Back ArrowLogo
Info
Profile

ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ:

ਜਾਂਦਾ ਜਾਹ ਨਾ ਆਵੀਂ ਫੇਰ, ਓਥੇ ਬੇ-ਪਰਵਾਹੀ ਢੇਰ,

ਓਥੇ ਡਹਿਲਾਂ ਖਲੋਂਦੇ ਸ਼ੇਰ, ਤੂੰ ਵੀ ਫੱਧਿਆ ਜਾਵੇਗਾ।

ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ।

ਖੂਹ ਵਿਚ ਯੂਸਫ਼ ਪਾਇਉ ਨੇ, ਫੜ ਵਿਚ ਬਜ਼ਾਰ ਵਿਕਾਇਉ ਨੇ,

ਇਕ ਅੱਟੀ ਮੁੱਲ ਪਵਾਇਉਂ ਨੇ, ਤੂੰ ਕੋਡੀ ਮੁੱਲ ਪਵਾਵਾਂਗਾ।

ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪੱਛਤਾਵੇਂਗਾ।

ਪਾਠਾਂਤਰ : ਕਾਫੀ 41

ਦਿਲਬਰ ਸੈਕਲ ਕੇ ਨੇਹੁੰ ਲਾਇ ਪਿਛੋਂ ਪਛੋਤਾਵਹਿੰਗਾ।

ਜਾਣੇਗਾ ਤੂੰ ਤਾਂ ਜਾ ਰੋਇ ਰੋਇ ਹਾਲ ਵੰਞਾਵਹਿੰਗਾ।

ਜਾਂਦੇ ਜਾਇ ਨ ਆਵੈ ਫੇਰਿ

ਓਥੈ ਬੇਪਰਵਾਹੀਆ ਢੇਰ

ਓਥੈ ਡਹਿਲ ਖਲੇਂਦੇ ਸ਼ੇਰ

ਓਥੇ ਤੂੰ ਭੀ ਫਲਿਆ ਜਾਵੇਗਾ।

ਓਥੇ ਇਸ਼ਕ ਜੁਲੈਖਾਂ ਹੈ

ਓਥੇ ਆਸ਼ਕ ਤੜਫਨ ਹੈ

ਓਥੈ ਮਜਨੂੰ ਕਰਦਾ ਹੈ, ਓਥੇ ਤੂੰ ਕਿਆ ਲਿਆਵਹਿੰਗਾ

ਯੂਸਫ਼ ਖੂਹ ਵਹਾਇਆ ਨੇ

ਜਾ ਬਾਜ਼ਾਰਿ ਖਲਵਾਇਆ ਨੇ

ਤੇ ਅੱਟੀ ਮੁੱਲ ਪਵਾਇਆ ਨੇ

ਤੇ ਕਉਡੀ ਮੁੱਲ ਵਿਕਾਵੇਂਗਾ।

ਇਕਨਾ ਦੇ ਪੋਸ ਲੁਹਾਈਦੇ

ਇਕ ਆਰਿਆਂ ਨਾਲਿ ਚਿਰਾਈਦੇ

ਇਕ ਸੂਲੀ ਪਕੜਿ ਚੜ੍ਹਾਈਦੇ

ਤੂ ਭੀ ਸੀਸ ਕਟਾਵੇਂਗਾ।

ਕਲਾਲਾਂ ਦਾ ਘਰ ਪਾਸੇ

ਓਥੈ ਆਵਣ ਮਸਤ ਪਿਆਸੇ

ਭਰਿ ਭਰਿ ਪੀਣ ਪਿਆਲੇ ਖਾਸੇ

ਤੂੰ ਭੀ ਜੀਉ ਲਲਚਾਵਹਿੰਗਾ,

ਬੁਲ੍ਹਾ ਗੈਰ ਸ਼ਰ੍ਹਾ ਨ ਹੋਇ

ਸੁਖ ਦੀ ਨੀਂਦ ਭਰਿ ਕਰਿ ਸੋਇ

ਅਨਲਹੱਕ ਨ ਮੁਖੋਂ ਬੁਗੋਇ, ਚੜ੍ਹ ਸੂਲੀ ਢੋਲਾ ਗਾਵਹਿਗਾ। 

ਡਰ ਕੇ।

71 / 219
Previous
Next