Back ArrowLogo
Info
Profile

78.

ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।

ਦਿਲ ਦੀ ਵੇਦਨਾਂ ਕੋਈ ਨਾ ਜਾਣੇ ਅੰਦਰ ਦੋਸ ਬਗਾਨੇ।

ਜਿਸ ਨੂੰ ਚਾਟ ਅਮਰ ਦੀ ਹੋਵੇ ਸੋਈ ਅਮਰ ਪਛਾਣੇ।

ਏਸ ਇਸ਼ਕ ਦੀ ਔਖੀ ਘਾਟੀ ਜੇ ਚੜਿਆ ਸੋ ਜਾਣੇ।

ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।

ਆਤਸ਼ਾ ਇਸ਼ਕ ਫ਼ਰਾਕਾ ਤੇਰੇ ਦਿਲ ਦੀ ਪਲ ਵਿਚ ਸਾੜ ਵਿਖਾਈਆਂ,

ਏਸ ਇਸ਼ਕ ਦੇ ਸਾੜੇ ਕੋਲੋਂ ਜਗ ਵਿਚ ਦਿਆਂ ਦੁਹਾਈਆਂ,

ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ।

ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।

ਇਸ਼ਕ ਕਸਾਈ ਨੇ ਜੇਹੀ ਕੀਤੀ ਰਹਿ ਗਈ ਖ਼ਬਰ ਨਾ ਕਾਈ,

ਇਸ਼ਕ ਚਵਾਤੀ' ਲਾਈ ਛਾਤੀ ਫੇਰ ਨਾ ਝਾਤੀ ਪਾਈ,

ਮਾਪਿਆਂ ਕੋਲੋਂ ਛੁਪ ਛੁਪ ਰੋਵਾਂ ਕਰ ਕਰ ਲੱਖ ਬਹਾਨੇ।

ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।

ਹਿਜਰ ਤੇਰੇ ਨੇ ਝੱਲੀ ਕਰਕੇ ਕਮਲੀ ਨਾਮ ਧਰਾਇਆ,

ਸੁਮੁਨਾਂ ਹੁਤਮਨਾ ਵ ਉਮਯੁਨਾ ਹੋ ਕੇ ਆਪਣਾ ਵਕਤ ਲੰਘਾਇਆ,

ਕਰ ਹੁਣ ਨਜ਼ਰ ਕਰਮ ਦੀ ਸਾਈਆਂ ਨ ਕਰ ਜ਼ੋਰ ਧਙਾਣੇ,

ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।

ਹੱਸ ਬੁਲਾਵਾਂ ਤੇਰਾ ਜਾਨੀ ਯਾਦ ਕਰਾਂ ਹਰ ਵੇਲੇ,

ਪੱਲ ਪੱਲ ਦੇ ਵਿਚ ਦਰਦ ਜੁਦਾਈ ਤੇਰਾ ਸ਼ਾਮ ਸਵੇਲੇ,

ਰੋ ਰੋ ਯਾਦ ਕਰਾਂ ਦਿਨ ਰਾਤੀ ਪਿਛਲੇ ਵਕਤ ਵਿਹਾਣੇ।

ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।

ਇਸ਼ਕ ਤੇਰਾ ਦਰਕਾਰਾ ਅਸਾਂ ਨੂੰ ਹਰ ਵੇਲੇ ਹਰ ਹੀਲੇ,

ਪਾਕ ਰਸੂਲ ਮੁਹੰਮਦ ਸਾਹਿਬ ਮੇਰੇ ਖ਼ਾਸ ਵਸੀਲੇ,

ਬੁਲ੍ਹੇ ਸ਼ਾਹ ਜੇ ਮਿਲੇ ਪਿਆਰਾ ਲੱਖ ਕਰਾ ਸ਼ੁਕਰਾਨੇ।

ਇਸ਼ਕ ਅਸਾਂ ਨਾਲ ਕੇਹੀ ਕੀਤੀ ਲੋਕ ਮਰੇਂਦੇ ਤਾਂਅਨੇ।

79.

ਇਲਮੇਂ ਬਸ ਕਰੀਂ ਓ ਯਾਰ।

ਇਲਮ ਨਾ ਆਵੇ ਵਿਚ ਸ਼ੁਮਾਰ, ਇਕੇ ਅਲਫ਼ ਤੇਰੇ ਦਰਕਾਰ।

ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ ਓ ਯਾਰ।

ਇਲਮ ਬਸ ਕਰੀਂ ਓ ਯਾਰ।

ਵੇਦਨਾ, ਅੱਗ,  ਵਿਛੋੜਾ, ਚਿਣਗ, ਚੁਪ ਗੜਪ,  ਖ਼ਾਮੋਸ਼, ਸੁੰਨ  ਮਸੁੰਨੀ,  ਲੋੜੀਂਦਾ।

102 / 219
Previous
Next