Back ArrowLogo
Info
Profile

ਹੁਣ ਮੈਨੂੰ ਕੌਣ ਪਛਾਣੇ ਹੁਣ ਮੈਂ ਹੋ ਗਈ ਨੀ ਕੁਝ ਹੋਰ।

ਅੱਵਲ ਹੋ ਕੇ ਲਾਮਕਾਨੀ, ਜ਼ਾਹਰ ਬਾਤਨ ਦਿਸਦਾ ਜਾਨੀ,

ਰਿਹਾ ਨਾ ਮੇਰਾ ਨਾਮ ਨਿਸ਼ਾਨੀ, ਮਿਟ ਗਿਆ ਝਗੜਾ ਸ਼ੇਰ।

ਹੁਣ ਮੈਨੂੰ ਕੌਣ ਪਛਾਣੇ ਹੁਣ ਮੈਂ ਹੋ ਗਈ ਨੀ ਕੁਝ ਹੋਰ।

ਪਿਆਰਾ ਆਪ ਜਮਾਲ ਵਿਖਾਲੇ, ਮਸਤ ਕਲੰਦਰ ਹੋਣ ਮਤਵਾਲੇ,

ਹੰਸਾਂ ਦੇ ਹੁਣ ਵੇਖ ਲੈ ਚਾਲੇ, ਬੁਲ੍ਹਾ ਕਾਗਾਂ ਦੀ ਹੁਣ ਗਈ ਹੋਰ।

ਹੁਣ ਮੈਨੂੰ ਕੌਣ ਪਛਾਣੇ ਹੁਣ ਮੈਂ ਹੋ ਗਈ ਨੀ ਕੁਝ ਹੋਰ।

156.

ਹੋਰੀ ਖੇਲੂੰਗੀ ਕਹਿ ਬਿਸਮਿਲਾਹ

ਨਾਮ ਨਬੀ ਕੀ ਰਤਨ ਚੜ੍ਹੀ ਬੂੰਦ ਪੜੀ ਅੱਲਾ ਅੱਲਾ।

ਰੰਗ ਰੰਗੀਲੀ ਓਹੀ ਖਿਲਾਵੇ ਜੋ ਸਿੱਖੀ ਹੋਵੇ ਫ਼ਨਾਫ਼ੀ ਅੱਲਾ।

ਹੋਰੀ ਖੇਲੂੰਗੀ ਕਹਿ ਬਿਸਮਿਲਾਹ।

ਅਲਸਤੋਬੇਰੱਬੇਕੂਮ ਪ੍ਰੀਤਮ ਬੇਲੇ ਸਭ ਸਖੀਆਂ ਨੇ ਘੁੰਘਟ ਖੋਲ੍ਹੇ,

ਕਾਲੂ ਬਲਾ ਹੀ ਯੂਂ ਕਰ ਬੋਲੇ ਲਾਇਲਾਹਾ ਇਲਇੱਲਾ।

ਹੋਰੀ ਖੇਲੂੰਗੀ ਕਹਿ ਬਿਸਮਿਲਾਹ।

ਨਾਹਨ ਅਕਰਬਾ ਕੀ ਬੰਸੀ ਬਜਾਈ ਮਨ ਅਰਫ਼ਾ ਨਫ਼ਸਾਨੂੰ ਕੀ ਕੂਕ ਸੁਣਾਈ,

ਫਸੂਮਾ ਵੱਜਉਲਾ ਕੀ ਧੂਮ ਮਚਾਈ ਵਿਚ ਦਰਬਾਰ ਰਸੂਲ ਅੱਲਾ।

ਹੋਰੀ ਖੇਲੂੰਗੀ ਕਹਿ ਬਿਸਮਿਲਾਹ।

ਹਾਥ ਜੋੜ ਕਰ ਪਾਓ ਪੜੂੰਗੀ ਆਜਿਜ਼ ਹੋ ਕਰ ਬੇਨਤੀ ਕਰੂੰਗੀ,

ਝਗੜਾ ਕਰ ਭਰ ਝੋਲੀ ਲੱਗੀ ਨੂਰ ਮੁਹੰਮਦ ਸਲਉਲਾਹ।

ਹੋਰੀ ਖੇਲੂੰਗੀ ਕਹਿ ਬਿਸਮਿਲਾਹ।

ਫ਼ਜ਼ਕਰੂਨੀ" ਕੀ ਹੋਰੀ ਬਨਾਊਂ ਸ਼ਕਰਨ ਪੀਆ ਕੋ ਰਿਭਾਉਂ,

ਐਸੇ ਪੀਆ ਕੇ ਮੈਂ ਬਲ ਬਲ ਜਾਊਂ ਕੈਸਾ ਪੀਆ ਸੁਭਾਨ ਅੱਲਾ।

ਹੋਰੀ ਖੇਲੂੰਗੀ ਕਹਿ ਬਿਸਮਿਲਾਹ।

ਸਿਬਗਤਉਲਾਹੇ ਕੀ ਭਰ ਪਿਚਕਾਰੀ ਅਲਾਹੁ ਉਸਮੱਦ ਪੀ ਮੂੰਹ ਪਰ ਮਾਰੀ,

ਨੂਰ ਨਬੀ ਦਾ ਹੱਕ ਸੇ ਜਾਰੀ ਨੂਰ ਮੁਹੰਮਦ-ਸੱਲਾਇਲਾ"।

ਬੁਲ੍ਹਾ ਸ਼ਹੁ ਦੀ ਧੂਮ ਮਚੀ ਹੈ ਲਾਇ ਲਾ ਇਲ ਇਲਾ।

ਹੋਰੀ ਖੇਲੂੰਗੀ ਕਹਿ ਬਿਸਮਿਲਾਹ।

' ਬੇਘਰ, ' ਫ਼ਕੀਰ, ' ਖੁਦਾ ਵਿਚ ਗਰਕ ਹੋਣਾ, ' ਕੀ ਮੈਂ ਤੇਰਾ ਰੱਬ ਨਹੀਂ ਹਾਂ, ' ਬੇਸ਼ਕ ਕੋਈ ਰੱਬ ਨਹੀਂ। ਬਿਸਮਿਲਾਹ-ਅੱਲਾ ਦਾ ਨਾਂ ਲੈ ਕੇ ਅਰੰਭ ਕਰਨਾ, ਰੱਬ ਆਖਦਾ ਹੈ, 'ਮੈਂ ਬਹੁਤ ਨੇੜੇ ਹਾਂ',  ਆਪਣੇ ਨਰਸ ਨੂੰ ਪਛਾਣੋ,  ਤਾਂ ਰੱਬ ਦਾ ਨੂਰ ਵੇਖੋਗੇ,  ਅਲਾਹ ਦੀ ਬਜ਼ੁਰਗੀ ਦਾ ਮੁਹੰਮਦ ਨੂਰ ਹੈ। ਮੇਰਾ ਜ਼ਿਕਰ ਕਰੋ।" ਮੇਰਾ ਸ਼ੁਕਰ ਕਰੋ।  ਅੱਲਾਹ ਤਾਅਲਾ ਦੀ ਦੁਆ ਕਰਦੇ ਹਾਂ। ਅਲਾਹ ਤਾਅਲਾ ਦੀ ਰੋਸ਼ਨੀ, ਅੱਲਾਹ ਤਾਅਲਾ ਦੀ ਤਾਰੀਫ਼, ਇਲਮ, ਵਸੀਲਾ।  ਅੱਲਾਹ ਤਾਅਲਾ ਦੀ ਰਹਿਮਤ।

160 / 219
Previous
Next