਨ ਸੀ। ਇਹ ਵੀ ਵਿਚਾਰ ਕਰੋ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਪ੍ਰੇਰਦੀਆਂ ਹਨ ਤੇ ਤੁਹਾਡੇ ਵਤੀਰੇ ਦਾ ਦੂਜਿਆਂ 'ਤੇ ਕੀ ਪ੍ਰਭਾਵ ਹੈ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1_______________________________
2________________________________
3__________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ______________________________________