

ਸੂਰਤ ਯੂਸਫ਼ਾ ਮੁਜ਼ਮੱਲਾ ਵਾਲਾ ਬਦਲਾਂ ਗਰਜ ਸੰਭਾਲੀ ਓ ਯਾਰ।
ਜ਼ੁਲਵ ਸਿਆਹ ਦੇ ਵਿਚ ਬੇਜਾ' ਦੇ ਚਮਕਾਰ ਵਖਾਲੀ ਓ ਯਾਰ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ ਮੁਰਸ਼ਦ ਵਾਲੀ ਲਾਲੀ ਓ ਯਾਰ।
ਮੂਤੂ-ਕਿਬਲਾ-ਅੱਤਾ-ਮੂਤੂ ਹੋਈਆਂ ਮੋਇਆਂ ਨੂੰ ਮਾਰ ਜਵਾਲੀ ਓ ਯਾਰ।
ਬੁਲ੍ਹਾ ਸ਼ੋਹ ਮੇਰੇ ਘਰ ਆਇਆ ਕਰ ਕਰ ਨਾਚ ਵਖਾਲੀ ਓ ਯਾਰ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ ਮੁਰਸ਼ਦ ਵਾਲੀ ਲਾਲੀ ਓ ਯਾਰ।
[ਚ]
54.
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਸੱਚ ਸੁਣਕੇ ਲੋਕ ਨਾ ਸਹਿਦੇ ਨੀ, ਸੱਚ ਆਖੀਏ ਤਾਂ ਗਲ ਪੈਂਦੇ ਨੀ,
ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿੱਠਾ ਆਸ਼ਕ ਪਿਆਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਸੱਚ ਸ਼ਰਾ ਕਰੇ ਸਰਸਾਦੀ ਏ, ਸੱਚ ਆਸ਼ਕ ਦੇ ਘਰ ਸ਼ਾਦੀ ਏ,
ਸੱਚ ਕਰਦਾ ਨਵੀਂ ਆਬਾਦੀ ਏ, ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਚੁੱਪ ਆਸ਼ਕ ਤੋਂ ਨਾ ਹੁੰਦੀ ਏ, ਜਿਸ ਆਈ ਸੱਚ ਸੁਗੰਧੀ ਦੇ,
ਜਿਸ ਮਾਲ੍ਹ ਸੁਹਾਗ ਦੀ ਗੁੰਦੀ ਏ, ਛੱਡ ਦੁਨੀਆਂ ਕੂੜ ਪਸਾਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਬੁਲ੍ਹਾ ਸ਼ੋਹ ਸੱਚ ਹੁਣ ਬੋਲੇ ਹੈਂ, ਸੱਚ ਸ਼ਰ੍ਹਾ ਤਰੀਕਤ ਫੋਲੇ ਹੈਂ,
ਗੱਲ ਚੌਥੇ ਪਦਾ ਦੀ ਖੋਲੇ ਹੈਂ, ਜਿਹਾ ਸ਼ਰ੍ਹਾ ਤਰੀਕੇ ਹਾਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
55.
ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿਝਣਾਂ ਦੇ ਵਿਚ ਪਈ ਏ ਧੁੰਮ।
ਉਹ ਤੇ ਮੈਂ ਵਹਿਦਿਤਾ' ਵਿਚ ਰੰਗਦਾ ਏ,
ਨਹੀਂ ਪੁੱਛਦਾ ਜ਼ਾਤ ਦੇ ਕੀ ਹੋ ਰੂਮ।
ਜੀਦ੍ਹਾ ਸ਼ੌਰ ਚੁਫੇਰੇ ਪੈਂਦਾ ਏ,
ਉਹ ਕੋਲ ਤੇਰੇ ਨਿੱਤ ਰਹਿੰਦਾ ਏ,
ਨਾਲੇ ਨਾਹਨ ਅਕਰਬਾ ਕਹਿੰਦਾ ਏ,
ਨਾਲੇ ਆਖੇ ਵਫੀਅਨਫੋਸਾ-ਕੁਨ'।
ਜ਼ੁਲੈਖਾਂ ਦਾ ਪ੍ਰੇਮੀ, - ਕੰਬਲੀ ਵਾਲਾ, ' ਅੱਖ ਦੀ ਪੁਤਲੀ, 'ਮਰਨ ਤੋਂ ਪਹਿਲਾਂ ਮਰਨਾ, ' ਖੁਸ਼ੀ, ਸਹਿਜ-ਪਦ, ਮੁਕਤੀ, ਏਕਤਾ, (ਰੱਬ ਇਨਸਾਨ ਨੂੰ ਆਖਦਾ ਹੈ) ਮੈਂ ਤੇਰੇ ਬਹੁਤ ਨੇੜੇ ਹਾਂ, " ਤੁਹਾਡੇ ਅੰਦਰ ਖ਼ੁਦਾ ਦੀਆਂ ਨਿਸ਼ਾਨੀਆਂ ਹਨ।