

ਪੀੜ ਪਰਾਈ ਜਰ ਰਹੀ ਦੁੱਖ ਰੂੰਮ ਰੂੰਮਾ ਜਾਗੇ।
ਬੇਦਰਦੀ ਬਾਂਹੀਂ ਟੋਹ ਕੇ ਮੁੜ ਪਾਛੇ ਭਾਗੇ।
ਭਾਈਆ ਵੇ ਜੋਤਸ਼ੀਆ ਇਕ ਬਾਤ ਸੱਚੀ ਵੀ ਕਹੀਓ।
ਇਕ ਹਨੇਰੀ ਕੋਠੜੀ ਦੂਜਾ ਦੀਵਾ ਨਾ ਬਾਤੀ।
ਬਾਂਹੋ ਫੜ ਕੇ ਲੈ ਚਲੇ ਕੋਈ ਸੰਗ ਨਾ ਸਾਥੀ।
ਭੱਜ ਸਕਾਂ ਨਾ ਭੱਜਾਂ ਜਾਂ ਸੱਚ ਇਸ਼ਕ ਵਕੀਰੀ।
ਜੇ ਮੈਂ ਹੀਣੀ ਕਰਮ ਦੀ ਤੁਸੀਂ ਚੁੱਪ ਕੇ ਹੋ ਰਹੀਓ।
ਦੁਲੜੀ ਤਿਲੜੀ' ਚੋਲੜੀ ਗਲ ਪਰੇਮ ਜ਼ੰਜੀਰੀ।
ਪਾਪੀ ਦੋਨੋਂ ਗੁੰਮ ਹੂਏ ਸਿਰ ਲਾਗੀ ਜਾਣੀ।
ਗਏ ਅਨਾਇਤ ਕਾਦਰੀ ਮੇਂ ਫਿਰ ਕਠਨ ਕਹਾਣੀ।
ਇਕ ਫਿਕਰਾਂ ਦੀ ਗੋਦੜੀ ਲੱਗੇ ਪਰੇਮ ਦੇ ਧਾਗੇ।
ਸੁੱਖੀਆ ਹੋਵੇ ਪੈ ਸਵੇਂ ਕੋਈ ਦੁੱਖੀਆ ਜਾਗੇ।
ਦਸਤਾ ਫੁੱਲਾਂ ਦੀ ਟੋਕਰੀ ਕੋਈ ਲਿਓ ਬਪਾਰੀ।
ਦਰ ਦਰ ਹੋਕਾ ਦੇ ਰਹੀਆਂ ਸਬ ਚਲਣਹਾਰੀ।
ਪਰੇਮ ਨਗਰ ਚਲ ਵਸੀਏ ਜਿਥੇ ਕੰਤ ਹਮਾਰਾ।
ਬੁਲ੍ਹਾ ਸ਼ੌਹ ਤੋਂ ਮੰਗਨੀ ਹਾਂ ਜੇ ਦੇ ਨਜ਼ਾਰਾ।
ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ ਪੀਆ ਮੈਨੂੰ ਨਜ਼ਰ ਨਾ ਆਵੇ।
ਆਂਗਨ ਬੜਾ ਡਰਾਵਣਾ ਕਿਤ ਬਿਧ ਰੈਣ ਵਿਹਾਵੇ।
36.
ਪਰਦਾ ਕਿਸ ਤੋਂ ਰਾਖੀ ਦਾ। ਕਿਉਂ ਓਹਲੇ ਬਹਿ ਬਹਿ ਝਾਕੀਦਾ।
ਪਹਿਲੋਂ ਆਪੇ ਸਾਜਨ ਸਾਜੇ ਦਾ, ਹੁਣ ਦਸਨਾ ਏਂ ਸਬਕ ਨਮਾਜੇ ਦਾ,
ਹੁਣ ਆਇਆ ਆਪ ਨਜ਼ਾਰੇ ਨੂੰ, ਵਿਚ ਲੈਲਾ ਬਣ ਬਣ ਝਾਕੀ ਦਾ।
ਪਰਦਾ ਕਿਸ ਤੋਂ ਰਾਖੀ ਦਾ।
ਸ਼ਾਹ ਸ਼ਮੱਸ ਦੀ ਖੱਲ ਲੁਹਾਇਓ, ਮਨਸੂਰ ਨੂੰ ਸੂਲੀ ਦਵਾਇਓ,
ਜ਼ਕਰੀਏ ਸਿਰ ਕਲਵੱਤਰ ਧਰਾਇਉ, ਕੀ ਲੇਖਾ ਰਹਿਆ ਬਾਕੀ ਦਾ।
ਪਰਦਾ ਕਿਸ ਤੋਂ ਰਾਖੀ ਦਾ ।
ਕੁੰਨ ਕਿਹਾ ਫਅਕੁਨਾ ਕਹਾਇਆ, ਬੇ-ਚੂਨੀ ਦਾ ਚੂਨ" ਬਣਾਇਆ,
ਖ਼ਾਤਰ ਤੇਰੀ ਜਗਤ ਬਣਾਇਆ, ਸਿਰ ਪਰ ਛਤਰ ਲੋਲਾਕੀ" ਦਾ।
ਪਰਦਾ ਕਿਸ ਤੋਂ ਰਾਖੀ ਦਾ।
ਲੂੰ ਲੂੰ, ਦੋ ਲੜੀ, ਦੂਹਰੀ, ' ਤਿੰਨ ਲੜੀ, ' ਚਾਰ ਲੜੀ, ' ਵਿਛਾਉਣਾ, * ਹੱਥ, ਹੋਜਾ, "ਹੋ ਗਿਆ, ਸ਼ੁੱਧ ਬ੍ਰਹਮ, ਦੁਨੀਆਂ ਵਿਸ਼ਵ, ਆਸਮਾਨ।