Back ArrowLogo
Info
Profile

ਬੇਖ਼ਾਹਸ਼ ਬੇਨਵਾਈ ਹੈ, ਵਿੱਚ ਦਿਲ ਦੇ ਖੂਬ ਸਫ਼ਾਈ ਹੋ,

ਬੁਲ੍ਹਾ ਬਾਤ ਸੱਚੀ ਕਦੇ ਰੁਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।

13.

ਅੱਖਾਂ ਵਿਚ ਦਿਲ ਜਾਨੀ ਪਿਆਰਿਆ,

ਕੇਹੀ ਚੇਟਕ ਲਾਇਆ ਈ।

ਮੈਂ ਤੇਰੇ ਵਿਚ ਜੱਰਾ ਨਾ ਜੁਦਾਈ,

ਸਾਥੋਂ ਆਪ ਛੁਪਾਇਆ ਈ।

ਮਝੀ ਆਈਆਂ ਰਾਂਝਾ ਯਾਰ ਨਾ ਆਇਆ ਫੂਕ ਬਿਰਹੋਂ ਡੋਲਾਇਆ ਈ,

ਅੱਖਾਂ ਵਿਚ ਦਿਲ ਜਾਨੀ ਪਿਆਰਿਆ।

ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ, ਸਾਥੋਂ ਆਪ ਛੁਪਾਇਆ ਈ,

ਅੱਖਾਂ ਵਿਚ ਦਿਲ ਜਾਨੀ ਪਿਆਰਿਆ।

ਵਿਚ ਮਿਸਰ ਦੇ ਵਾਂਗ ਜ਼ੁਲੈਖਾਂ, ਘੁੰਘਟ ਖੋਲ੍ਹ ਰੁਲਾਇਆ ਈ,

ਅੱਖਾਂ ਵਿਚ ਦਿਲ ਜਾਨੀ ਪਿਆਰਿਆ।

ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ, ਤੇਰੇ ਇਸ਼ਕ ਨਚਾਇਆ ਈ।

ਅੱਖਾਂ ਵਿਚ ਦਿਲ ਜਾਨੀ ਪਿਆਰਿਆ, ਕੇਹੀ ਚੇਟਕ ਲਾਇਆ ਈ।

14.

ਉਲਟੇ ਹੋਰ ਜ਼ਮਾਨੇ ਆਏ,

ਕਾਂ ਲਗੜ ਨੂੰ ਮਾਰਨ ਲੱਗੇ ਚਿੜੀਆਂ ਜੁੱਗੋ- ਖਾਏ,

ਉਲਟੇ ਹੋਰ ਜ਼ਮਾਨੇ ਆਏ।

ਇਰਾਕੀਆਂ ਨੂੰ ਪਈ ਚਾਬਕ ਪਉਂਦੀ ਗੱਧ ਖੋਦ ਪਵਾਏ,

ਉਲਟੇ ਹੋਰ ਜ਼ਮਾਨੇ ਆਏ।

ਬੁਲ੍ਹਾ ਹੁਕਮ ਹਜ਼ੂਰੋਂ ਆਇਆ, ਤਿਸ ਨੂੰ ਕੌਣ ਹਟਾਏ,

ਉਲਟੇ ਹੋਰ ਜ਼ਮਾਨੇ ਆਏ।

15.

ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ।

ਪ੍ਰੇਮ ਕੀ ਪੂਣੀ ਹਾਥ ਮੇਂ ਲੀਜੇ, ਗੁਝ ਮਰੋੜੀ ਪੜ੍ਹਨੇ ਨਾ ਦੀਜੋ,

ਗਿਆਨ ਕਾ ਤੱਕਲਾ ਧਿਆਨ ਕਾ ਚਰਖਾ ਉਲਟਾ ਫੇਰ ਭੁਵਾਏ।

ਉਲਟੇ ਪਾਉਂ ਪਰ ਕੁੰਡ ਕਰਨ ਜਾਏ, ਤਬ ਲੰਕਾ ਕਾ ਭੇਦ ਉਪਾਏ।

ਦੋਹਸਰ ਲੁੱਟਿਆ ਹੁਣ ਲਛਮਨ ਬਾਕੀ, ਤਬ ਅਨਹਦ ਨਾਦ ਬਜਾਏ।

ਇਹ ਗਤ ਗੁਰ ਕੀ ਪੈਰ ਪਾਵੇ ਗੁਰ ਕਾ ਸੇਵਕ ਤਭੀ ਸਦਾਏ।

ਅੰਮ੍ਰਿਤ ਮੰਡਲ ਨੂੰ ਤਬ ਐਸੀ ਦੇ, ਕਿ ਹਰੀ ਹਰਿ ਹੋ ਜਾਏ।

ਉਲਟੀ ਗੰਗ ਬਹਾਇਓ ਰੇ ਸਾਧੋ, ਤਬ ਹਰ ਦਰਸਨ ਪਾਏ।

ਵਿਛੋੜਾ,  ਥਿਰੀ ਸ਼ਿਕਾਰੀ ਪੰਛੀ, ਸ਼ਿਕਰਾ।

57 / 219
Previous
Next