Back ArrowLogo
Info
Profile

ਆਪੇ ਮਰੇਂ ਤੇ ਆਪੇ ਜੀਵੇਂ ਆਪੇ ਕਰੇਂ ਸਿਆਪੇ।

ਬੁਲ੍ਹਿਆ ਜੋ ਕੁਝ ਕੁਦਰਤ ਰੱਬ ਦੀ ਆਪੇ ਆਪ ਸਿੰਞਾਪੇ। ੩੩।

ਬੁਲ੍ਹਿਆ ਰੰਗ ਮਹੱਲੀ ਜਾ ਚੜ੍ਹਿਉ ਲੋਕੀਂ ਪੁੱਛਣ ਆਖਣ ਖੈਰ।

ਅਸਾਂ ਇਹ ਕੁਝ ਦੁਨੀਆਂ ਤੋਂ ਵਟਿਆ ਮੂੰਹ ਕਾਲਾ ਤੇ ਨੀਲੇ ਪੈਰ। ੩੪।

ਇਟ ਖੜਿਕੇ ਦੁੱਕੁੜ ਵੱਜੇ ਤੱਤਾ ਹੋਵੇ ਚੁਲ੍ਹਾ।

ਆਵਣ ਫ਼ਕੀਰ ਤੇ ਖਾ ਖਾ ਜਾਵਣ ਰਾਜ਼ੀ ਹੋਵੇ ਬੁਲ੍ਹਾ। ੩੫।

ਬੁਲ੍ਹਿਆ ਜੈਸੀ ਸੂਰਤ ਐਨਾ ਦੀ ਤੈਸੀ ਸੂਰਤ ਗੈਨਾ।

ਇਕ ਨੁੱਕਤੇ ਦਾ ਫੇਰ ਹੈ ਕੁੱਲਾ ਫਿਰੇ ਜਹਾਨ। ੩੬।

ਬੁਲ੍ਹਿਆ ਖਾ ਹਰਾਮ ਤੇ ਪੜ੍ਹ ਸ਼ੁਕਰਾਨਾ ਕਰ ਤੋਬਾ ਤਰਕ ਸਵਾਬੋਂ।

ਛੋੜ ਮਸੀਤ ਤੇ ਪਕੜ ਕਿਨਾਰਾ ਤੇਰੀ ਛੁੱਟਸੀ ਜਾਨ ਅਜ਼ਾਬੋਂ'।

ਉਹ ਹਰਫ਼ ਨਾ ਪੜ੍ਹੀਏ ਮਤ ਰਹਿਸੀ ਜਾਨ ਜਵਾਬੋਂ।

ਬੁਲ੍ਹੇ ਸ਼ਾਹ ਚਲ ਓਥੇ ਚਲੀਏ ਜਿਹੜੇ ਮਨ੍ਹਾਂ ਨਾ ਕਰਨ ਬਰਾਬ। ੩੭।

ਬੁਲ੍ਹਿਆ ਜੇ ਤੂੰ ਗਾਜ਼ੀ' ਬਨਣਾ ਏਂ ਲੱਕ ਬੰਨ੍ਹ ਤਲਵਾਰ।

ਪਹਿਲੋਂ ਰੰਘੜ ਮਾਰ ਕੇ ਪਿੱਛੋਂ ਕਾਫ਼ਰ ਮਾਰ ੩੮।

ਬੁਲ੍ਹਿਆ ਹਰ ਮੰਦਰ ਮੇਂ ਆਏਕੇ ਕਹੋ ਲੇਖਾ ਦਿਓ ਬਤਾ।

ਪੜ੍ਹੇ ਪੰਡਿਤ ਪਾਂਧੇ ਦੂਰ ਕੀਏ ਅਹਿਮਕਾ ਲੀਏ ਬੁਲਾ। ੩੯।

ਵਹਦਤਾ ਦੇ ਦਰਿਆ ਦਸਦੇ ਮੇਰੀ ਵਹਦਤ ਕਿਤਵਲ ਧਾਈ।

ਮੁਰਸ਼ਦ ਕਾਮਿਲ' ਪਾਰ ਲੰਘਾਇਆ ਬਾਝ ਤੁਲ੍ਹੇ ਸੁਰਨਾਹੀ । ੪੦।

ਬੁਲ੍ਹਿਆ ਸਭ ਮਜਾਜ਼ੀ ਪੌੜੀਆਂ ਤੂੰ ਹਾਲ ਹਕੀਕਤ ਵੇਖ।

ਜੋ ਕੋਈ ਓਥੇ ਪਹੁੰਚਿਆ ਚਾਹੇ ਭੁੱਲ ਜਾਏ ਸਲਾਮਅਲੋਕਾ ।੪੧।

ਬੁਲ੍ਹਿਆ ਕਾਜ਼ੀ ਰਾਜ਼ੀ ਰਿਸ਼ਵਤੇ ਮੁੱਲਾਂ ਰਾਜ਼ੀ ਮੌਤ।

ਆਸ਼ਕ ਰਾਜ਼ੀ ਰਾਗ ਤੇ ਨਾ ਪਰਤੀਤ ਘਟ ਹੋਤ। ੪੨।

ਠਾਕੁਰ ਦਵਾਰੇ ਠੱਗ ਬਸੇਂ ਭਾਈ ਦਵਾਰ ਮਸੀਤ।

ਹਰਿ ਕੇ ਦਵਾਰੇ ਭਿੱਖ ਬਸੇ ਹਮਰੀ ਇਹ ਪਰਤੀਤ। ੪੩।

ਬੁਲ੍ਹੇ ਸ਼ਾਹ ਚਲ ਓਥੇ ਚਲੀਏ ਜਿੱਥੇ ਸਾਰੇ ਹੋਵਣ ਅੰਨ੍ਹੇ।

ਨਾ ਕੋਈ ਸਾਡੀ ਕਦਰ ਪਛਾਣੇ ਨਾ ਕੋਈ ਸਾਨੂੰ ਮੰਨੇ। ੪੪।

ਬੁਲ੍ਹਿਆ ਧਰਮਸਾਲਾ ਵਿਚ ਨਾਹੀਂ ਜਿਥੇ ਮੋਮਨ ਭੋਗ ਪਵਾਏ।

ਵਿਚ ਮਸੀਤਾਂ ਧੱਕੇ ਮਿਲਦੇ ਮੁੱਲਾਂ ਤਿਊੜੀ ਪਾਏ।

ਦੋਲਤਮੰਦਾਂ ਨੇ ਬੂਹਿਆਂ ਉੱਤੇ ਚੋਬਦਾਰ ਬਹਾਏ।

ਪਕੜ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦੁੱਖ ਦਿਲ ਦਾ ਮਿਟ ਜਾਏ। ੪੫। 

ਅਨਾਇਤ, ਕਿਰਪਾ, = ਗਰੂਰ, ਹੰਕਾਰ, ਪਵਿੱਤ੍ਰਤਾ ਕੋਲੋਂ, ' ਦੁੱਖ ਤੋਂ,  ਯੋਧਾ, ' ਬੇਸਮਝ, ' ਏਕਤਾ,  ਪੂਰਾ, ' ਬੇੜੀ, °ਸਲਾਮ ਅਲੈਕਮ (ਮੁਸਲਮਾਨਾਂ ਦੀ ਇਕ ਦੂਜੇ ਨੂੰ ਸ਼ੁਭ ਇੱਛਾ ਦੇ ਸ਼ਬਦ), " ਪਹਿਰੇਦਾਰ।

26 / 219
Previous
Next