Back ArrowLogo
Info
Profile

ਮਾਹੀ ਨਹੀਂ ਕੋਈ ਨੂਰ ਇਲਾਹੀ, ਅਨਹਦ ਦੀ ਜਿਸ ਮੁਰਲੀ ਵਾਹੀ,

ਮੁਨੀਓ ਸੁ ਹੀਰ ਸਿਆਲ, ਡਾਢੇ ਕਾਮਣ ਪਾ ਕੇ।

ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

ਲੱਖਾਂ ਗਏ ਹਜ਼ਾਰਾਂ ਆਏ, ਉਸ ਦੇ ਭੇਤ ਕਿਸੇ ਨਾ ਪਾਏ,

ਗੱਲਾਂ ਤਾਂ ਮੂਸੇ ਨਾਲ, ਪਰ ਕੋਹ ਤੁਰ ਚੜ੍ਹਾ ਕੇ।

ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

ਅਬਦਾ ਰਸੂਲ ਕਹਾਇਆ, ਵਿਚ ਮਿਅਰਾਜ ਬੁੱਰਾਕਾ ਮੰਗਾਇਆ,

ਜਿਬਰਾਈਲ ਪਕੜ ਲੇ ਆਇਆ, ਹਰਾਂ ਮੰਗਲ ਗਾ ਕੇ।

ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

ਏਸ ਜੋਗੀ ਦੇ ਸੁਣੋ ਅਖਾੜੇ, ਹਸਨ ਹੁਸੈਨ ਨਬੀ ਦੇ ਪਿਆਰੇ,

ਮਾਰਿਓ ਸੁ ਵਿਚ ਜੱਦਾਲਾ, ਪਾਣੀ ਬਿਨ ਤਰਸਾ ਕੇ।

ਮੈਂ ਦੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

ਏਸ ਜੋਗੀ ਦੀ ਸੁਣੋ ਕਹਾਣੀ, ਸੋਹਣੀ ਡੁੱਬੀ ਡੂੰਘੇ ਪਾਣੀ,

ਫਿਰ ਰਲਿਆ ਮਹੀਵਾਲ, ਸਾਰਾ ਰਖ਼ਤ ਲੁਟਾ ਕੇ।

ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

ਡਾਂਵਾਂ ਡੋਲੀ ਲੈ ਚੱਲੇ ਖੇੜੇ, ਮੁੱਢ ਕਦੀਮੀ ਦੁਸ਼ਮਨ ਜਿਹੜੇ,

ਰਾਂਝਾ ਤਾਂ ਹੋਇਆ ਨਾਲ, ਸਿਰ ਤੇ ਟਮਕ ਵਜਾ ਕੇ।

ਮੈਂ ਵੈਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

ਜੋਗੀ ਨਹੀਂ ਕੋਈ ਜਾਦੂ ਸਾਇਆ, ਡਰ ਭਰ ਪਿਆਲਾ ਜ਼ੋਕਾਂ ਪਿਲਾਇਆ,

ਮੈਂ ਪੀ ਪੀ ਨਿਹਾਲ, ਅੰਗ ਬਿਭੂਤ ਰਮਾ ਕੇ।

ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

ਜੋਗੀ ਨਾਲ ਕਰੇਂਦੇ ਝੇੜੇ, ਕੋਹੇ ਪਾ ਬੈਠੇ ਕਾਜ਼ੀ ਘੇਰੇ,

ਵਿਚ ਕੈਦੋ ਪਾਈ ਮੁਕਾਲ, ਕੂੜਾ ਬਰਾ ਲਗਾ ਕੇ,

ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

ਬੁਲ੍ਹਾ ਮੇਂ ਜੋਗੀ ਨਾਲ ਵਿਆਹੀ, ਲੋਕਾਂ ਕਮਲਿਆਂ ਖ਼ਬਰ ਨਾ ਕਾਈ,

ਮੈਂ ਜੋਗੀ ਦਾ ਮਾਲ, ਪੰਜੇ ਪੀਰ ਮਨਾ ਕੇ।

ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।

[ਨੂਨ]

137.

ਨਿੱਤ ਪੜ੍ਹਨਾ ਦੇ ਦਿਸਤਗੰਵਾਰ,

ਕੈਸੀ ਤੋਬਾ ਹੈ ਇਹ ਯਾਰ।

ਰੱਬੀ,  ਇਬਾਦਤ ਕਰਨ ਵਾਲੇ, ' ਰੱਬ ਦੀ ਨੇੜਤਾ, ' ਉਹ ਸਵਾਰੀ ਜਿਸ ਉੱਤੇ ਰਸੂਲ ਚੜ੍ਹ,  ਯੁੱਧ,  ਸੁਆਹ, ਮੂੰਹ-ਕਾਲਖ, ਪੁਰਾਣੇ,  ਛਾਇਆ, ਟੂਣਾ, ਭੂਤ,  ਸ਼ੌਕ, ਇਸ਼ਕ, ਤਦਬੀਰ ਯਤਨ ਮੰਦਿਆਂ ਕੰਮਾਂ ਤੋਂ ਤੋਬਾ।

145 / 219
Previous
Next