Back ArrowLogo
Info
Profile

ਹੁਣ ਮੈਂ ਲਖਿਆ ਸੋਹਣਾ ਯਾਰ।

ਪਿਆਰਾ ਪਹਿਨ ਪੋਸ਼ਾਕਾਂ ਆਇਆ, ਆਦਮ ਆਪਣਾ ਨਾਮ ਧਰਾਇਆ,

ਅਹਦਾ ਤੇ ਬਣ ਅਹਿਮਦ ਆਇਆ, ਨਬੀਆਂ ਦਾ ਸਰਦਾਰ।

ਹੁਣ ਮੈਂ ਲਖਿਆ ਸੋਹਣਾ ਯਾਰ।

ਕੁਨ' ਕਿਹਾ ਵਯੀਕੂਨ ਕਹਾਇਆ, ਬੇਚੂਨੀ ਸੇ ਚੂਨਾ ਬਣਾਇਆ,

ਅਹਦ ਦੇ ਵਿਚ ਮੀਮ ਰਲਾਇਆ ਤਾਂ ਕੀਤਾ ਐਡ ਪਸਾਰ।

ਹੁਣ ਮੈਂ ਲਖਿਆ ਸੋਹਣਾ ਯਾਰ।

ਤਰ੍ਹਾਂ ਮਸੀਤ ਤਰ੍ਹਾਂ ਬੁੱਤਖਾਨਾ, ਬਰਕੀ ਰਹਾਂ ਨਾ ਰੇਜ਼ਾ ਜਾਨਾ,

ਭੁੱਲ ਗਿਆ ਵਜ੍ਹਾ ਨਮਾਜ਼ ਦੁਗਾਨਾ, ਤੋਂ ਪਰ ਜਾਨ ਕਰਾਂ ਬਲਿਹਾਰ।

ਹੁਣ ਮੈਂ ਲਖਿਆ ਸੋਹਣਾ ਯਾਰ।

ਪੀਰ ਪੈਗ਼ੰਬਰ ਇਸ ਦੇ ਬਰਦੇ, ਇਸ ਮਲਾਇਕਾ ਸਜਦੇ ਕਰਦੇ,

ਸਰ ਕਦਮਾਂ ਦੇ ਉੱਤੇ ਧਰਦੇ, ਸਭ ਤੋਂ ਵੱਡੀ ਉਹ ਸਰਕਾਰ।

ਹੁਣ ਮੈਂ ਲਖਿਆ ਸੋਹਣਾ ਯਾਰ।

ਜੇ ਕੋਈ ਉਸ ਨੂੰ ਲਖਿਆ ਚਾਹੇ, ਬਾਝ ਵਸੀਲੇ ਲਖਿਆ ਨ ਜਾਏ,

ਸ਼ਾਹ ਅਨਾਇਤ ਭੇਤ ਬਤਾਏ, ਤਾਂ ਖੁੱਲ੍ਹੇ ਸਭ ਇਸਰਾਰ।

ਹੁਣ ਮੈਂ ਲਖਿਆ ਸੋਹਣਾ ਯਾਰ।

ਜਿਸ ਦੇ ਹੁਸਨ ਦਾ ਗਰਮ ਬਜ਼ਾਰ।

153.

ਹਿੰਦੂ ਨਾਂ ਨਹੀਂ ਮੁਸਲਮਾਨ।

ਬਹੀਏ ਤ੍ਰਿਜਣ ਤਜ ਅਭਿਮਾਨ।

ਸੁੰਨੀ ਨਾਂ ਨਹੀਂ ਹਮ ਸ਼ਯੀਆ।

ਸੁਲਾ ਕੁੱਲ ਕਾ ਮਾਰਗ ਲੀਆ।

ਭੁੱਖੇ ਨਾਂ ਨਹੀਂ ਹਮ ਰੱਜੇ।

ਨੰਗੇ ਨਾਂ ਨਹੀਂ ਹਮ ਕੱਜੋ।

ਰੋਂਦੇ ਨਾਂ ਨਹੀਂ ਹਮ ਹੱਸਦੇ।

ਉਜੜੇ ਨਾਂ ਨਹੀਂ ਹਮ ਵੱਸਦੇ।

ਪਾਪੀ ਨਾਂ ਸੁਧਰਮੀ ਨਾਂ।

ਪਾਪ ਪੁੰਨ ਕੀ ਰਾਹ ਨਾ ਜਾਣਾ।

ਬੁਲ੍ਹਾ ਸ਼ਹੁ ਜੋ ਹਰਿ ਚਿਤ ਲਾਗੇ।

ਹਿੰਦੂ ਤੁਰਕ ਦੂਜਨ" ਤਿਆਗੇ।

ਰੱਬ, ਨਿਰਾਕਾਰ, - ਰਸੂਲ, ਸਾਕਾਰ, ' ਹੋ ਜਾ, " ਹੋ ਗਿਆ, ' ਨਿਰਾਕਾਰ, ਰੱਬ,  ਸਾਕਾਰ, ਸ੍ਰਿਸ਼ਟੀ, ? ਇਕ ਲੈਮੀ ਟੋਪੀ ਜਿਸ ਨੂੰ ਜ਼ਾਹਦ ਤੇ ਦਰਵੇਸ਼ ਸਿਰ 'ਤੇ ਲੈਂਦੇ ਹਨ, " ਫਰਿਸ਼ਤੇ, * ਚੰਗੇ ਧਰਮ ਵਾਲੇ,  ਦੇਸ਼।

156 / 219
Previous
Next