Back ArrowLogo
Info
Profile

ਮਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਡੁਲਾਇਓ ਈ।

ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ਼ ਖੂਹ ਪਵਾਇਓ ਈ।

ਵਾਂਗ ਜੁਲੇਖਾਂ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ।

ਰੱਬ-ਇ-ਅਰਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ।

ਲਨ-ਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ।

ਇਸ਼ਕ ਦੀਵਾਨੇ ਕੀਤਾ ਛਾਨੀ, ਦਿਲ ਯਤੀਮ ਬਣਾਇਓ ਈ।

ਬੁਲ੍ਹਾ ਸ਼ੋਹ ਘਰ ਵਸਿਆ ਆ ਕੇ, ਸ਼ਾਹ ਅਨਾਇਤ ਪਾਇਓ ਈ।

ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ।

9.

ਇਕ ਰਾਂਝਾ ਮੈਨੂੰ ਲੋੜੀਦਾ।

ਕੁਨ-ਫਅਕੁਨ' ਅੱਗੇ ਦੀਆਂ ਲਗੀਆਂ,

ਨੇਹੁੰ ਨਾ ਲਗੜਾ ਚੋਰੀ ਦਾ

ਆਪ ਛਿੜ ਜਾਂਦਾ ਨਾਲ ਮਝੀ ਦੇ, ਸਾਨੂੰ ਕਿਉਂ ਬੇਲਿਉਂ ਮੋੜੀਦਾ,

ਇਕ ਰਾਂਝਾ ਮੈਨੂੰ ਲੜੀਦਾ।

ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਮਿੰਨਤਾਂ ਕਰ ਕਰ ਮੋੜੀਦਾ,

ਇਕ ਰਾਂਝਾ ਮੈਨੂੰ ਲੋੜੀਦਾ।

ਮਾਨ ਵਾਲੀਆਂ ਦੇ ਨੈਣ ਸਲੋਨੇ, ਸੂਹਾ ਦੁਪੱਟਾ ਗੋਰੀ ਦਾ,

ਇਕ ਰਾਂਝਾ ਮੈਨੂੰ ਲੋੜੀਦਾ।

ਅਹਿਦ ਅਹਿਮਦ ਵਿਚ ਫਰਕ ਨਾ ਬੁਲਿਆ, ਇਕ ਰੱਤੀ ਭੇਤ ਮਰੋੜੀ ਦਾ,

ਇਕ ਰਾਂਝਾ ਮੈਨੂੰ ਲੋੜੀਦਾ।

10.

ਇਕ ਨੁਕਤਾ ਯਾਰ ਪੜ੍ਹਾਇਆ ਏ।

ਇਕ ਨੁਕਤਾ ਯਾਰ ਪੜ੍ਹਾਇਆ ਏ।

ਐਨ ਗੈਨ ਦੀ ਹਿੱਕਾ ਸੂਰਤ, ਹਿੱਕ ਨੁਕਤੇ ਸ਼ੋਰ ਮਚਾਇਆ ਏ,

ਇਕ ਨੁਕਤਾ ਯਾਰ ਪੜ੍ਹਾਇਆ ਏ।

ਸੱਸੀ ਦਾ ਦਿਲ ਲੁੱਟਣ ਕਾਰਨ, ਹੋਤ ਪੁੰਨੂੰ ਬਣ ਆਇਆ ਏ,

ਇਕ ਨੁਕਤਾ ਯਾਰ ਪੜ੍ਹਾਇਆ ਏ।

ਬੁਲ੍ਹਾ ਸ਼ੌਹ ਦੀ ਜ਼ਾਤ ਨਾ ਕਾਈ, ਮੈਂ ਸ਼ੋਹ ਅਨਾਇਤ ਪਾਇਆ ਏ,

ਇਕ ਨੁਕਤਾ ਯਾਰ ਪੜ੍ਹਾਇਆ ਏ।

11.

ਇਕ ਅਲਫ਼ ਪੜ੍ਹੇ ਛੁਟਕਾਰਾ ਏ।

' ਮੈਨੂੰ ਦਿਸ (ਹੇ ਰੱਬਾ), = ਤੂੰ ਮੈਨੂੰ ਨਹੀਂ ਵੇਖ। ਸਕਦਾ, ' ਨਾਸ਼ਵਾਨ, 'ਹੇ ਜਾ, ਹੋ ਗਿਆ, ' ਮਸਤ, "ਇਕੋ।

55 / 219
Previous
Next