ਦੇ ਸਬਰ ਨੂੰ ਯਾਦ ਕਰੀਏ ਅਤੇ ਮਿਹਨਤ ਤੇ ਲਗਨ ਦੀਆਂ ਸਲਾਈਆਂ ਨਾਲ ਜ਼ਿੰਦਗੀ ਦੀ ਬੁਣਤੀ ਦਾ, ਇੱਕ ਹੋਰ ਵਧੀਆ ਨਮੂਨਾ ਬਣਾਉਣ ਲਈ ਜੁਟ ਜਾਈਏ। ਜੇ ਅਸੀਂ ਮਨ 'ਚ ਧਾਰ ਕੇ, ਪਰਮਾਤਮਾ ਦਾ ਓਟ-ਆਸਰਾ ਲੈ ਕੇ ਇਹ ਬੁਣਤੀ ਦੁਬਾਰਾ ਸ਼ੁਰੂ ਕਰਾਂਗੇ, ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਵੀ, ਬੀਬੀਆਂ ਦੇ ਕੋਟੀ-ਸਵੈਟਰਾਂ ਵਰਗਾ ਬਹੁਤ ਬਿਹਤਰੀਨ ਤੇ ਸ਼ਾਹਕਾਰ ਬਣਾ ਸਕਦੇ ਹਾਂ, ਜਿਹਨੂੰ ਦੇਖ ਕੇ ਦੁਨੀਆ ਕਹੇ ਕਿ "ਵਾਹ! ਕਿਆ ਕੰਮ ਕੀਤਾ ਏ। ਸਵਾਦ ਆ ਗਿਆ!!!"
ਇਸ ਕਹਾਣੀ ਦੀ ਸਿੱਖਿਆ ਅਨੁਸਾਰ, ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾਂ ਕਿਸੇ ਸੰਗ-ਸੰਕੋਚ ਦੇ ਜ਼ੁੰਮੇਵਾਰੀ ਸਮਝ ਕੇ ਪੂਰਾ ਕਰੋ। ਦਿਲੋਂ ਸੁਭਕਾਮਨਾਵਾਂ!
ਪਹਿਲਾ ਦਿਨ
ਕਮੀਆਂ ਦੀ ਪਛਾਣ ਕਰੋ
ਕੋਟੀ-ਸਵੈਟਰ ਦੀ ਬੁਣਤੀ ਵਾਂਗਰ, ਇਹ ਪਛਾਣ ਕਰੋ ਕਿ ਕਦੋਂ ਤੁਹਾਡਾ ਕੰਮ, ਉਮੀਦ ਮੁਤਾਬਿਕ ਨਹੀਂ ਹੋ ਰਿਹਾ। ਇਸ ਗੱਲ ਨੂੰ ਪਰਵਾਨ ਕਰੋ ਕਿ ਗ਼ਲਤੀਆਂ ਕਰਨਾ, ਪ੍ਰਕਿਰਿਆ ਦਾ ਇੱਕ ਹਿੱਸਾ ਹੈ ਅਤੇ ਜੇ ਕੋਈ ਤਰੀਕਾ ਕਾਮਯਾਬ ਨਹੀਂ ਹੋਇਆ, ਤਾਂ ਇਸਨੂੰ ਆਮ ਵਰਤਾਰਾ ਸਮਝ ਕੇ ਕਬੂਲ ਕਰੋ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1 _____________________________________________________
2 ____________________________________________________
3 ____________________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ