Back ArrowLogo
Info
Profile

ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,

ਆਸ਼ਕ ਨੇ ਹਰ ਜੀਤਾ, ਐਸਾ ਜਗਿਆ ਗਿਆਨ ਪਲੀਤਾ,

ਵੇਖੋ ਠੱਗਾਂ ਸ਼ੋਰ ਮਚਾਇਆ, ਜੰਮਣਾ ਮਰਨਾ ਚਾ ਬਣਾਇਆ।

ਮੂਰਖ ਭੁੱਲੇ ਰੌਲਾ ਪਾਇਆ, ਜਿਸ ਨੂੰ ਆਸ਼ਕ ਜ਼ਾਹਰ ਕੀਤਾ,

ਐਸਾ ਜਗਿਆ ਗਿਆਨ ਪਲੀਤਾ।

ਬੁਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,

ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ।

ਐਸਾ ਜਗਿਆ ਗਿਆਨ ਪਲੀਤਾ।

22.

ਇਹ ਅਚਰਜ ਸਾਧੋ ਕੌਣ ਕਹਾਵੇ।

ਛਿਨ ਛਿਨ ਰੂਪ ਕਿਤੇ ਬਣ ਆਵੇ।

ਮੱਕਾ ਲੰਕਾ ਸਹਿਦੇਵ ਕੇ ਭੇਤ ਦੋਊ ਕੇ ਏਕ ਬਤਾਵੇ।

ਜਬ ਜੋਗੀ ਤੁਮ ਵਸਲਾ ਕਰੋਗੇ ਬਾਂਗ ਕਹੇ ਭਾਵੇਂ ਨਾਦ ਵਜਾਵੇ।

ਭਗਤੀ ਭਗਤ ਨਤਾਰੋ ਨਾਹੀਂ ਭਗਤ ਸੋਈ ਜਿਹੜਾ ਮਨ ਭਾਵੇ।

ਹਰ ਪਰਗਟ ਪਰਗਟ ਹੀ ਦੇਖੋ ਕਿਆ, ਪੰਡਤ ਫਿਰ ਵੇਦ ਸੁਨਾਵੇ।

ਧਿਆਨ ਧਰੋ ਇਹ ਕਾਫ਼ਰ ਨਾਹੀਂ ਕਿਆ ਹਿੰਦੂ ਕਿਆ ਤੁਰਕ ਕਹਾਵੇ।

ਜਬ ਦੇਖੂੰ ਤਬ ਓਹੀ ਓਹੀ ਬੁਲ੍ਹਾ ਸ਼ੌਹ ਹਰ ਰੰਗ ਸਮਾਵੇ।

ਇਹ ਅਚਰਜ ਸਾਧੇ ਕੌਣ ਕਹਾਵੇ।

ਛਿਨ ਛਿਨ ਰੂਪ ਕਿਤੇ ਬਣ ਆਵੇ।

23.

ਇਹ ਦੁਖ ਜਾ ਕਹੂੰ ਕਿਸ ਆਗੇ।

ਰੁੱਮ-ਰੁੱਮਾਂ ਘਾ ਪਰੇਮ ਕੇ ਲਾਗੇ।

ਸਿਕਤ-ਸਿਕਤ-ਹੋ ਰੈਣ ਵਿਹਾਣੀ।

ਹਮਰੇ ਪੀਆ ਨੇ ਪੀੜ ਨਾ ਜਾਣੀ।

ਕਿਆ ਜਾਣੂ ਪੀਆ ਕਿਆ ਮਨ ਭਾਣੀ।

ਬਿਲਕਤ ਬਿਲਕਤ ਰੈਣ ਵਿਹਾਣੀ।

ਹਾਸੇ ਦੀ ਗੱਲ ਪੈ ਗਈ ਫਾਸੀ।

ਇਕ ਮਰਨਾ ਦੂਜਾ ਜਗ ਦੀ ਹਾਸੀ।

ਕਰਤ ਫਿਰਤ ਨਿੱਤ ਮੋਹੀ ਰੇ ਮੋਹੀ।

ਕੌਣ ਕਰੇ ਮੋਹੇ ਸੇ ਦਿਲਜੋਈ।

ਸ਼ਾਮ ਪੀਆ ਮੈਂ ਦੇਤੀ ਨੂੰ ਧਰੋਈ।

ਚਿਣਗ ' ਪਰਗਟ, ' ਬਚਨ, 'ਮਿਲਾਪ, ਮੁੜ, ਜ਼ਖ਼ਮ, ਸਿਸਕ ਸਿਸਕ ਕੇ, ਲੰਘੇਗੀ।

60 / 219
Previous
Next