

ਇਸ਼ਕ ਮਜਾਜ਼ੀ ਦਾਤਾ ਹੈ।
ਜਿਸ ਪਿੱਛੇ ਮਸਤ ਹੋ ਜਾਤਾ ਹੈ।
ਇਸ਼ਕ ਜਿਨ੍ਹਾਂ ਦੀ ਹੱਡੀ ਪੈਂਦਾ।
ਸੋਈ ਨਿਰਜੀਵਤ ਮਰ ਜਾਂਦਾ।
ਇਸ਼ਕ ਪਿਤਾ ਤੇ ਮਾਤਾ ਏ।
ਜਿਸ ਪਿੱਛੇ ਮਸਤ ਹੋ ਜਾਤਾ ਏ।
ਆਸ਼ਕ ਦਾ ਤਨ ਸੁੱਕਦਾ ਜਾਏ।
ਮੈਂ ਖੜੀ ਚੰਦ ਪਿਰ ਕੇ ਸਾਏ।
ਵੇਖ ਮਸ਼ੂਕਾਂ ਖਿੜ ਖਿੜ ਹਾਸੇ,
ਇਸ਼ਕ ਬੇਤਾਲ ਪੜ੍ਹਾਤਾ ਹੈ।
ਜਿਸ ਤੇ ਇਸ਼ਕ ਇਹ ਆਇਆ ਹੈ,
ਉਹ ਬੇਬਸ ਕਰ ਦਿਖਲਾਇਆ ਹੈ,
ਨਸ਼ਾ ਰੋਮ ਰੋਮ ਮੇਂ ਆਇਆ ਹੈ,
ਇਸ ਵਿਚ ਨਾ ਰੱਤੀ ਉਹਲਾ ਹੈ,
ਹਰ ਤਰਫ ਦਸੇਂਦਾ ਮੌਲਾ ਹੈ,
ਬੁਲ੍ਹਾ ਆਸ਼ਕ ਵੀ ਹੁਣ ਤਰਦਾ ਹੈ।
ਜਿਸ ਫ਼ਿਕਰ ਪੀਆ ਦੇ ਘਰ ਦਾ ਹੈ,
ਰੱਬ ਮਿਲਦਾ ਵੇਖ ਉਚਰਦਾ ਹੈ,
ਮਨ ਅੰਦਰ ਹੋਇਆ ਭਾਤਾ ਹੋ।
ਜਿਸ ਪਿਛੇ ਮਸਤ ਹੋ ਜਾਤਾ ਹੈ।
51.
ਜਿਸ ਤਨ ਲੱਗਿਆ ਇਸ਼ਕ ਕਮਾਲ।
ਨਾਚੇ ਬੇਸੁਰ ਤੇ ਬੇਤਾਲ।
ਦਰਦਮੰਦਾਂ ਨੂੰ ਕੋਈ ਨਾ ਛੱੜੇ, ਆਪੇ ਆਪਣਾ ਦੁੱਖ ਸਹੇੜੇ,
ਜੰਮਣਾ ਜੀਊਣਾ ਮੂਲ ਹੁਗੇੜੇ, ਆਪਣਾ ਬੂਝੇ ਆਪ ਖਿਆਲ।
ਜਿਸ ਤਨ ਲਗਿਆ ਇਸ਼ਕ ਕਮਾਲ।
ਜਿਸ ਨੇ ਵੇਸ ਇਸ਼ਕ ਦਾ ਕੀਤਾ, ਧੁਰ ਦਰਬਾਰੋਂ ਫ਼ਤਵਾ ਲੀਤਾ,
ਜਦੋਂ ਹਜ਼ੂਰੋਂ ਪਿਆਲਾ ਪੀਤਾ, ਕੁਝ ਨਾ ਰਿਹਾ ਸਵਾਲ ਜਵਾਬ।
ਜਿਸ ਤਨ ਲਗਿਆ ਇਸ਼ਕ ਕਮਾਲ।
ਜਿਸਦੇ ਅੰਦਰ ਵਸਿਆ ਯਾਰ, ਉਠਿਆ ਯਾਰੋ ਯਾਰ ਪੁਕਾਰ,
ਨਾ ਉਹ ਚਾਹੇ ਰਾਗ ਨਾ ਤਾਰ, ਐਵੇਂ ਬੈਠਾ ਖੇਡੇ ਹਾਲ।
ਜਿਸ ਤਨ ਲਗਿਆ ਇਸ਼ਕ ਕਮਾਲ।
ਰੱਬ, ' ਝਾਕੀ, ' ਉਘੇੜ ਦੇਵੇ, 'ਫੈਸਲਾ।