

[ਡਾਲ]
ਢੋਲਾ ਆਦਮੀ ਬਣ ਆਇਆ।
ਆਪੇ ਆਹੁ ਆਪੇ ਚੀਤਾ ਆਪੇ ਮਾਰਨ ਧਾਇਆ,
ਆਪੇ ਸਾਹਿਬ ਆਪੇ ਬਰਦਾ ਆਪੇ ਮੁੱਲ ਵਿਕਾਇਆ,
ਢੋਲਾ ਆਦਮੀ ਬਣ ਆਇਆ।
ਕਦੀ ਹਾਥੀ ਤੇ ਅਸਵਾਰ ਹੋਇਆ ਕਦੀ ਠੂਠਾ ਡਾਂਗ ਭੁਵਾਇਆ,
ਕਦੀ ਰਾਵਲ ਜੋਗੀ ਭੋਗੀ ਹੋ ਕੇ ਸਾਂਗੀ ਸਾਂਗ ਬਣਾਇਆ,
ਢੋਲਾ ਆਦਮੀ ਬਣ ਆਇਆ।
ਬਾਜ਼ੀਗਰ ਕਿਆ ਬਾਜ਼ੀ ਖੇਲੀ ਮੈਨੂੰ ਪੁੱਤਲੀ ਵਾਂਝ ਨਚਾਇਆ,
ਮੈਂ ਉਸ ਪੜਤਾਲੀ ਨਚਣਾ ਹਾਂ ਜਿਸ ਗਤ ਮਿਤ ਯਾਰ ਲਿਖਾਇਆ,
ਢੋਲਾ ਆਦਮੀ ਬਣ ਆਇਆ।
ਹਾਬੀਲਾ ਕਾਬੀਲ ਆਦਮ ਦੇ ਜਾਏ ਆਦਮ ਕਿਸ ਦਾ ਜਾਇਆ!
ਬੁਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ ਦਾਦਾ ਗੋਦ ਖਿਡਾਇਆ,
ਢੋਲਾ ਆਦਮੀ ਬਣ ਆਇਆ।
ਪਾਠਾਂਤਰ ਨੰ. 60
ਮਉਲਾ ਆਦਮ ਬਣ ਆਇਆ
ਮਾਟੀ ਵਿਚੋਂ ਹੀਰਾ ਲੱਧਾ, ਗੋਬਰ ਮਹਿ ਦੁਧ ਪਾਇਆ। ੧। ਰਹਾਉ।
ਸਭੋ ਊਠ ਕਤਾਰੀ ਬੱਧੇ
ਧੰਨੇ ਦਾ ਵੰਗ ਚਰਾਇਆ
ਸਾਡੀ ਭਾਜੀ ਲੇਵੇ ਨਾਹੀ
ਬਿਦਰ ਦੇ ਸਾਗ ਅਘਾਇਆ
ਕਹੂੰ ਹਾਥੀ ਅਸਵਾਰ ਹੋਇਆ
ਕਹੂੰ ਠੂਠਾ ਛਾਂਗ ਭਵਾਇਆ।
ਕਹੂੰ ਰਾਵਲ ਜੋਗੀ ਭੋਗੀ
ਕਹੂੰ ਸ੍ਵਾਂਗੀ ਸ੍ਵਾਂਗ ਰਚਾਇਆ।
ਆਪ ਆਹੁ ਆਪੇ ਚੀਤਾ
ਆਪੇ ਮਾਰਨ ਧਾਇਆ
ਆਪੇ ਸਾਹਿਬ ਆਪੇ ਬਰਦਾ
ਆਪੇ ਮੁੱਲ ਵਿਕਾਇਆ
ਬਾਜ਼ੀਗਰ ਕਿਆ ਬਾਜ਼ੀ ਖੇਲ
ਹਰਨ, ' ਦਾਸ ' ਹਜ਼ਰਤ, ' ਆਦਮ ਦੇ ਪੁੱਤਰ ਹਾਬੀਲ ਨੇ ਕਾਬੀਲ ਨੂੰ ਮਾਰ ਦਿੱਤਾ ਸੀ।