Back ArrowLogo
Info
Profile

 

118.

ਮੇਰੀ ਬੁੱਕਲ ਦੇ ਵਿਚ ਚੋਰ।

ਨੀ-ਮੇਰੀ ਬੁੱਕਲ ਦੇ ਵਿਚ ਚੋਰ।

ਕੀਹਨੂੰ ਕੂਕ ਸੁਣਾਵਾਂ ਨੀ ਮੇਰੀ ਬੁੱਕਲ ਦੇ ਵਿਚ ਚੋਰ,

ਚੋਰੀ ਚੋਰੀ ਨਿਕਲ ਗਿਆ ਜਗਤ ਵਿਚ ਪੈ ਗਿਆ ਸ਼ੋਰ।

ਮੇਰੀ ਬੁੱਕਲ ਦੇ ਵਿਚ ਚੋਰ।

ਮੁਸਲਮਾਨ ਸੜਨੇ ਤੋਂ ਡਰਦੇ ਹਿੰਦੂ ਡਰਦੇ ਗੋਰ।

ਦੋਵੇਂ ਏਸੇ ਦੇ ਵਿਚ ਮਰਦੇ ਇਹੋ ਦੋਹਾਂ ਦੀ ਖੋਰਾਂ।

ਮੇਰੀ ਬੁੱਕਲ ਦੇ ਵਿਚ ਚੋਰ।

ਕਿਤੇ ਰਾਮਦਾਸ ਕਿਤੇ ਫ਼ਤਹਿ ਮੁਹੰਮਦ ਇਹੋ ਕਦੀਮੀ ਸ਼ੇਰ।

ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ।

ਮੇਰੀ ਬੁੱਕਲ ਦੇ ਵਿਚ ਚੋਰ।

ਅਰਸ਼ ਮਨਵਰਾਂ ਬਾਂਗਾਂ ਮਿਲੀਆਂ ਸੁਣੀਆਂ ਤਖ਼ਤ ਲਾਹੌਰ।

ਸ਼ਾਹ ਅਨਾਇਤ ਕੁੰਡੀਆਂ ਪਾਈਆਂ ਲੁਕ ਛੁਪ ਖਿਚਦਾ ਡੋਰ।

ਮੇਰੀ ਬੁੱਕਲ ਦੇ ਵਿਚ ਚੋਰ।

ਜਿਸ ਢੂੰਡਾਇਆ ਤਿਸ ਨੇ ਪਾਇਆ ਨਾ ਝੁਰ ਝੁਰ ਹੋਯਾ ਮੋਰ।

ਪੀਰ ਪੀਰਾਂ ਬਗ਼ਦਾਦ ਅਸਾਡਾ ਮੁਰਸ਼ਦ ਤਖ਼ਤ ਲਾਹੌਰ।

ਮੇਰੀ ਬੁੱਕਲ ਦੇ ਵਿਚ ਚੋਰ।

ਇਹੋ ਤੁਸੀਂ ਵੀ ਆਖੇ ਸਾਰੇ ਆਪ ਗੁੱਡੀ ਆਪ ਡੋਰ।

ਮੈਂ ਦਸਨਾਂ ਤੁਸੀਂ ਪਕੜ ਲਿਆਓ ਬੁਲ੍ਹੇ ਸ਼ਾਹ ਦਾ ਚੋਰਾ।

ਮੇਰੀ ਬੁੱਕਲ ਦੇ ਵਿਚ ਚੋਰ।

ਨੀ-ਮੇਰੀ ਬੁੱਕਲ ਦੇ ਵਿਚ ਚੋਰ।

119.

ਮੇਰਾ ਰਾਂਝਾ ਹੁਣ ਕੋਈ ਹੋਰ।

ਤਖ਼ਤ ਮਨੱਵਰ ਬਾਂਗਾਂ ਮਿਲੀਆਂ,

ਸਾਧੋ ਕਿਸ ਨੂੰ ਕੂਕ ਸੁਣਾਵਾਂ..  ਦੁਸ਼ਮਣੀ, ' ਪੁਰਾਣਾ, 1 ਚੁੱਕ ਗਏ ਸਭ ਝਗੜੇ ਝੇੜੇ, ਨਿੱਕਲ ਗਿਆ ਕੋਈ ਹੋਰ। 3 ਅੰਬਰ, ' ਪ੍ਰਕਾਸ਼ਵਾਨ, ਉਹ ਅਸੀਂ ਸਭ ਇੱਕੋ ਕੋਈ, ਆਪ ਗੁੱਡੀ ਆਪ ਡੋਰ। ਤੁਸੀਂ ਪਕੜ ਲੋਹ ਮੈਂ ਦੱਸਨਾ ਹਾਂ, ਬੁਲ੍ਹਾ ਸ਼ਾਹ ਦਾ ਚੁਗਲੀ ਖੋਰ।

133 / 219
Previous
Next