Back ArrowLogo
Info
Profile

ਜਦ ਰਾਖ ਉੱਡੀ ਤਦ ਸੇਰ ਹੋਇਆ, ਕਹੁ ਕਿਸ ਗਲ ਦਾ ਸਧਰਾਇਆ ਏ।

ਕਿਉਂ ਇਸ਼ਕ ਅਸਾਂ ਤੇ ਆਇਆ ਏ।

ਬੁਲ੍ਹਾ ਜ਼ਹੁ ਦੇ ਕਾਰਨ ਕਰੀਏ, ਤਨ ਭੱਠੀ ਮਨ ਅਹਿਰਣਾ ਕਰੀਏ,

ਪਰੇਮ ਹਥੌੜਾ ਮਾਰਨ ਕਰੀਏ, ਦਿਲ ਲੋਹਾ ਅੱਗ ਪੰਘਾਇਆ ਏ।

ਕਿਉਂ ਇਸ਼ਕ ਅਸਾ ਤੇ ਆਇਆ ਏ।

ਤੂੰ ਆਇਆ ਹੈ ਮੈਂ ਪਾਇਆ ਏ।

93.

ਕੀ ਕਰਦਾ ਨੀ ਕੀ ਕਰਦਾ,

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

ਇਕਸੇ ਘਰ ਵਿਚ ਵੱਸਦਿਆਂ ਹੱਸਦਿਆਂ ਨਹੀਂ ਹੁੰਦਾ ਵਿਚ ਪਰਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

ਵਿਚ ਮਸੀਤ ਨਿਮਾਜ਼ ਗੁਜ਼ਾਰੇ ਬੁੱਤ ਖ਼ਾਨੇ ਜਾ ਵੜਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

ਆਪ ਇੱਕੋ ਕਈ ਲਖ ਘਰਾਂ ਦੇ ਮਾਲਕ ਸਭ ਘਰ ਘਰ ਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

ਜਿਤਵਲਾ ਵੇਖਾਂ ਉੱਤਾਂ ਵਲ ਓਹੋ ਹਰ ਦੀ ਸੰਗਤ ਕਰਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

ਮੂਸਾ ਤੇ ਫਰਔਨ ਬਣਾ ਕੇ ਦੇ ਹੋ ਕੇ ਕਿਉਂ ਲੜਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

ਹਾਜ਼ਰ ਨਾਜ਼ਰ ਉਹੋ ਹਰ ਥਾਂ ਚੂਚਕ ਕਿਸ ਨੂੰ ਖੜਦਾ ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

ਐਸੀ ਨਾਜ਼ੁਕ ਬਾਤ ਕਿਉਂ ਕਹਿੰਦਾ ਨਾ ਕਹਿ ਸਕਦਾ ਨਾ ਜਰਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

ਬੁਲ੍ਹਾ ਸ਼ੋਹ ਦਾ ਇਸ਼ਕ ਬਘਲਾ ਰੱਤ ਪੀਂਦਾ ਗੋਸ਼ਤਾ ਚਰਦਾ।

ਕੀ ਕਰਦਾ ਨੀ ਕੀ ਕਰਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।

94.

ਕੀ ਕਰਦਾ ਬੇਪਰਵਾਹੀ ਜੇ।

ਕੀ ਕਰਦਾ ਬੇਪਰਵਾਹੀ ਜੇ।

ਸੱਧਰ ਨਾਲ ਭਰਿਆ ਹੋਇਆ, ਲਲਚਾਇਆ, ਲੋਹੇ ਦਾ ਘਨਾਕਾਰ ਟੁਕੜਾ ਜਿਸ ਉੱਤੇ ਗਰਮ ਲੋਹੇ ਨੂੰ ਰੱਖ ਕੇ ਕੁਟਦੇ ਹਨ, ਪਿਆਰਾ, ਜਿੱਧਰ, ਉਸ, ਪਾਸੇ,  .... ਦੋਜ਼ਖ਼ ਕਿਸ ਨੂੰ ਖੜਦਾ,  ਕੋਮਲ, ਝੱਲਦਾ " ਬਘਿਆੜ, - ਮਾਸ।

114 / 219
Previous
Next