Back ArrowLogo
Info
Profile

ਉੱਠ ਬਹੁੜਣ ਗੱਲ ਵਾਜਬ ਆਈ,

ਕਰ ਕਰ ਸਿਜਦੇ ਘਰ ਵਲ ਧਾਈ,

ਮੱਥੇ ਮਹਿਰਾਬ ਟਿਕਾਇਓ ਰੇ,

ਅਬ ਕਿਉਂ ਸਾਜਨ ਚਿਰ ਲਾਇਓ ਰੇ?

ਪ੍ਰੇਮ ਨਗਰ ਦੇ ਉਲਟੇ ਚਾਲੇ,

ਖੂਨੀ ਨੈਣ ਹੋਏ ਖੁਸ਼ਹਾਲੇ,

ਆਪੇ ਆਪ ਵਸੇ ਵਿਚ ਜਾਲੇ,

ਦਸ ਦਸ ਆਪ ਕੁਹਾਇਓ ਰੇ,

ਅਬ ਕਿਉਂ ਸਾਜਨ ਚਿਰ ਲਾਇਓ ਰੇ?

ਦੁੱਖ ਬਿਰਹਾ ਨਾ ਹੋਣ ਪੁਰਾਣੇ,

ਜਿਸ ਤਨ ਪੀੜਾਂ ਸੋ ਤਨ ਜਾਣੇ,

ਅੰਦਰ ਝਿੜਕਾਂ ਬਾਹਰ ਤਾਅਨੇ,

ਨੇਹੁੰ ਲਗਿਆ ਦੁੱਖ ਪਾਇਓ ਰੇ,

ਅਬ ਕਿਉਂ ਸਾਜਨ ਚਿਰ ਲਾਇਓ ਰੇ?

ਮੈਨਾ ਮਾਲਣ ਰੋਂਦੀ ਪਕੜੀ,

ਬਿਰਹੋਂ ਪਕੜੀ ਕਰਕੇ ਤਕੜੀ,

ਇਕ ਮਰਨਾ ਦੂਜੀ ਜੱਗ ਦੀ ਫੱਕੜੀ,

ਹੁਣ ਕੌਣ ਬੰਨਾ ਬਣ ਆਇਓ ਰੇ,

ਅਬ ਕਿਉਂ ਸਾਜਨ ਚਿਰ ਲਾਇਓ ਰੇ?

ਬੁਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,

ਸੋਹਣੀ ਬਣ ਤਣ ਸਭ ਕੋਈ ਆਈ,

ਵੇਖ ਕੇ ਸ਼ਾਹ ਅਨਾਇਤ ਸਾਈ,

ਜੀਅ ਮੇਰਾ ਭਰ ਆਇਓ ਰੇ,

ਅਬ ਕਿਉਂ ਸਾਜਨ ਚਿਰ ਲਾਇਓ ਰੇ?

3.

ਅਬ ਲਗਨ ਲਗੀ ਕਿਹ ਕਰੀਏ?

ਨਾ ਜੀ ਸਕੀਏ ਤੇ ਨਾ ਮਰੀਏ।

ਤੁਮ ਸੁਣੋ ਹਮਾਰੀ ਬੇਨਾ,

ਮੋਹੇ ਰਾਤ ਦਿਨੇ ਨਹੀਂ ਚੇਨਾ,

ਹੁਣ ਪੀ' ਬਿਨ ਪਲਕ ਨਾ ਸਰੀਏ,

ਅਬ ਲਗਨ ਲਗੀ ਕਿਹ ਕਰੀਏ?

ਇਹ ਅਗਨ ਬਿਰਹੋਂ ਦੀ ਜਾਰੀ,

* ਜੁਦਾਈ, ਵਿਛੋੜਾ, ਮਿਹਣੇ, ' ਬੇਨਤੀ, ਬਿਨੈ,  ਪ੍ਰੀਤਮ।

50 / 219
Previous
Next