Back ArrowLogo
Info
Profile

ਮੈਂ ਫਾਨੀ ਆਪ ਕੇ ਦੂਰ ਕਰਾਂ, ਤੇ ਬਾਕੀ ਆਪ ਹਜ਼ੂਰ ਕਰਾਂ,

ਜੇ ਅਜ਼ਹਾਰ ਵਾਂਙ ਮਨਸੂਰ ਕਰਾਂ, ਖੜ ਸੂਲੀ ਪਕੜ ਚੜ੍ਹਾਉਗੇ।

ਕਦੀ ਆਪਣੀ ਆਖ ਬੁਲਾਉਗੇ।

ਮੈਂ ਜਾਗੀ ਸਭ ਜਗ ਸੋਇਆ ਹੈ, ਖੁਲ੍ਹੀ ਪਲਕ ਤੇ ਉਠ ਕੇ ਰੋਇਆ ਹੈ,

ਜੁਜ਼ਾ ਮਸਤੀ ਕਾਮ ਨਾ ਹੋਇਆ ਹੈ, ਕਦੀ ਮਸਤ ਅਲੱਸਤ ਬਣਾਉਗੇ।

ਕਦੀ ਆਪਣੀ ਆਖ ਬੁਲਾਉਗੇ।

ਜਦੋਂ ਅਨਹਦ ਬਣ ਦੇ ਨੈਣ ਧਰੇ, ਅੱਗੇ ਸਿਰ ਬਣ ਧੜ ਕੇ ਲਾਖ ਪੜ੍ਹੇ,

ਉੱਛਲ ਰੰਗਣ ਦੇ ਦਰਿਆ ਚੜ੍ਹੇ, ਮੇਰੇ ਲਹੂ ਦੀ ਨਦੀ ਵਗਾਉਗੇ।

ਕਦੀ ਆਪਣੀ ਆਖ ਬੁਲਾਉਗੇ।

ਕਿਸੇ ਆਸ਼ਕ ਨਾ ਸੁੱਖ ਸੌਣਾ ਏ, ਅਸਾਂ ਰੋ ਰੋ ਕੇ ਮੁੱਖ ਧੋਣਾ ਏ,

ਇਹ ਜਾਦੂ ਹੈ ਕਿ ਟੂਣਾ ਏ, ਇਸ ਰੋਗ ਦਾ ਭੋਗ ਬਣਾਉਗੇ।

ਕਦੀ ਆਪਣੀ ਆਖ ਬੁਲਾਉਗੇ।

ਕਹੋ ਕਿਆ ਸਿਰ ਇਸ਼ਕ ਬਿਚਾਰੇਗਾ, ਫਿਰ ਕਿਆ ਥੀਸੀ ਨਿਰਵਾਰੇਗਾ,

ਜਬ ਦਾਰਾ ਉੱਪਰ ਸਿਰ ਵਾਰੇਗਾ, ਤਬ ਪਿੱਛੇ ਢੋਲ ਵਜਾਉਗੇ।

ਕਦੀ ਆਪਣੀ ਆਖ ਬੁਲਾਉਗੇ।

ਮੈਂ ਆਪਣਾ ਮਨ ਕਬਾਬ ਕੀਆ ਆਂਖੇਂ ਕਾ ਅਰਕ ਸ਼ਰਾਬ ਕੀਆ,

ਰੰਗ ਤਾਰਾਂ ਹੱਡ ਰੁਬਾਬ ਕੀਆ, ਕਿਆ ਮਤਿ ਕਾ ਨਾਮ ਬੁਲਾਉਗੇ।

ਕਦੀ ਆਪਣੀ ਆਖ ਬੁਲਾਉਗੇ।

ਸ਼ੁਕਰਜੀ ਕੋ ਕਿਆ ਕੀਜੀਏਗਾ, ਮਨ ਭਾਣਾ ਸੱਦਾ ਲੀਜੀਏਗਾ,

ਇਹ ਦੀਨ ਦੁਨੀ ਕਿਸ ਦੀਜੀਏਗਾ, ਮੁਝੇ ਆਪਣਾ ਦਰਸ ਬਤਾਉਗੇ।

ਕਦੀ ਆਪਣੀ ਆਖ ਬੁਲਾਉਗੇ।

ਮੈਨੂੰ ਆਣ ਨਜ਼ਾਰੇ ਤਾਇਆ ਹੈ, ਦੋ ਨੈਣਾਂ ਬਰਖਾ ਲਾਇਆ ਹੈ,

ਬਣ ਰੋਜ਼ ਅਨਾਇਤ ਆਇਆ ਹੈ, ਐਵੇਂ ਆਪਣਾ ਆਪ ਜਿਤਾਉਗੇ।

ਕਦੀ ਆਪਣੀ ਆਖ ਬੁਲਾਉਗੇ।

ਬੁਲ੍ਹਾ ਸ਼ਹੁ ਨੂੰ ਵੇਖਣ ਜਾਉਗੇ, ਇਨ੍ਹਾਂ ਅੱਖੀਆਂ ਨੂੰ ਸਮਝਾਉਗੇ,

ਦੀਦਾਰਾਂ ਤਦਾਹੀਂ ਪਾਉਗੇ, ਬਣ ਸ਼ਾਹ ਅਨਾਇਤ ਘਰ ਆਉਗੇ।

ਕਦੀ ਆਪਣੀ ਆਖ ਬੁਲਾਉਗੇ।

86.

ਕਦੀ ਆ ਮਿਲ ਯਾਰ ਪਿਆਰਿਆ।

ਤੇਰੀਆਂ ਵਾਟਾਂ ਤੋਂ ਸਿਰ ਵਾਰਿਆ।

ਚੜ੍ਹ ਬਾਗੀਂ ਕੋਇਲ ਕੂਕਦੀ।

ਨਿਤ ਸੋਜ਼-ਇ-ਅਲਮ ਦੇ ਫੂਕਦੀ।

ਨਾਸ਼ਵਾਨ, ਹਿੱਸਾ, ਮਾਮੂਲੀ,  ਸੂਲੀ, ਦਰਸ਼ਨ, ਰਾਹਾਂ।

108 / 219
Previous
Next